ਸਿਧਾਰਥ ਨੇ ਪੰਜਾਬ ਦੀ ਕੈਟਰੀਨਾ 'ਤੇ ਲਾਈ ਲਗਾਮ, ਗੁੱਸੇ 'ਚ ਬੁਖਲਾਈ ਸ਼ਹਿਨਾਜ਼ (ਵੀਡੀਓ)

12/25/2019 2:26:47 PM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ 'ਚ ਆਏ ਦਿਨ ਸ਼ਹਿਨਾਜ਼ ਕੌਰ ਗਿੱਲ ਤੇ ਸਿਧਾਰਥ ਸ਼ੁਕਲਾ ਜਿੱਥੇ ਦਿਨੋਂ-ਦਿਨ ਇਕ-ਦੂਜੇ ਦੇ ਨੇੜੇ ਆ ਰਹੇ ਹਨ, ਉਥੇ ਹੀ ਉਹ ਇਕ-ਦੂਜੇ ਲਈ ਪਜੇਸਿਵ ਹੁੰਦੇ ਵੀ ਦਿਸ ਰਹੇ ਹਨ। ਦੋਵਾਂ ਵਿਚਕਾਰ ਇਹ ਪਜੇਸਿਵਨੇਸ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਸ ਦੀ ਝਲਕ ਪਹਿਲਾਂ ਵੀ ਕਈ ਵਾਰ ਦੇਖੀ ਜਾ ਚੁੱਕੀ ਹੈ। ਬੀਤੇ ਐਪਸੀਸੋਡ 'ਚ ਦੋਵਾਂ ਦੀ ਪਜੇਸਿਵਨੈਸ ਖੁੱਲ੍ਹ ਕੇ ਬਾਹਰ ਆਉਂਦੀ ਹੈ, ਜੋ ਕਿ ਝਗੜੇ ਦਾ ਰੂਪ ਲੈ ਲੈਂਦੀ ਹੈ। ਇਸ ਦੌਰਾਨ ਦਾ ਇਕ ਵੀਡੀਓ ਕਲਰਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਹੈ, ਜਿਸ 'ਚ ਸ਼ਹਿਨਾਜ਼ ਤੇ ਸਿਧਾਰਥ ਇਸ਼ਾਰਿਆਂ-ਇਸ਼ਾਰਿਆਂ 'ਚ ਬਾਕੀ ਕੰਟੈਸਟੈਂਟਾਂ ਨਾਲ ਗੱਲ ਨਾ ਕਰਨ ਦਾ ਜ਼ਿਕਰ ਕਰ ਰਹੇ ਹਨ। ਇਸ ਵਿਚਕਾਰ ਸ਼ਹਿਨਾਜ਼, ਸਿਧਾਰਥ ਨੂੰ ਕਹਿੰਦੀ ਹੈ ਕਿ ਜੇ ਮੈਂ ਕਿਸੇ ਨਾਲ ਗੱਲ ਨਹੀਂ ਕਰ ਸਕਦੀ ਤਾਂ ਇਹ ਵੀ ਕਿਸੇ ਨਾਲ ਗੱਲ ਨਹੀਂ ਕਰ ਸਕਦਾ। ਸਿਧਾਰਥ ਇਸ ਗੱਲ 'ਤੇ ਸ਼ਹਿਨਾਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਉਨ੍ਹਾਂ 'ਤੇ ਗੁੱਸਾ ਹੋ ਜਾਂਦੀ ਹੈ।

 
 
 
 
 
 
 
 
 
 
 
 
 
 

@shehnaazgill aur @realsidharthshukla kya ek doosre se kar rahe hai namumkin expectations? #SidNaaz ki yeh ladaayi hogi aaj raat 10:30 baje. Anytime on @voot @Vivo_India @BeingSalmanKhan #BiggBoss13 #BiggBoss #BB13 #SalmanKhan

A post shared by Colors TV (@colorstv) on Dec 24, 2019 at 12:00am PST


ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਸ਼ੇਫਾਲੀ ਬੱਗਾ, ਸ਼ਹਿਨਾਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਸ਼ਹਿਨਾਜ਼ ਨਹੀਂ ਮੰਨਦੀ ਹੈ ਤੇ ਕਹਿੰਦੀ ਹੈ ਕਿ, ''ਜੇ ਉਹ ਮੈਨੂੰ ਰੋਕੇਗਾ ਤਾਂ ਮੈਂ ਵੀ ਉਸ ਨੂੰ ਰੋਕਾਂਗੀ, ਉਸ ਨੂੰ ਉਸ ਦੇ ਬੰਦਿਆਂ ਨਾਲ ਗੱਲ ਕਰਨ ਤੋਂ।'' ਇਸ ਤੋਂ ਬਾਅਦ ਸ਼ਹਿਨਾਜ਼ ਗੱਸੇ 'ਚ ਆ ਜਾਂਦੀ ਹੈ ਤੇ ਉਨ੍ਹਾਂ ਨੂੰ ਖੂਬ ਖਰੀ-ਖੋਟੀ ਸੁਣਾਉਂਦੀ ਹੈ। ਸ਼ਹਿਨਾਜ਼ ਦੀ ਇਸ ਗੱਲ 'ਤੇ ਸਿਧਾਰਥ ਵੀ ਅਜੀਬ ਰਿਐਕਸ਼ਨ ਦਿੰਦੇ ਹਨ ਤੇ ਉਸ ਨੂੰ ਇਗਨੋਰ ਕਰਦੇ ਹਨ। ਹੁਣ ਦੇਖਣਾ ਹੋਵੇਗਾ ਕਿ 'ਸਿਡਨਾਜ਼' ਵਿਚਕਾਰ ਰੋਜ਼-ਰੋਜ਼ ਹੁੰਦੀ ਇਹ ਲੜਾਈ ਉਨ੍ਹਾਂ ਦੀ ਦੋਸਤੀ ਲਈ ਖਤਰਾ ਬਣੇਗੀ? ਜਾਂ ਦੋਵਾਂ ਦੀ ਦੋਸਤੀ ਹੋਰ ਮਜ਼ੂਬਤ ਹੋ ਜਾਵੇਗੀ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News