ਬਿੱਗ ਬੌਸ 13 ''ਚ ਮਚਿਆ ਬਵਾਲ, ਘਰ ਤੋਂ ਬੇਘਰ ਹੋਣ ਲਈ ਨੌਮੀਨੇਟ ਹੋਈਆਂ ਇਹ 4 ਲੜਕੀਆਂ

10/8/2019 12:27:40 PM

ਨਵੀਂ ਦਿੱਲੀ (ਬਿਊਰੋ) — 'ਬਿੱਗ ਬੌਸ 13' 'ਚ ਦੂਜੇ ਹਫਤੇ ਦੀ ਸ਼ੁਰੂਆਤ ਦੂਜੇ ਨੌਮੀਨੇਸ਼ਨ ਨਾਲ ਹੋਈ। ਪਹਿਲੇ ਹਫਤੇ ਦੀ ਤਰ੍ਹਾਂ ਦੂਜੇ ਹਫਤੇ 'ਚ ਵੀ ਮਜ਼ੇਦਾਰ ਟਾਸਕ ਦੇ ਜਰੀਏ ਓਪਨ ਨੌਮੀਨੇਸ਼ਨ ਹੋਇਆ। ਇਸ ਹਫਤੇ ਮੇਲ ਮੁਕਾਬਲੇਬਾਜ਼ ਨੂੰ ਫੀਮੇਲ ਮੁਕਾਬਲੇਬਾਜ਼ ਨੂੰ ਘਰ ਤੋਂ ਬੇਘਰ ਕਰਨ ਲਈ ਨੌਮੀਨੇਟ ਕਰਨ ਦੀ ਪਾਵਰ ਮਿਲੀ ਸੀ। ਬਿੱਗ ਬੌਸ ਨੇ ਗਾਰਡਨ ਏਰੀਆ 'ਚ ਦੋ ਖਿਲਾੜੀਆਂ ਵਾਲਾ ਸੇਟਅੱਪ ਬਣਾਇਆ ਸੀ, ਜਿਸ 'ਚ ਇਕ-ਇਕ ਕਰਕੇ ਲੜਕੀਆਂ ਨੂੰ ਖਿੜਕੀਆਂ 'ਚ ਖੜ੍ਹੇ ਹੋ ਕੇ ਮੇਲ ਮੁਕਾਬਲੇਬਾਜ਼ਾਂ ਤੋਂ ਉਨ੍ਹਾਂ ਨੂੰ ਨੌਮੀਨੇਸ਼ਨ ਤੋਂ ਸੁਰੱਖਿਆਤ ਕਰਨ ਲਈ ਰਿਕਵੈਸਟ ਕਰਨੀ ਸੀ। ਇਸ ਨੌਮੀਨੇਸ਼ਨ ਟਾਸਕ 'ਚ ਮੇਲ ਮੁਕਾਬਲੇਬਾਜ਼ ਨੂੰ ਕਿਸੇ ਇਕ ਲੜਕੀ ਦੀ ਖਿੜਕੀ ਬੰਦ ਕਰਨੀ ਸੀ, ਜਿਸ ਨੂੰ ਉਹ ਘਰ ਤੋਂ ਬੇਘਰ ਹੋਣ ਲਈ ਨੌਮੀਨੇਟ ਕਰਨਾ ਚਾਹੁੰਦੇ ਸਨ। 

