'ਬਿੱਗ ਬੌਸ 13' 'ਚ ਹੋ ਸਕਦਾ ਹੈ ਵੱਡਾ ਬਦਲਾਅ, ਸਲਮਾਨ ਦੇ ਸ਼ੋਅ 'ਚ ਹੁਣ ਨਹੀਂ ਹੋਵੇਗਾ ਅਜਿਹਾ

5/23/2019 9:09:45 AM

ਮੁੰਬਈ(ਬਿਊਰੋ)— 'ਬਿੱਗ ਬੌਸ 12' ਦੀ ਟੀ. ਆਰ. ਪੀ. ਬਾਕੀ ਸੀਜ਼ਨ ਦੀ ਤੁਲਨਾ 'ਚ ਬਹੁਤ ਘੱਟ ਰਹੀ ਸੀ। ਹੁਣ 'ਬਿੱਗ ਬੌਸ 13' ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਅਗਲੇ ਸੀਜ਼ਨ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਇਸ ਵਾਰ ਵੱਡਾ ਬਦਲਾਅ ਕੀਤਾ ਗਿਆ ਹੈ।ਬਿੱਗ ਬੌਸ ਦਾ 12ਵਾਂ ਸੀਜ਼ਨ ਟੀ. ਆਰ. ਪੀ. ਦੇ ਮਾਮਲੇ 'ਚ ਜ਼ਿਆਦਾ ਕਮਾਲ ਨਹੀਂ ਦਿਖਾ ਪਾਇਆ ਸੀ। ਸੀਜ਼ਨ 12 'ਚ ਸੈਲੀਬ੍ਰੇਟੀ ਅਤੇ ਕਾਮਨਰਜ਼ ਦੀ ਥੀਮ ਤੇ ਬੇਸਡ ਇਸ ਸ਼ੋਅ ਦੇ ਕੰਟੈਸਟੈਂਟ ਦਰਸ਼ਕਾਂ ਨੂੰ ਐਂਟਰਟੇਨ ਕਰਨ 'ਚ ਕੁਝ ਖਾਸ ਸਫਲ ਨਹੀਂ ਰਹੇ ਸਨ। ਇਸ ਲਈ ਇਸ ਵਾਰ 'ਬਿੱਗ ਬੌਸ 13' ਲਈ ਕੰਟੈਸਟੈਨਟ ਨੂੰ ਸੋਚ ਸਮਝ ਕੇ ਚੁਣਿਆ ਜਾ ਰਿਹਾ ਹੈ। ਖਬਰ ਹੈ ਕਿ 'ਬਿੱਗ ਬੌਸ 13' 'ਚ ਦਰਸ਼ਕਾਂ ਨੂੰ ਵੱਡੇ ਹੋਰ ਕਈ ਨਵੇਂ ਬਦਲਾਅ ਦੇਖਣ ਨੂੰ ਮਿਲਣਗੇ। ਖਾਸ ਗੱਲ ਇਹ ਹੈ ਕਿ ਹੋ ਸਕਦਾ ਹੈ ਕਿ ਇਸ ਵਾਰ ਕਾਮਨਰਜ਼ ਦੀ ਐਂਟਰੀ ਨਾ ਹੋਵੇ ਜੋ ਪਹਿਲਾਂ ਹੋ ਰਹੀ ਸੀ।
Punjabi Bollywood Tadka,salman khan image hd photo wallpaper pics gallery download,ਸਲਮਾਨ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

