ਸਿਧਾਰਥ ਨੇ ਪਾਰਸ ਨੂੰ ਦੱਸਿਆ ਰਸ਼ਮੀ ਦਾ ਨੌਕਰ, ਕਿਹਾ- ''ਕੁੱਤਿਆਂ ਵਾਂਗ ਪਿੱਛੇ-ਪਿੱਛੇ ਘੁੰਮਦਾ ਰਹਿੰਦਾ ਸੀ''

12/11/2019 10:49:07 AM

ਨਵੀਂ ਦਿੱਲੀ (ਬਿਊਰੋ) : 'ਬਿੱਗ ਬੌਸ 13' ਦੇ ਦੋ ਮਾਹਿਰ ਖਿਡਾਰੀ ਸਿਧਾਰਥ ਸ਼ੁਕਲਾ ਤੇ ਪਾਰਸ ਛਾਬੜਾ ਇਸ ਵੇਲੇ ਬਿੱਗ ਬੌਸ ਹਾਊਸ ਤੋਂ ਦੂਰ ਇਕ ਸੀਕ੍ਰੇਟ ਰੂਮ 'ਚ ਕੈਦ ਹਨ। ਘਰਵਾਲਿਆਂ ਨੂੰ ਇਸ ਗੱਲ ਦੀ ਭਣਕ ਤਕ ਨਹੀਂ ਕਿ ਉਹ ਦੋਵੇਂ ਸੀਕ੍ਰੇਟ ਰੂਮ 'ਚ ਹਨ ਪਰ ਸਿਧਾਰਥ ਤੇ ਪਾਰਸ ਨੇ ਸੀਕ੍ਰੇਟ ਰੂਮ ਤੋਂ ਹੀ ਸਾਰੇ ਘਰਵਾਲਿਆਂ 'ਤੇ ਨਜ਼ਰ ਰੱਖੀ ਹੋਈ ਹੈ। ਘਰਵਾਲਿਆਂ 'ਤੇ ਨਜ਼ਰ ਰੱਖਣ ਦੌਰਾਨ ਸਿਧਾਰਥ ਨੂੰ ਕੁਝ ਅਜਿਹਾ ਦਿਖਿਆ ਕਿ ਉਨ੍ਹਾਂ ਪਾਰਸ ਨੂੰ ਰਸ਼ਮੀ ਦੇਸਾਈ ਦਾ ਨੌਕਰ ਕਹਿ ਦਿੱਤਾ।

 

 
 
 
 
 
 
 
 
 
 
 
 
 
 

#BiggBoss ne bheja @realsidharthshukla ko mukhya ghar se bahar aur milwaya @parasvchhabrra se! Kaunse mod par milenge yeh dono baaki contestants ko? Keep watching #BiggBoss13, tonight at 10:30 PM! Anytime on @voot @vivo_india @daburamlaindia @bharat.pe @beingsalmankhan #BB13 #SalmanKhan

A post shared by Colors TV (@colorstv) on Dec 8, 2019 at 8:59pm PST

ਅਸਲ 'ਚ ਹੋਇਆ ਇਹ ਕਿ ਘਰ 'ਚ ਮੌਜੂਦ ਅਰਹਾਨ ਖਾਨ ਆਪਣੀ ਪ੍ਰੇਮਿਕਾ ਰਸ਼ਮੀ ਦੇਸਾਈ ਲਈ ਬ੍ਰੇਕਫਾਸਟ ਬਣਾਉਂਦਾ ਹੈ। ਇਸ ਦੌਰਾਨ ਅਰਹਾਨ ਰਸ਼ਮੀ ਨੂੰ ਕਹਿੰਦਾ ਹੈ ਕਿ ਉਹ ਉਨ੍ਹਾਂ ਦੇ ਬੈੱਡ 'ਚੋਂ ਚੀਜ਼ ਕੱਢ ਕੇ ਲਿਆਵੇ। ਰਸ਼ਮੀ ਤੇ ਅਰਹਾਨ ਨੂੰ ਚੀਜ਼ ਪਰਾਂਠਾ ਬਣਾਉਂਦੇ ਦੇਖ ਸਿਧਾਰਥ ਤੇ ਪਾਰਸ ਭੜਕ ਜਾਂਦੇ ਹਨ ਤੇ ਉਨ੍ਹਾਂ ਨੂੰ ਚੋਰ ਕਹਿੰਦੇ ਹਨ। ਇਸ ਤੋਂ ਬਾਅਦ ਸਿਧਾਰਥ, ਰਸਮੀ ਬਾਰੇ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਰਸ਼ਮੀ ਅਜਿਹੀ ਹੀ ਲੜਕੀ ਹੈ, ਜੋ ਦੋਸਤਾਂ ਨੂੰ ਆਪਣੀ ਜੇਬ 'ਚ ਰੱਖਦੀ ਹੈ। ਉਹ ਰਸ਼ਮੀ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਇਸ ਤੋਂ ਬਾਅਦ ਸਿਧਾਰਥ ਪਾਰਸ ਨੂੰ ਕਹਿੰਦਾ ਹੈ ਕਿ ਜਦੋਂ ਉਹ ਇਸ ਘਰ 'ਚ ਆਇਆ ਸੀ ਉਦੋਂ ਉਹ ਵੀ ਉਸ ਦਾ ਨੌਕਰ ਬਣ ਗਿਆ ਸੀ। ਇਸ 'ਤੇ ਪਾਰਸ ਕਹਿੰਦਾ ਹੈ ਕਿ ਰਸ਼ਮੀ ਨਾਲ ਥੋੜ੍ਹੇ ਦਿਨ ਗੱਲ ਕਰਨ ਤੋਂ ਬਾਅਦ ਹੀ ਉਹ ਗਿਆ ਸੀ ਰਸ਼ਮੀ ਕੋਲ। ਫਿਰ ਸਿਧਾਰਥ, ਪਾਰਸ ਨੂੰ ਕਹਿੰਦਾ ਹੈ, ''ਸ਼ੁਰੂ 'ਚ ਤੂੰ ਗਰੁੱਪ ਬਣਾਉਣ ਲਈ ਉਸ ਦੇ ਪਿੱਛੇ-ਪਿੱਛੇ ਘੁੰਮਦਾ ਰਹਿੰਦਾ ਸੀ। ਉਸ ਦੇ ਸਾਰੇ ਕੰਮ ਕਰਦਾ ਸੀ। ਕੁੱਤਿਆਂ ਵਰਗੀ ਹਾਲਤ ਹੋ ਗਈ ਸੀ ਤੇਰੀ।'' ਇਸ ਤੋਂ ਬਾਅਦ ਪਾਰਸ ਕਹਿੰਦਾ ਹਨ ਕਿ, ''ਤੂੰ ਇਸ ਦੀ ਨੇਚਰ ਪਹਿਲਾਂ ਤੋਂ ਜਾਣਦਾ ਸੀ।'' ਫਿਰ ਦੋਵੇਂ ਰਸ਼ਮੀ ਦੇ ਨੇਚਰ ਬਾਰੇ ਗੱਲਬਾਤ ਕਰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News