ਬਿੱਗ ਬੌਸ 13 : ਸਲਮਾਨ ਨੂੰ ਇੰਪ੍ਰੈਸ ਕਰਨ ਲਈ ਸ਼ਹਿਨਾਜ਼ ਗਿੱਲ ਬਣੀ ਕੈਟਰੀਨਾ ਕੈਫ

9/30/2019 10:12:30 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਕੰਟਰੋਵਰਸ਼ੀਅਲ ਸ਼ੋਅ 'ਬਿੱਗ ਬੌਸ 13' ਦਾ ਆਗਾਜ਼ ਹੋ ਚੁੱਕਾ ਹੈ। ਬਿੱਗ ਬੌਸ ਦੇ ਘਰ 'ਚ ਕੰਟੇਸਟੈਂਟ ਦੇ ਤੌਰ 'ਤੇ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਵੀ ਪਹੁੰਚੀ। ਉਹ ਸ਼ੋਅ ਦੀ 10ਵੀਂ ਮੁਕਾਬਲੇਬਾਜ਼ ਬਣੀ ਹੈ। ਉਸ ਨੂੰ ਘਰ ਦੇ ਰਾਸ਼ਨ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ। ਸਲਮਾਨ ਖਾਨ ਨੇ ਉਸ ਨੂੰ ਪਾਟਨਰ ਚੁਣਨ ਦਾ ਟਾਸਕ ਦਿੱਤਾ ਸੀ, ਜਿਸ ਨੂੰ ਜਿੱਤ ਕੇ ਉਸ ਨੇ ਪਾਰਸ ਛਾਵੜਾ ਨੂੰ ਆਪਣਾ ਸਾਥੀ ਬਣਾਇਆ।

Image result for Shehnaz Kaur Gill

ਦੱਸ ਦਈਏ ਕਿ ਸ਼ੋਅ 'ਚ ਆਉਂਦੇ ਹੀ ਸ਼ਹਿਨਾਜ਼ ਕੌਰ ਗਿੱਲ ਨੇ ਸਲਮਾਨ ਖਾਨ ਨੂੰ ਗਲੇ ਨਾਲ ਲਾਇਆ ਤੇ ਉਨ੍ਹਾਂ ਨੂੰ ਆਪਣਾ ਪਸੰਦੀਦਾ ਐਕਟਰ ਵੀ ਦੱਸਿਆ। ਉਸ ਨੇ ਸਲਮਾਨ ਖਾਨ ਨੂੰ ਇਹ ਵੀ ਦੱਸਿਆ ਕਿ ਪੰਜਾਬ 'ਚ ਲੋਕ ਮੈਨੂੰ ਕੈਟਰੀਨਾ ਕੈਫ ਬੁਲਾਉਂਦੇ ਹਨ ਅਤੇ ਇਹ ਕੰਪਲੀਮੈਂਟ ਮੇਰੇ ਲਈ ਬਹੁਤ ਖਾਸ ਹੈ। ਸ਼ਹਿਨਾਜ਼ ਕੌਰ ਗਿੱਲ ਨੇ ਸਲਮਾਨ ਨੂੰ ਦੱਸਿਆ ਕਿ ਲੋਕ ਉਸ ਨੂੰ ਕੈਟਰੀਨਾ ਕਿਉਂ ਆਖਦੇ ਹਨ। ਉਸ ਨੇ ਕਿਹਾ, ਕਿ ਉਹ ਮੋਟੀ ਹੈ, ਇਸ ਲਈ ਕੈਟਰੀਨਾ ਕੈਫ ਕਿਹਾ ਜਾਂਦਾ ਹੈ। ਉਸ ਦੀ ਗੱਲ ਸੁਣ ਸਲਮਾਨ ਖਾਨ ਬੋਲੇ ਕਿ ਉਸ ਦੀ ਗਲਤਫਹਿਮੀ ਹੈ ਕਿ ਉਹ ਮੋਟੀ ਹੈ। ਸਲਮਾਨ ਦੀ ਗੱਲ ਸੁਣ ਕੇ ਸ਼ਹਿਨਾਜ਼ ਇਮੋਸ਼ਨਲ ਹੋ ਗਈ।

Image result for Shehnaz Kaur Gill

ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਚੰਡੀਗੜ੍ਹ 'ਚ ਪੈਦਾ ਹੋਈ। ਉਸ ਨੂੰ 'ਮੱਝੇ ਦੀ ਜੱਟੀ' ਗੀਤ ਨਾਲ ਪਛਾਣ ਮਿਲੀ। ਸਾਲ 2015 'ਚ ਸ਼ਹਿਨਾਜ਼ ਮਿਊਜ਼ਿਕ ਵੀਡੀਓ 'ਸ਼ਿਵ ਦੀ ਕਿਤਾਬ' 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਸ਼ਹਿਨਾਜ਼ 'ਯੇਹ ਬੇਬੀ', 'ਲੱਖ ਲਾਹਣਤਾ' ਤੇ 'ਯਾਰੀ' ਵਰਗੀਆਂ ਐਲਬਮ 'ਚ ਕੰਮ ਕੀਤਾ। ਇਸੇ ਸਾਲ ਉਸ ਦੀ ਪਹਿਲੀ ਪੰਜਾਬੀ ਫਿਲਮ 'ਕਾਲਾ ਸ਼ਾਹ ਕਾਲ' ਸੀ। ਇਸ ਫਿਲਮ 'ਚ ਉਹ ਸੈਕਿੰਡ ਅਦਾਕਾਰਾ ਦੇ ਕਿਰਦਾਰ 'ਚ ਸੀ। ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੇ ਫਾਲੋਅਰਸ ਦੀ ਗਿਣਤੀ 1.1 ਮਿਲੀਅਨ ਤੋਂ ਜ਼ਿਆਦਾ ਹੈ। ਇਸ ਦੇ ਨਾਲ ਹੀ ਉਹ ਖੁਦ ਸਿਰਫ 8 ਲੋਕਾਂ ਨੂੰ ਫਾਲੋ ਕਰਦੀ ਹੈ।

 

 
 
 
 
 
 
 
 
 
 
 
 
 
 

Yeh dikhti hai cute, magar andar se hai sherni. Aayi hai yeh Punjabi Kudi @shehnaazgill! @beingsalmankhan @vivo_india #BiggBoss13 #BiggBoss #BB13 #SalmanKhan

A post shared by Colors TV (@colorstv) on Sep 29, 2019 at 9:48am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News