ਘਰਵਾਲਿਆਂ ਨੇ ਕੱਢੀ ਭੜਾਸ, ਸਲਮਾਨ ਦੇ ਸਾਹਮਣੇ ਸ਼ਹਿਨਾਜ਼ ਦੇ ਪਏ ਥੱਪੜ (ਵੀਡੀਓ)

12/16/2019 1:49:03 PM

ਮੁੰਬਈ (ਬਿਊਰੋ) — 'ਵੀਕੈਂਡ ਕਾ ਵਾਰ' 'ਚ ਸਲਮਾਨ ਖਾਨ ਨੇ ਹੁਣ ਕੁਝ ਅਜਿਹਾ ਕੀਤਾ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਦਰਅਸਲ, ਸਲਮਾਨ ਖਾਨ ਨੇ ਬੀਤੇ ਐਪੀਸੋਡ 'ਚ ਘਰਵਾਲਿਆਂ ਲਈ ਇਕ ਟਾਸਕ ਰੱਖਿਆ ਸੀ, ਜਿਸ 'ਚ ਕੁਝ ਘਰਵਾਲਿਆਂ ਨੂੰ ਥੱਪੜ ਪਏ। ਖਾਸ ਗੱਲ ਹੈ ਕਿ ਥੱਪੜ ਖਾਣ ਵਾਲੇ ਤਿੰਨ ਮੁਕਾਬਲੇਬਾਜ਼ ਸਿਧਾਰਥ ਸ਼ੁਕਲਾ ਦੇ ਬੇਹੱਦ ਕਰੀਬ ਹਨ। ਬਿੱਗ ਬੌਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਨਜ਼ਰ ਆ ਰਿਹਾ ਹੈ ਕਿ ਸਲਮਾਨ ਖਾਨ ਘਰਵਾਲਿਆਂ ਨਾਲ ਟਾਸਕ ਕਰਦੇ ਨਜ਼ਰ ਆ ਰਹੇ ਹਨ। ਸਲਮਾਨ ਇਕ-ਇਕ ਕਰਕੇ ਤਿੰਨਾਂ ਨੂੰ ਇਸ ਟਾਸਕ 'ਚ ਬੁਲਾਇਆ ਗਿਆ। ਇਹ ਤਿੰਨੋਂ ਮੁਕਾਬਲੇਬਾਜ਼ ਅਰਹਾਨ ਖਾਨ, ਵਿਸ਼ਾਲ ਆਦਿਤਿਆ ਸਿੰਘ ਤੇ ਸ਼ਹਿਨਾਜ਼ ਕੌਰ ਗਿੱਲ ਹਨ।

 

ਇਸ ਟਾਸਕ 'ਚ ਸਲਮਾਨ ਖਾਨ ਨੇ ਇਨ੍ਹਾਂ ਸਾਰੇ ਮੁਕਾਬਲੇਬਾਜ਼ ਤੋਂ ਸਵਾਲ ਪੁੱਛਣਾ ਹੁੰਦਾ ਹੈ। ਜੇਕਰ ਘਰਵਾਲੇ ਜ਼ਿਆਦਾ ਸੰਖਿਆ 'ਚ ਉਸ ਦੇ ਜਵਾਬ ਨਾਲ ਸਹਿਮਤ ਹੋਣਗੇ ਤਾਂ ਉਹ ਥੱਪੜ ਖਾਣ ਤੋਂ ਬਚ ਸਕਦੇ ਸਨ ਪਰ ਜੇਕਰ ਸਹਿਮਤ ਨਾ ਹੋਏ ਤਾਂ ਉਸ ਨੂੰ ਥੱਪੜ ਖਾਣੇ ਪੈਂਦੇ ਹਨ। ਸਭ ਤੋਂ ਪਹਿਲਾਂ ਅਰਹਾਨ ਆਉਂਦਾ ਹੈ। ਸਲਮਾਨ ਉਸ ਨੂੰ ਪੁੱਛਦੇ ਹਨ, ''ਕਿਸ ਨੂੰ ਆਪਣੇ ਕੰਮ ਦੂਜਿਆਂ ਤੋਂ ਕਰਵਾਉਣ ਦੀ ਆਦਤ ਹੈ?'' ਅਰਹਾਨ ਮਧੁਰਿਮਾ ਦਾ ਨਾਂ ਲੈਂਦਾ ਹੈ। ਘਰਵਾਲੇ ਸਹਿਮਤ ਨਹੀਂ ਹੁੰਦੇ ਤੇ ਉਸ ਨੂੰ ਥੱਪੜ ਪੈਂਦਾ ਹੈ। ਇਸ ਤੋਂ ਬਾਅਦ ਵਿਸ਼ਾਲ ਦੀ ਵਾਰੀ ਆਉਂਦੀ ਹੈ। ਸਲਮਾਨ ਪੁੱਛਦੇ ਹਨ, ''ਘਰ 'ਚ ਬੇਵਜ੍ਹਾ ਦੀ ਲੜਾਈ ਕੌਣ ਕਰਵਾਉਂਦਾ ਹੈ?'' ਵਿਸ਼ਾਲ ਨੇ ਆਰਤੀ ਦਾ ਨਾਂ ਲਿਆ। ਘਰਵਾਲੇ ਸਹਿਮਤ ਨਹੀਂ ਹੁੰਦੇ ਤੇ ਉਸ ਨੂੰ ਵੀ ਥੱਪੜ ਖਾਣਾ ਪੈਂਦਾ ਹੈ। ਇਸ ਤੋਂ ਬਾਅਦ ਵਾਰੀ ਆਉਂਦੀ ਹੈ ਪੰਜਾਬ ਦੀ ਕੈਟਰੀਨਾ ਯਾਨੀ ਕਿ ਸ਼ਹਿਨਾਜ਼ ਕੌਰ ਗਿੱਲ ਦੀ। ਸਲਮਾਨ ਉਸ ਨੂੰ ਕਹਿੰਦੇ ਹਨ, ''ਤੂੰ ਪਾਰਸ ਤੇ ਸਿਧਾਰਥ 'ਚੋਂ ਕਿਸ ਨੂੰ ਸਭ ਤੋਂ ਜ਼ਿਆਦਾ ਮਿਸ ਕੀਤਾ?'' ਸ਼ਹਿਨਾਜ਼ ਨੇ ਜਵਾਬ ਦਿੰਦੇ ਹੋਏ 'ਸਿਧਾਰਥ ਸ਼ੁਕਲਾ' ਦਾ ਨਾਂ ਲਿਆ। ਘਰਵਾਲੇ ਸਹਿਮਤ ਨਹੀਂ ਹੁੰਦੇ ਤੇ ਉਸ ਨੂੰ ਥੱਪੜ ਪੈਂਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News