ਆਪਣੀ ਧੀ ਦਾ ਇਸ ਮੁਕਾਬਲੇਬਾਜ਼ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ ਸ਼ਹਿਨਾਜ਼ ਦੇ ਪਿਤਾ

1/3/2020 5:07:38 PM

ਨਵੀਂ ਦਿੱਲੀ(ਬਿਊਰੋ)-  ਬਿੱਗ ਬੌਸ ਦੇ13ਵੇਂ ਸੀਜ਼ਨ ਨੇ ਸਾਨੂੰ ਸਾਰਿਆਂ ਨੂੰ ਇਕ ਪਿਆਰਾ ਜਿਹਾ ਕਪਲ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੇ ਰੂਪ 'ਚ ਦਿੱਤਾ ਹੈ। ਇਸ ਜੋੜੀ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਪੂਰੇ ਸ਼ੋਅ 'ਚ ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਗਿੱਲ ਨੂੰ ਗਾਈਡ ਕੀਤਾ ਹੈ ਤੇ ਸ਼ਹਿਨਾਜ਼ ਗਿੱਲ ਇਕ ਅਜਿਹੀ ਇਨਸਾਨ ਹੈ, ਜਿਸ ਨੇ ਉਨ੍ਹਾਂ ਦੇ ਗੁੱਸੇ ਨੂੰ ਕੰਟਰੋਲ ਕਰਨ 'ਚ ਮਦਦ ਕੀਤੀ ਹੈ। ਉਨ੍ਹਾਂ ਦੀ ਮਸਤੀ, ਮਜ਼ਾਕ, ਖਟਪਟ ਤੇ ਪਿਆਰੀਆਂ ਗੱਲਾਂ ਫੈਨਜ਼ ਦੇ ਦਿਲਾਂ ਨੂੰ ਛੂਹ ਜਾਂਦੀਆਂ ਹਨ। ਫੈਨਜ਼ ਨੂੰ ਇਹ ਵੀ ਡਰ ਲੱਗਾ ਰਹਿੰਦਾ ਹੈ ਕਿ ਸ਼ੋਅ ਖਤਮ ਹੋਣ ਤੋਂ ਬਾਅਦ ਇਸ ਕਪਲ ਦਾ ਕੀ ਹੋਵੇਗਾ। ਹੁਣ ਉਨ੍ਹਾਂ ਦੀ ਦੋਸਤੀ, ਪਿਆਰ 'ਚ ਬਦਲ ਰਹੀ ਹੈ ਤੇ ਕੀ ਵਿਆਹ ਤਕ ਪਹੁੰਚੇਗੀ ਫੈਨਜ਼ ਨੂੰ ਇਸ ਗੱਲ ਦੇ ਬਾਰੇ ਜਾਣਨ ਲਈ ਬਹੁਤ ਉਤਸ਼ਾਹਿਤ ਹਨ।


ਹਾਲ ਹੀ ਵਿਚ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਕ ਸਿੰਘ ਸੁਖ ਨੇ ਵੀ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਚੁੱਪੀ ਤੋੜ੍ਹੀ ਹੈ। ਸੋਸ਼ਲ ਮੀਡੀਆ ’ਤੇ ਸ਼ਹਿਨਾਜ਼ ਦੇ ਪਿਤਾ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਸ਼ਹਿਨਾਜ਼ ਦੇ ਪਿਤਾ ਬੋਲ ਰਹੇ ਹਨ ਕਿ ਉਹ ਦੋਵਾਂ ਦੀ ਦੋਸਤੀ ਦੇ ਫੈਨ ਹਨ। ਉਹ ਨਹੀਂ ਚਾਹੁੰਦੇ ਕਿ ਇਨ੍ਹਾਂ ਨੂੰ ਕੋਈ ਬੁਰੀ ਨਜ਼ਰ ਲੱਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਚੰਗੀ ਗੱਲ ਹੋਵੇਗੀ ਜੇਕਰ ਸਿਧਾਰਥ ਤੇ ਸ਼ਹਿਨਾਜ਼ ਪਿਆਰ 'ਚ ਪੈਂਦੇ ਹਨ।
PunjabKesari
ਉਨ੍ਹਾਂ ਇਹ ਵੀ ਕਿਹਾ ਕਿ ਇਹ ਉਨ੍ਹਾਂ ਦੀ ਧੀ ਦਾ ਫੈਸਲਾ ਹੈ। ਉਨ੍ਹਾਂ ਕਿਹਾ ਜੇਕਰ ਉਨ੍ਹਾਂ ਦਾ ਲਵ ਏਗਲ ਵੀ ਸ਼ੁਰੂ ਹੁੰਦਾ ਹੈ ਤਾਂ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਦੋਵੇਂ ਜੇ ਬਾਹਰ ਆ ਕੇ ਵਿਆਹ ਦਾ ਵੀ ਸੋਚਦੇ ਹਨ ਤਾਂ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੋਵੇਗੀ। ਸ਼ਹਿਨਾਜ਼ ਦੇ ਪਿਤਾ ਨੇ ਕਿਹਾ ਕਿ ਮੈਨੂੰ ਸਿਧਾਰਥ ਬਹੁਤ ਪਸੰਦ ਹੈ। ਉਹ ਇਕ ਸੁਲਝਿਆ ਹੋਇਆ ਚੰਗਾ ਇਨਸਾਨ ਹੈ ਤੇ ਹਰ ਗੱਲ 'ਤੇ ਸਟੈਂਡ ਲੈਂਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News