पारस छाबड़ा, शहनाज गिल और माहिरा शर्मा
ਕਿਹੜੇ-ਕਿਹੜੇ ਮੁਕਾਬਲੇਬਾਜ਼ ਹੋਏ ਨੌਮੀਨੇਟ?
ਨੌਮੀਨੇਟ ਟਾਸਕ 'ਚ ਪਾਰਸ ਛਾਬੜਾ ਨੂੰ ਦੋਸਤ ਮਾਹਿਰਾ ਸ਼ਰਮਾ ਤੇ ਆਪਣੇ ਕਨੈਕਸ਼ਨ ਸ਼ਹਿਨਾਜ਼ ਕੌਰ ਗਿੱਲ 'ਚੋਂ ਕਿਸੇ ਇਕ ਨੂੰ ਨੌਮੀਨੇਸ਼ਨ ਲਈ ਸੁਰੱਖਿਆਤ ਕਰਨਾ ਸੀ। ਪਾਰਸ ਨੇ ਆਪਣੇ ਕਨੈਕਸ਼ਨ ਸ਼ਹਿਨਾਜ਼ ਨੂੰ ਨੌਮੀਨੇਟ ਕਰਕੇ ਮਾਹਿਰਾ ਨੂੰ ਸੁਰੱਖਿਆਤ ਕੀਤਾ।

सिद्धार्थ शुक्ला, रश्मि और आरती

ਉਥੇ ਹੀ ਦੂਜੇ ਪਾਸੇ ਘਰ 'ਚ ਲਵ ਟ੍ਰਾਈਐਂਗਲ ਸਿਧਾਰਥ ਸ਼ੁਕਲਾ, ਆਰਤੀ ਸਿੰਘ ਤੇ ਰਸ਼ਮੀ ਦੇਸਾਈ ਨੂੰ ਇਕੱਠੇ ਨੌਮੀਨੇਸ਼ਨ ਪ੍ਰਕਿਰਿਆ 'ਚ ਹਿੱਸਾ ਲੈਣਾ ਸੀ। ਸਿਧਾਰਥ ਨੂੰ ਆਰਤੀ ਤੇ ਰਸ਼ਮੀ 'ਚੋਂ ਕਿਸੇ ਇਕ ਨੂੰ ਸੁਰੱਖਿਆਤ ਕਰਨਾ ਸੀ। ਸਾਰਿਆਂ ਦੀਆਂ ਨਜ਼ਰਾਂ ਇਸੇ ਗੱਲ 'ਤੇ ਟਿੱਕੀਆਂ ਸਨ ਕਿ ਸਿਧਾਰਥ ਆਰਤੀ ਤੇ ਰਸ਼ਮੀ 'ਚੋਂ ਕਿਸ ਨੂੰ ਸੁਰੱਖਿਆਤ ਕਰੇਗਾ।

आसिम- देवोलीना और कोएना

ਸਿਧਾਰਥ ਨੇ ਨੌਮੀਨੇਸ਼ਨ ਟਾਸਕ 'ਚ ਆਰਤੀ ਨੂੰ ਸੁਰੱਖਿਆਤ ਕਰਕੇ ਰਸ਼ਮੀ ਨੂੰ ਘਰ ਤੋਂ ਬੇਘਰ ਹੋਣ ਲਈ ਨੌਮੀਨੇਟ ਕੀਤਾ। ਇਸੇ ਤਰ੍ਹਾਂ ਦੂਜੇ ਹਫਤੇ 'ਚ ਰਸ਼ਮੀ ਦੇਸਾਈ, ਸ਼ਹਿਨਾਜ਼ ਕੌਰ ਗਿੱਲ, ਦਲਜੀਤ ਕੌਰ ਤੇ ਕੋਇਨਾ ਮਿਤਰਾ ਘਰ ਤੋਂ ਬੇਘਰ ਹੋਣ ਲਈ ਨੌਮੀਨੇਟ ਹੋਏ। ਦਿਲਚਸਪ ਗੱਲ ਇਹ ਹੈ ਕਿ ਚਾਰੋਂ ਨੌਮੀਨੇਟਿਡ ਮੁਕਾਬਲੇਬਾਜ਼ ਫੀਮੇਲ ਹਨ ਅਤੇ ਚਾਰੋਂ ਹੀ ਸਟਰੋਂਗ ਵੀ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜੀ ਲੜਕੀ ਨੂੰ ਇਸ ਵਾਰ ਘਰ ਛੱਡ ਕੇ ਜਾਣਾ ਪਵੇਗਾ।

आसिम- देवोलीना और कोएना



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News