ਬਿੱਗ ਬੌਸ 13 : ਸਿਧਾਰਥ ਤੇ ਸ਼ਹਿਨਾਜ਼ ਨੂੰ ਛੱਡ ਕੇ ਸਭ ''ਤੇ ਲਟਕੀ ਤਲਵਾਰ

1/25/2020 2:18:52 PM

ਨਵੀਂ ਦਿੱਲੀ (ਬਿਊਰੋ) : ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚੋਂ ਇਕ ਤੋਂ ਬਾਅਦ ਇਕ ਧਮਾਕੇਦਾਰ ਟਵਿੱਸਟ ਆ ਰਹੇ ਹਨ। ਲਗਾਤਾਰ ਲੜਾਈ ਤੇ ਬਹਿਸਬਾਜ਼ੀ ਦਰਮਿਆਨ ਸ਼ੋਅ ਆਪਣੇ ਅੰਜ਼ਾਮ ਵੱਲ ਵਧ ਰਿਹਾ ਹੈ। ਬਿੱਗ ਬੌਸ ਦੇ ਘਰ ਦੇ ਹੌਲੀ-ਹੌਲੀ ਲੋਕ ਘੱਟ ਹੋ ਰਹੇ ਹਨ। ਫਿਨਾਲੇ ਤੋਂ ਪਹਿਲਾਂ ਇਕ ਹੋਰ ਮੈਂਬਰ ਐਲੀਮਿਨੇਟ ਹੋ ਗਿਆ ਹੈ। ਇਸ ਵਾਰ ਵਾਰੀ ਹੈ ਸ਼ੈਫਾਲੀ ਜ਼ਰੀਵਾਲਾ ਦੀ। ਖਬਰਾਂ ਮੁਤਾਬਕ, ਫਿਨਾਲੇ ਨੇੜੇ ਆ ਕੇ ਸ਼ੈਫਾਲੀ ਦਾ ਸਫਰ ਥੰਮ੍ਹ ਗਿਆ ਹੈ। ਖਬਰਾਂ ਮੁਤਾਬਕ, ਇਸ ਹਫਤੇ ਸ਼ੈਫਾਲੀ ਜ਼ਰੀਵਾਲਾ ਸ਼ੋਅ ਤੋਂ ਆਊਟ ਹੋਵੇਗੀ। ਸ਼ੈਫਾਲੀ ਦੀ ਵਾਈਲਡ ਕਾਰਡ ਐਂਟਰੀ ਸੀ। ਹਾਲਾਂਕਿ ਬਿੱਗ ਬੌਸ ਵੱਲੋਂ ਇਸ ਖਬਰ ਦੀ ਪੁਸ਼ਟੀ ਨਹੀਂ ਹੋਈ ਹੈ। ਇਸ 'ਵੀਕੈਂਡ ਕਾ ਵਾਰ' 'ਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਨੂੰ ਛੱਡ ਕੇ ਸਾਰੇ ਮੈਂਬਰ ਨੌਮੀਨੇਟਿਡ ਹੋਏ ਹਨ। ਇਨ੍ਹਾਂ 'ਚ ਵਿਸ਼ਾਲ ਆਦਿਤਿਆ ਸਿੰਘ, ਰਸ਼ਮੀ ਦੇਸਾਈ, ਮਾਹਿਰਾ ਸ਼ਰਮਾ, ਸ਼ੈਫਾਲੀ ਜ਼ਰੀਵਾਲਾ, ਪਾਰਸ ਛਾਬੜਾ, ਆਸਿਮ ਰਿਆਜ਼ ਤੇ ਆਰਤੀ ਸਿੰਘ ਦਾ ਨਾਂ ਸ਼ਾਮਲ ਹੈ।

Image
ਸ਼ੁੱਕਰਵਾਰ ਨੂੰ ਦਿਖਾਏ ਗਏ ਸ਼ੋਅ 'ਚ ਹੁਣ ਤੱਕ ਕੋਈ ਬਾਹਰ ਨਹੀਂ ਹੋਇਆ ਹੈ। 'ਵੀਕੈਂਡ ਕਾ ਵਾਰ' ਨੂੰ ਐਲੀਮਿਨੇਸ਼ਨ ਦੀ ਪ੍ਰਕਿਰਿਆ ਹੁੰਦੀ ਹੈ। ਅਜਿਹੇ 'ਚ ਉਸ ਦਿਨ ਸ਼ੈਫਾਲੀ ਜ਼ਰੀਵਾਲਾ ਘਰੋਂ ਬਾਹਰ ਹੋ ਸਕਦੀ ਹੈ। ਉਂਝ, ਸ਼ਨੀਵਾਰ ਨੂੰ ਲੋਕਾਂ ਦੇ ਨਿਸ਼ਾਨੇ 'ਤੇ ਆਰਤੀ ਰਹੀ। ਆਰਤੀ ਨੂੰ ਲੈ ਕੇ ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਇਕ ਵਾਰ ਮੁੜ ਆਹਮੋ-ਸਾਹਮਣੇ ਆਏ। ਸਿਧਾਰਥ ਤੇ ਆਸਿਮ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਲੜਾਈ ਹੋ ਰਹੀ ਹੈ।

Image
'ਵੀਕੈਂਟ ਕਾ ਵਾਰ' ਲਈ ਦਿਖਾਏ ਗਏ ਪ੍ਰੋਮੋ 'ਚ ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਨੂੰ ਸਲਮਾਨ ਖਾਨ ਝਾੜ ਪਾਉਣਗੇ। ਸਲਮਾਨ ਉਨ੍ਹਾਂ ਨੂੰ ਘਰੋਂ ਬਾਹਰ ਕਰਨ ਦੀ ਵੀ ਗੱਲ ਕਰਨਗੇ। ਅਜਿਹੇ ਵਿਚ ਹੁਣ ਦੇਖਣਾ ਹੋਵੇਗਾ ਕਿ ਇਸ ਵੀਕੈਂਡ ਕੇ ਵਾਰ 'ਚ ਕੌਣ ਘਰੋਂ ਬਾਹਰ ਹੁੰਦਾ ਹੈ। ਜੇਕਰ ਸ਼ੈਫਾਲੀ ਬਾਹਰ ਹੁੰਦੀ ਹੈ ਤਾਂ ਇਹ ਕਾਫੀ ਹੈਰਾਨ ਕਰਨ ਵਾਲੀ ਗੱਲ ਹੋਵੇਗੀ। ਸ਼ੈਫਾਲੀ ਨੇ ਹਮੇਸ਼ਾ ਖੁੱਲ੍ਹ ਕੇ ਆਪਣੀ ਰਾਏ ਰੱਖੀ ਹੈ। ਉੱਥੇ ਹੀ ਉਹ ਕਿਸੇ ਵੀ ਗਰੁੱਪ 'ਚ ਲਗਾਤਾਰ ਨਜ਼ਰ ਨਹੀਂ ਆਏ। ਪਹਿਲਾਂ ਉਹ ਆਸਿਮ ਤੇ ਹਿਮਾਂਸ਼ੀ ਖੁਰਾਨਾ ਦੇ ਨਾਲ ਸੀ। ਉੱਥੇ ਹੀ ਫਿਲਹਾਲ ਉਹ ਸਿਧਾਰਥ ਤੇ ਵਿਸ਼ਾਲ ਨੂੰ ਸਪੋਰਕਟ ਕਰ ਰਹੀ ਹੈ।

Imageਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News