ਬਿੱਗ ਬੌਸ 13 : ਚੁੜੇਲ ਬਣੀ ਸ਼ਹਿਨਾਜ਼, ਦੇਖੋ ਕਿਸ ਤਰ੍ਹਾਂ ਡਰਾ ਰਹੀ ਹੈ ਘਰ ਵਾਲੇ (ਵੀਡੀਓ)

10/9/2019 10:56:04 AM

ਨਵੀਂ ਦਿੱਲੀ (ਬਿਊਰੋ) — ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਘਰ 'ਚ ਹਰ ਵਾਰ ਕੋਈ ਇਕ ਮੁਕਾਬਲੇਬਾਜ਼ ਅਜਿਹਾ ਜ਼ਰੂਰ ਹੁੰਦਾ ਹੈ, ਜੋ ਆਪਣੀ ਮਜ਼ੇਦਾਰ ਗੱਲ੍ਹਾਂ ਤੇ ਫਨੀ ਹਰਕਤਾਂ ਨਾਲ ਘਰਵਾਲਿਆਂ ਦੇ ਨਾਲ-ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦਾ ਕਰਦਾ ਹੈ। ਇਸ ਵਾਰ ਸੀਜ਼ਨ 13 ਦੇ ਬੈਸਟ ਐਂਟਰਟੇਨਰ ਦਾ ਖਿਤਾਬ ਪੰਜਾਬੀ ਗਾਇਕਾ ਸ਼ਹਿਨਾਜ਼ ਕੌਰ ਗਿੱਲ ਨੂੰ ਦਿੱਤਾ ਜਾ ਰਿਹਾ ਹੈ। 'ਬਿੱਗ ਬੌਸ' ਦੇ ਫੈਨਜ਼ ਦਾ ਮੰਨਣਾ ਹੈ ਕਿ ਸੀਜ਼ਨ 13 'ਚ ਸ਼ਹਿਨਾਜ਼ ਸਭ ਤੋਂ ਜ਼ਿਆਦਾ ਐਂਟਰਟੇਨਿੰਗ ਮੁਕਾਬਲੇਬਾਜ਼ ਹੈ। ਸ਼ਹਿਨਾਜ਼ ਕੌਰ ਗਿੱਲ ਦੀਆਂ ਫਨੀ ਹਰਕਤਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਹੁਣ ਕਲਰਸ ਟੀ. ਵੀ. ਨੇ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ਹਿਨਾਜ਼ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਸ਼ਹਿਨਾਜ਼ ਭੂਤ ਬਣ ਕੇ ਸਾਰੇ ਘਰਵਾਲਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।

 

 
 
 
 
 
 
 
 
 
 
 
 
 
 

@shehnaazgill kar rahi hai #BiggBoss house mein fun, de rahi hai sabko darr ka dose one-by-one! Dekhiye aaj raat 10.30 baje on #BiggBoss13! Anytime on @voot @Vivo_India @BeingSalmanKhan #BB13 #SalmanKhan

A post shared by Colors TV (@colorstv) on Oct 8, 2019 at 1:18am PDT

ਭੂਤ ਬਣ ਕੇ ਸ਼ਹਿਨਜ਼ ਨੇ ਕਿਸ ਘਰਵਾਲੇ ਦੀ ਕੀਤੀ ਨਕਲ?
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਨਾਜ਼ ਭੂਤ ਬਣ ਕੇ ਕੋਇਨਾ ਮਿਤਰਾ ਦੀ ਨਕਲ ਕਰਦੇ ਹੋਏ ਸਾਰੇ ਘਰਵਾਲਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਘਰਵਾਲੇ ਵੀ ਸ਼ਹਿਨਾਜ਼ ਦੇ ਇਸ ਭੂਤ ਵਾਲੇ ਅੰਦਾਜ਼ ਨੂੰ ਕਾਫੀ ਇੰਜੁਆਏ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਯੂਜ਼ਰਸ ਨੂੰ ਵੀ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਫੈਨਜ਼ ਸ਼ਹਿਨਾਜ਼ ਦੀ ਇਸ ਵੀਡੀਓ 'ਤੇ ਕੁਮੈਂਟ ਕਰਕੇ ਉਸ ਨੂੰ ਬੈਸਟ ਐਂਟਰਟੇਨਰ ਦੱਸ ਰਹੇ ਹਨ।
ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਸ਼ੁਰੂ ਤੋਂ ਹੀ ਸਾਰੇ ਮੁਕਾਬਲੇਬਾਜ਼ਾਂ 'ਤੇ ਭਾਰੀ ਪੈ ਰਹੀ ਹੈ। ਖੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਆਖਣ ਵਾਲੀ ਸ਼ਹਿਨਾਜ਼ ਸ਼ੁਰੂਆਤ ਤੋਂ ਹੀ ਪਾਰਸ ਨਾਲ ਕਨੈਕਸ਼ਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਸ ਕਾਰਨ ਸ਼ਹਿਨਾਜ਼, ਮਾਹਿਰਾ ਨਾਲ ਵੀ ਲੜ ਚੁੱਕੀ ਹੈ ਪਰ ਦੂਜੀ ਨੌਮੀਨੇਸ਼ਨ ਪ੍ਰਕਿਰਿਆ 'ਚ ਪਾਰਸ ਨੇ ਮਾਹਿਰਾ ਨੂੰ ਸੁਰੱਖਿਆਤ ਕਰਕੇ ਸ਼ਹਿਨਾਜ਼ ਨੂੰ ਘਰ ਤੋਂ ਬੇਘਰ ਹੋਣ ਲਈ ਨੌਮੀਨੇਟ ਕਰ ਦਿੱਤਾ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News