ਸ਼ਿਲਪਾ ਸ਼ੈੱਟੀ ਅੱਗੇ ਆਸਿਮ ਨੇ ਸਿਧਾਰਥ ਨੂੰ ਲੈ ਕੇ ਕਬੂਲੀ ਇਹ ਗੱਲ, ਛਿੜੀ ਨਵੀਂ ਚਰਚਾ

2/8/2020 3:38:16 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਸੀਜ਼ਨ 13 ਦੇ 'ਵੀਕੈਂਡ ਕਾ ਵਾਰ' 'ਚ ਸਿਧਾਰਥ ਸ਼ੁਕਲਾ ਤੇ ਆਸਿਮ ਰਿਆਜ਼ 'ਚ ਵੱਖ-ਵੱਖ ਬੌਂਡਿੰਗ ਦੇਖਣ ਨੂੰ ਮਿਲੀ ਹੈ। ਇਨ੍ਹੀਂ ਦਿਨੀਂ ਤਾਂ ਸਿਧਾਰਥ ਤੇ ਆਸਿਮ ਵਿਚਕਾਰ ਜ਼ਬਰਦਸਤ ਦੁਸ਼ਮਣੀ ਹੈ ਪਰ ਸ਼ੋਅ ਦੀ ਸ਼ੁਰੂਆਤ 'ਚ ਦੋਵੇਂ ਕਾਫੀ ਚੰਗੇ ਦੋਸਤ ਹੁੰਦੇ ਸਨ। ਦੋਵੇਂ ਇਕ-ਦੂਜੇ ਨੂੰ ਸਪੋਰਟ ਕਰਦੇ ਸਨ ਤੇ ਬਹੁਤ ਚੰਗੀਆਂ ਯਾਦਾਂ ਵੀ ਸਨ। ਹਾਲੇ ਵੀ ਆਸਿਮ ਨੂੰ ਸਿਧਾਰਥ ਨਾਲ ਰੁੱਖਾ ਵਿਵਹਾਰ ਕਰਦਿਆਂ, ਚੀਕਦਿਆਂ ਦੇਖਿਆ ਗਿਆ ਹੈ ਪਰ ਉਨ੍ਹਾਂ ਸਵੀਕਾਰ ਕੀਤਾ ਹੈ ਕਿ 'ਬਿੱਗ ਬੌਸ 13' ਦੇ ਘਰ 'ਚ ਉਨ੍ਹਾਂ ਦੀਆਂ ਸਭ ਤੋਂ ਚੰਗੀਆਂ ਯਾਦਾਂ ਸਿਧਾਰਥ ਸ਼ੁਕਲਾ ਨਾਲ ਜੁੜੀਆਂ ਹੋਈਆਂ ਹਨ। ਅਸਲ ਵਿਚ 'ਵੀਕੈਂਡ ਕਾ ਵਾਰ' 'ਚ ਸ਼ਿਲਪਾ ਸ਼ੈੱਟੀ ਨੇ ਘਰ 'ਚ ਪ੍ਰਵੇਸ਼ ਕਰਨਾ ਹੈ। ਉਸ ਨੇ ਲਿਵਿੰਗ ਏਰੀਆ 'ਚ ਸਾਰੇ ਕੰਟੈਸਟੈਂਟਸ ਨੂੰ ਬਿਠਾਇਆ ਤੇ ਉਨ੍ਹਾਂ ਕੋਲੋਂ ਪੁੱਛਿਆ ਕਿ ਇਸ ਘਰ ਨਾਲ ਜੁੜੀਆਂ ਸਭ ਤੋਂ ਚੰਗੀਆਂ ਯਾਦਾਂ ਉਨ੍ਹਾਂ ਦੀਆਂ ਕਿਹੜੀਆਂ ਹਨ? ਕੀ ਸਭ ਤੋਂ ਜ਼ਿਆਦਾ ਮਿਸ ਕਰੋਗੇ?

