ਸ਼ਹਿਨਾਜ਼ ਤੇ ਰਸ਼ਮੀ ''ਚ ਹੋਈ ਹੱਥੋਂਪਾਈ, ਘਰ ''ਚ ਮਚਿਆ ਹੰਗਾਮਾ (ਵੀਡੀਓ)

12/7/2019 2:28:27 PM

ਨਵੀਂ ਦਿੱਲੀ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ 'ਚ ਰੋਜ਼ਾਨਾ ਕੁਝ ਨਾ ਕੁਝ ਨਾ ਅਜਿਹਾ ਹੁੰਦਾ ਰਹਿੰਦਾ ਹੈ, ਜਿਸ ਨਾਲ ਦਰਸ਼ਕਾਂ 'ਚ ਉਤਸੁਕਤਾ ਬਣੀ ਰਹਿੰਦੀ ਹੈ। ਇੰਨਾਂ ਨਹੀਂ ਕਦੇ ਨਾ ਕਦੇ ਘਰ 'ਚ ਮੌਜ਼ੂਦ ਮੈਂਬਰਾਂ 'ਚ ਖਿੱਚਾਤਾਨੀ ਵੀ ਦੇਖਣ ਨੂੰ ਮਿਲਦੀ ਹੈ। ਅਜਿਹਾ ਹੀ ਕੁਝ ਸ਼ੁੱਕਰਵਾਰ ਨੂੰ ਸ਼ੋਅ 'ਚ ਦੇਖਣ ਨੂੰ ਮਿਲਿਆ, ਜਿਸ 'ਚ ਮੁਕਾਬਲੇਬਾਜ਼ ਰਸ਼ਮੀ ਦੇਸਾਈ ਜ਼ਖਮੀ ਹੋ ਗਈ। ਉਸ ਦੀ ਉਂਗਲੀ 'ਚ ਫ੍ਰੈਕਚਰ ਹੋ ਗਿਆ। ਰਸ਼ਮੀ ਨੂੰ ਇਹ ਸੱਟ ਸ਼ਹਿਨਾਜ਼ ਕੌਰ ਗਿੱਲ ਦੇ ਕਾਰਨ ਲੱਗੀ ਹੈ। ਇਸ ਤੋਂ ਬਾਅਦ ਘਰ 'ਚ ਜ਼ਬਰਦਸਤ ਹੰਗਾਮਾ ਹੋਇਆ ਤੇ ਰਸ਼ਮੀ ਨੇ ਗੁੱਸੇ 'ਚ ਸ਼ੋਅ ਛੱਡ ਕੇ ਜਾਣ ਦੀ ਵੀ ਗੱਲ ਆਖੀ।

ਦਰਅਸਲ, ਸ਼ੁੱਕਰਵਾਰ ਯਾਨੀ ਕਿ 6 ਦਸੰਬਰ ਨੂੰ ਪ੍ਰਸਾਰਿਤ ਹੋਏ ਐਪੀਸੋਡ 'ਚ ਰਸ਼ਮੀ ਦੇਸਾਈ ਨੇ ਘਰ 'ਚ ਕੱਪੜੇ ਦੀ ਇਕ ਗੁੱਡੀ ਬਣਾਈ। ਰਸ਼ਮੀ ਨੇ ਉਸ ਗੁੱਡੀ ਦਾ ਨਾਂ 'ਮਾਹੀ' ਰੱਖਿਆ ਸੀ। ਉਸ ਦੇ ਬੁੱਲ੍ਹ ਵੱਡੇ-ਵੱਡੇ ਸਨ। ਉਹ ਲਗਾਤਾਰ ਇਸ ਗੁੱਡੀ ਦੇ ਜਰੀਏ ਮਾਹਿਰਾ ਦੇ ਬੁੱਲ੍ਹਾਂ ਦਾ ਮਜ਼ਾਕ ਉਡਾ ਰਹੀ ਸੀ। ਸ਼ੇਫਾਲੀ ਇਸ 'ਚ ਰਸ਼ਮੀ ਦਾ ਸਾਥ ਦੇ ਰਹੀ ਸੀ।

