ਸੀਕ੍ਰੇਟ ਰੂਮ ਤੋਂ ਹਸਪਤਾਲ ਪਹੁੰਚਿਆ 'ਬਿੱਗ ਬੌਸ 13' ਦਾ ਇਹ ਮੁਕਾਬਲੇਬਾਜ਼

12/12/2019 9:20:04 AM

ਨਵੀਂ ਦਿੱਲੀ (ਬਿਊਰੋ) — 'ਬਿੱਗ ਬੌਸ 13' ਹੁਣ ਤੱਕ ਦਾ ਸਭ ਤੋਂ ਹਿੱਟ ਸ਼ੋਅ ਬਣ ਗਿਆ ਹੈ। ਦਰਸ਼ਕ ਸ਼ੋਅ ਦੇ ਹਿੱਟ ਹੋਣ ਦਾ ਸਿਹਰਾ ਘਰ ਦੇ ਮੁਕਾਬਲੇਬਾਜ਼ ਸਿਧਾਰਥ ਸ਼ੁਕਲਾ ਦੇ ਸਿਰ ਬਣ ਰਹੇ ਹਨ। ਹਾਲਾਂਕਿ ਟੀ. ਵੀ. ਦੇ ਮਸ਼ਹੂਰ ਸਿਤਾਰੇ ਸਿਧਾਰਥ ਸ਼ੁਕਲਾ ਸਿਹਤ ਸਬੰਧੀ ਸਮੱਸਿਆਵਾਂ ਨਾਲ ਲੜ ਰਹੇ ਹਨ। ਸਿਧਾਰਥ ਸ਼ੁਕਲਾ ਨੂੰ ਹਾਲ ਹੀ 'ਚ ਬਿੱਗ ਬੌਸ ਨੇ ਸੀਕ੍ਰੇਟ ਰੂਮ 'ਚ ਸ਼ਿਫਟ ਕਰ ਦਿੱਤਾ ਸੀ। ਉਮੀਦ ਸੀ ਕਿ ਸਿਧਾਰ ਦੋਬਾਰਾ ਘਰ 'ਚ ਐਂਟਰੀ ਕਰੇਗਾ ਪਰ ਉਸ ਤੋਂ ਪਹਿਲਾਂ ਇਕ ਹੋਰ ਹੀ ਖਬਰ ਸਾਹਮਣੇ ਆ ਗਈ ਹੈ। ਬਾਲੀਵੁੱਡ ਲਾਈਫ ਮੁਤਾਬਕ, ਸਿਧਾਰਥ ਸ਼ੁਕਲਾ ਨੂੰ ਘਰ 'ਚ ਦੋਬਾਰਾ ਭੇਜਣ ਤੋਂ ਪਹਿਲਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਥੇ ਉਸ ਨੂੰ ਟਾਈਫਾਈਡ ਇੰਜੈਕਸ਼ਨ ਦਿੱਤੇ ਗਏ ਹਨ।

 

ਸਿਧਾਰਥ ਸ਼ੁਕਲਾ ਦੀ ਸਿਹਤ 'ਚ ਹੋ ਰਿਹਾ ਹੈ ਸੁਧਾਰ
ਸਿਧਾਰਥ ਸ਼ੁਕਲਾ ਪਿਛਲੇ ਲੰਬੇ ਸਮੇਂ ਤੋਂ ਟਾਈਫਾਈਡ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਸਿਧਾਰਥ ਦੇ ਫੈਨਜ਼ #GetWellsid ਟ੍ਰੈਂਡ ਕਰਵਾ ਰਹੇ ਹਨ। ਸਿਧਾਰਥ ਦੇ ਫੈਨਜ਼ ਲਗਾਤਾਰ ਉਸ ਦੇ ਠੀਕ ਹੋਣ ਲਈ ਦੁਆਵਾਂ ਕਰ ਰਹੇ ਸਨ। ਖਬਰਾਂ ਮੁਤਾਬਕ, ਕੰਟ੍ਰੈਕਟ ਦੀ ਗਾਈਡਲਾਈਨ ਮੁਤਾਬਕ ਸਿਧਾਰਥ ਸ਼ੁਕਲਾ ਦਾ ਪਰਿਵਾਰ ਵੀ ਉਸ ਨਾਲ ਸਪੰਰਕ ਨਹੀਂ ਕਰ ਪਾ ਰਿਹਾ ਹੈ ਤੇ ਹੋਲੀ-ਹੋਲੀ ਸਿਧਾਰਥ ਦੀ ਸਿਹਤ 'ਚ ਵੀ ਸੁਧਾਰ ਹੋ ਰਿਹਾ ਹੈ। ਉਥੇ ਹੀ ਪਾਰਸ ਦੀ ਉਂਗਲੀ 'ਚ ਵੀ ਸਰਜਰੀ ਹੋਈ ਹੈ। ਉਥੇ ਹੀ ਸਿਧਾਰਥ ਨੂੰ ਟਾਈਫਾਈਡ ਹੋਇਆ ਹੈ। ਬਿੱਗ ਬੌਸ 'ਚ ਆਉਣ ਤੋਂ ਬਾਅਦ ਸਿਧਾਰਥ ਦੀ ਸਿਹਤ 'ਚ ਕਾਫੀ ਗਿਰਾਵਟ ਆਈ ਹੈ। ਸਿਧਾਰਥ ਦਾ ਭਾਰ ਵੀ ਘਟ ਗਿਆ ਹੈ। ਸਿਧਾਰਥ ਤੇ ਪਾਰਸ ਨੇ ਇਸ ਹਫਤੇ ਹੋਏ ਨੌਮੀਨੇਸ਼ਨ ਟਾਸਕ 'ਚ ਅਹਿਮ ਭੂਮਿਕਾ ਨਿਭਾਈ ਸੀ। ਸਿਧਾਰਥ ਤੇ ਪਾਰਸ ਨੇ ਆਪਸੀ ਸਹਿਮਤੀ ਨਾਲ ਮਾਹਿਰਾ ਸ਼ਰਮਾ ਨੂੰ ਨੌਮੀਨੇਸ਼ਨ ਤੋਂ ਸੇਫ ਕੀਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News