ਯੂਟਿਊਬ 'ਤੇ ਦੇਸੀ ਫੀਟ ਵੀਡੀਓ ਵੱਲੋਂ ਅਪਲੋਡ ਕੀਤੀ ਵੀਡੀਓ 'ਚ ਸ਼ਿਲਪਾ ਕਹਿੰਦੀ ਹੈ ਕਿ ਇਸ ਸ਼ੋਅ ਨੂੰ ਨੇੜੀਓ ਦੇਖਿਆ ਹੈ। ਸਾਲਾਂ 'ਚ ਕਈ ਸਾਰੇ ਕੰਟੈਸਟੈਂਟਸ ਨੂੰ ਦੇਖਿਆ ਹੈ ਪਰ ਇੰਨਾ ਐਂਟਰਟੇਨਿੰਗ ਲੌਟ ਕਦੀ ਨਹੀਂ ਰਿਹਾ। ਤੁਸੀਂ ਕੀ ਸਭ ਤੋਂ ਜ਼ਿਆਦਾ ਮਿਸ ਕਰੋਗੇ? ਇਸ 'ਤੇ ਆਸਿਮ ਰਿਆਜ਼ ਨੇ ਕਿਹਾ ਕਿ ਸਿਧਾਰਥ ਨਾਲ ਮੇਰੀਆਂ ਚੰਗੀਆਂ ਯਾਦਾਂ ਜੁੜੀਆਂ ਹਨ। ਇਕ ਟਾਸਕ ਜਿੱਤ ਗਿਆ ਸੀ ਤੇ ਬਾਹਰ ਆ ਕੇ ਉਨ੍ਹਾਂ ਮੈਡਲ ਦਿੱਤਾ ਤੇ ਕਿਹਾ- 'ਭਾਈ ਯੇ ਤੇਰੇ ਲੀਏ।'
ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਗਿੱਲ ਬਾਰੇ ਕਿਹਾ। ਉਨ੍ਹਾਂ ਕਿਹਾ ਕਿ ਮੈਂ ਸੀਕ੍ਰੇਟ ਰੂਮ 'ਚ ਸੀ। ਮੈਂ ਦੇਖਿਆ ਕਿ ਸ਼ਹਿਨਾਜ਼ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਕਿ ਮੈਂ ਇੱਥੇ ਨਹੀਂ ਹਾਂ ਤਾਂ ਦੇਖ ਕੇ ਚੰਗਾ ਲੱਗਿਆ ਕਿ ਇੱਥੇ ਇਕ ਅਜਿਹਾ ਕਨੈਕਟ ਬਣਾਇਆ ਹੈ।

 
 
 
 
 
 
 
 
 
 
 
 
 
 

Gharwalon ko yoga sikhane aayi @theshilpashetty aur yahan yoga ke saath hui bahut saari masti! Laughter ka yoga karna hai toh tune-in to #BiggBoss13 tonight at 9 PM! Anytime on @voot @Vivo_India @daburamlaindia @BeingSalmanKhan #BB13 #BiggBoss

A post shared by Colors TV (@colorstv) on Feb 7, 2020 at 8:58pm PST


ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਮੇਰੇ ਭਰਾ ਨੇ ਪਹਿਲੀ ਵਾਰ ਮੇਰਾ ਪੂਰਾ ਨਾਂ ਲਿਆ ਹੈ ਤੇ ਮੈਂ ਮਾਣ ਨਾਲ ਕਹਿ ਰਿਹਾ ਹਾਂ। ਬਿੱਗ ਬੌਸ ਨੂੰ ਰੋਜ਼ ਥੈਂਕਸ ਬੋਲਿਆ ਕਰ ਜਿਸ ਨੇ ਤੈਨੂੰ ਇੱਥੋਂ ਤਕ ਪਹੁੰਚਾ ਦਿੱਤਾ। ਸ਼ਿਲਪਾ ਸ਼ੈੱਟ ਨੇ ਘਰ ਅੰਦਰ ਆ ਕੇ ਘਰ ਵਾਲਿਆਂ ਨੂੰ ਯੋਗਾ ਵੀ ਕਰਵਾਇਆ ਪਰ ਉਨ੍ਹਾਂ ਯੋਗਾ ਬਹੁਤ ਫਨੀ ਰਿਹਾ। ਇਸ ਦੌਰਾਨ ਸਾਰੇ ਮੁਕਾਬਲੇਬਾਜ਼ਾਂ ਨੇ ਖੂਬ ਮਸਤੀ ਵੀ ਕੀਤੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News