 ਬਿੱਗ ਬੌਸ 13 'ਚ ਹੋਵੇਗੀ ਕਾਮਨਰਜ਼ ਦੀ ਐਂਟਰੀ ਬੰਦ 

ਖਬਰਾਂ ਅਨੁਸਾਰ ਬਿੱਗ ਬੌਸ ਦੇ ਮੇਕਰਜ਼ ਨੇ ਫੈਸਲਾ ਲਿਆ ਹੈ ਕਿ 13ਵੇਂ ਸੀਜ਼ਨ ਦੇ ਲਈ ਕਾਮਨਰਜ਼ ਦੀ ਐਂਟਰੀ ਨਹੀਂ ਹੋਵੇਗੀ ਅਤੇ ਇਸ ਕਾਨਸੈਪਟ ਨੂੰ ਇੱਥੇ ਰੋਕ ਦਿੱਤਾ ਜਾਵੇਗਾ। ਹਾਲਾਂਕਿ ਅਜੇ ਇਸ ਦੀ ਆਧਿਕਾਰਕ ਐਲਾਨ ਨਹੀਂ ਹੋਇਆ ਹੈ।ਦੱਸਿਆ ਜਾ ਰਿਹਾ ਹੈ ਕਿ ਕਾਮਨਰਜ਼ ਨੂੰ ਡ੍ਰਾਪ ਕਰਨ ਦਾ ਫੈਸਲਾ ਪਿਛਲੇ ਸਾਲ 'ਬਿੱਗ ਬੌਸ 12' ਦੇ ਫਲਾਪ ਹੋਣ ਤੋਂ ਬਾਅਦ ਲਿਆ ਗਿਆ ਹੈ। ਦੱਸ ਦੇਈਏ ਕਿ ਸੀਜ਼ਨ 12 ' ਕਾਮਨਰਜ਼ ਕੰਟੈਸਟੈਂਟ ਦੇ ਸਲੈਕਸ਼ਨ ਤੇ ਵੀ ਕਾਫੀ ਸਵਾਲ ਉੱਠੇ ਸਨ।
Punjabi Bollywood Tadka,big boss 13 image hd photo wallpaper pics gallery download,ਬਿਗ ਬੌਸ 13 ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਦੱਸ ਦੇਈਏ ਕਿ 2016 'ਚ ਸੀਜ਼ਨ 10 ਤੋਂ ਕਾਮਨਰਜ਼ ਦਾ ਕਨਸੈਪਟ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਮਨੂੰ ਪੰਜਾਬੀ ਅਤੇ ਮਨਵੀਰ ਗੁਰਜ ਨੇ ਬੌਤਰ ਕਾਮਨਰ ਸ਼ੋਅ 'ਚ ਭਾਗ ਲਿਆ ਸੀ। ਸ਼ੁਰੂਆਤ 'ਚ ਜ਼ਰੂਰ ਇਹ ਥੀਮ ਲੋਕਾਂ ਨੂੰ ਚੰਗਾ ਲੱਗਾ ਸੀ ਪਰ 'ਬਿੱਗ ਬੌਸ 12' ਤੋਂ ਬਾਅਦ ਇਸ ਕਾਨਸੈਪਟ ਨੂੰ ਬੰਦ ਕੀਤਾ ਜਾ ਰਿਹਾ ਹੈ ਕਿਉਂਕਿ ਅਜਿਹਾ ਦੇਖਿਆ ਗਿਆ ਹੈ ਕਿ ਕਈ ਵਾਰ ਕਾਮਨਰਜ਼ ਕੰਟੈਸਟੈਂਟ ਨੂੰ ਜ਼ਰੂਰਤ ਤੋਂ ਜਿਆਦਾ ਏਗ੍ਰੇਸਿਵ ਹੁੰਦੇ ਦੇਖਿਆ ਗਿਆ ਸੀ। ਖੈਰ ਦੱਸ ਦੇਈਏ ਕਿ 'ਬਿੱਗ ਬੌਸ ਸੀਜ਼ਨ 13' ਸ਼ੁਰੂ ਹੋਣ ਵਾਲਾ ਹੈ। 'ਬਿੱਗ ਬੌਸ 12' ਦਾ ਖਿਤਾਬ ਟੀ.ਵੀ. ਦੀ ਨੂੰਹ ਦੀਪਿਕਾ ਕਕੱੜ ਇਬਰਾਹਿਮ ਨੇ ਆਪਣੇ ਨਾਮ ਕੀਤਾ ਸੀ। ਉੱਥੇ ਸਾਬਕਾ ਕ੍ਰਿਕਟਰ ਸ਼੍ਰੀਸੰਤ ਫਰਸਟ ਰਨਰ ਅੱਪ ਰਹੇ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News