ਇਸ ਤੋਂ ਬਾਅਦ ਸ਼ਹਿਨਾਜ਼ ਨੂੰ ਕਾਫੀ ਬੁਰਾ ਲੱਗਾ ਤੇ ਉਹ ਰਸ਼ਮੀ ਤੋਂ ਗੁੱਡੀ ਖੋਹਣ ਲੱਗਦੀ ਹੈ। ਇਸ ਖਿੱਚਾਤਾਨੀ 'ਚ ਰਸ਼ਮੀ ਦੇਸਾਈ ਦੀ ਉਂਗਲੀ ਮੁੜ ਜਾਂਦੀ ਹੈ ਤੇ ਉਸ ਨੂੰ ਸੱਟ ਲੱਗ ਜਾਂਦੀ ਹੈ। ਬਾਅਦ 'ਚ ਪਤਾ ਲੱਗਦਾ ਹੈ ਕਿ ਰਸ਼ਮੀ ਦੀ ਉਂਗਲੀ 'ਚ ਹੇਅਰਲਾਈਨ ਫ੍ਰੈਕਚਰ ਹੋਇਆ ਹੈ, ਜਿਸ ਤੋਂ ਬਾਅਦ ਕਾਫੀ ਹੰਗਾਮਾ ਹੁੰਦਾ ਹੈ।

 

 
 
 
 
 
 
 
 
 
 
 
 
 
 

Kaise hui @imrashamidesai ko yeh injury? Kya hoga iska parinaam? Dekhiye aaj raat 10:30 baje. Anytime on @voot. @Vivo_India @daburamlaindia @bharat.pe @BeingSalmanKhan #BiggBoss13 #BiggBoss #BB13 #SalmanKhan

A post shared by Colors TV (@colorstv) on Dec 6, 2019 at 3:47am PST

ਇਸ ਤੋਂ ਬਾਅਦ ਅਰਹਾਨ ਤੇ ਉਸ ਦੀ ਟੀਮ ਦੇ ਮੈਂਬਰ ਭੜਕ ਗਏ। ਰਸ਼ਮੀ ਨੇ ਵੀ ਤੁਰੰਤ ਇਸ ਸਬੰਧ 'ਚ ਬਿੱਗ ਬੌਸ ਨਾਲ ਗੱਲ ਕੀਤੀ ਤੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ। ਉਸ ਨੇ ਸ਼ੋਅ ਛੱਡ ਦੇਣ ਦੀ ਗੱਲ ਵੀ ਆਖੀ। ਰਸ਼ਮੀ ਨੂੰ ਬਿੱਗ ਬੌਸ ਨੇ ਵੀਕੈਂਡ ਦੇ ਵਾਰ 'ਚ ਸਲਮਾਨ ਖਾਨ ਸਾਹਮਣੇ ਆਪਣੀ ਗੱਲ ਰੱਖਣ ਦੀ ਸਲਾਹ ਦਿੱਤੀ ਹੈ।

ਇਸ 'ਤੇ ਰਸ਼ਮੀ ਨੇ ਬਿੱਗ ਬੌਸ ਦੇ ਸਾਹਮਣੇ ਸਾਫ ਕਰ ਦਿੱਤਾ ਕਿ ਮੈਂ ਇਹ ਮਾਮਲਾ ਗੱਲਬਾਤ ਨਾਲ ਰਫਾਦਫਾ ਨਹੀਂ ਕਰਨਾ ਚਾਹੁੰਦੀ। ਇਸ ਲਈ ਉਹ ਕੋਈ ਤਰੀਕਾ ਸੋਚੇਗੀ। ਬਿੱਗ ਬੌਸ ਨੇ ਵੀ ਉਸ ਨੂੰ ਆਪਣੇ ਹਿੱਤ ਲਈ ਸਹੀ ਫੈਸਲਾ ਲੈਣ ਦੇ ਖੁੱਲ੍ਹ ਦੇ ਦਿੱਤੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News