BB13 : ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਧਾਰਥ ਸ਼ੁਕਲਾ ਨੇ ਦਿੱਤੀ ਸਫਾਈ

1/9/2020 9:54:36 AM

ਮੁੰਬਈ(ਬਿਊਰੋ)- ਛੋਟੇ ਪਰਦੇ ਦੇ ਕਲਾਕਾਰ ਸਿਧਾਰਥ ਸ਼ੁਕਲਾ ਤੇ ਪੰਜਾਬੀ ਗਾਇਕਾ ਸ਼ਹਿਨਾਜ਼ ਗਿੱਲ ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਦੇ ਸਭ ਤੋਂ ਚਰਚਿਤ ਮੁਕਾਬਲੇਬਾਜ਼ਾਂ ’ਚੋਂ ਇਕ ਹੈ। ਸ਼ੋਅ ਦੇ ਅੰਦਰ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਵਿਚਕਾਰ ਕਾਫੀ ਨਜ਼ਦੀਕੀਆਂ ਵੀ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਦੋਵਾਂ ਵਿਚਕਾਰ ਕਾਫੀ ਮਜ਼ਾਕ ਵੀ ਹੁੰਦਾ ਰਹਿੰਦਾ ਹੈ। ਉਥੇ ਹੀ ਬਹੁਤ ਵਾਰ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਇਕ-ਦੂਜੇ ਕੋਲੋਂ ਵੀ ਰੁੱਸ ਵੀ ਜਾਂਦੇ ਹਨ। ਹਾਲਾਂਕਿ ਬਾਅਦ ਵਿਚ ਇਹ ਦੋਵਾਂ ਇਕ-ਦੂਜੇ ਨੂੰ ਮਨਾਉਣ ਲਈ ਕੋਈ ਕਸਰ ਨਹੀਂ ਛੱਡਦੇ ਪਰ ਇਸ ਵਾਰ ਲੱਗਦਾ ਹੈ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਆਪਣਾ ਝਗੜਾ ਜਲਦ ਖਤਮ ਕਰਨ ਦੇ ਮੂਡ 'ਚ ਨਹੀਂ ਹਨ। ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਗਿੱਲ ਨਾਲ ਸਿਧਾਰਥ ਸ਼ੁਕਲਾ ਦੇ ਰਵੱਈਏ ਨੂੰ ਲੈ ਕੇ ਫੈਨਜ਼ ਅੰਦਰ ਗੁੱਸਾ ਦੇਖਣ ਨੂੰ ਮਿਲਿਆ। ਉਨ੍ਹਾਂ ਦੀ ਇਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ, ਜਿਸ ਵਿਚ ਸਿਧਾਰਥ ਬੇਰਹਿਮੀ ਨਾਲ ਸਹਿਨਾਜ਼ ਦੇ ਹੱਥ ਨੂੰ ਮਰੋੜਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਸ਼ਹਿਨਾਜ਼ ਦੇ ਪੇਟ 'ਤੇ ਪੈਰ ਰੱਖ ਕੇ ਧਮਕੀ ਦਿੰਦੇ ਹਨ। ਸ਼ਹਿਨਾਜ਼ ਨੇ ਸਿਧਾਰਥ 'ਤੇ ਅਕਸ ਖ਼ਰਾਬ ਕਰਨ ਦਾ ਦੋਸ਼ ਲਾਇਆ ਸੀ। ਹੁਣ ਸਿਧਾਰਥ ਸ਼ੁਕਲਾ ਨੇ ਉਸ ਦੇ ਦੋਸ਼ਾਂ ਦਾ ਜਵਾਬ ਦਿੱਤਾ ਤੇ ਉਨ੍ਹਾਂ ਨੂੰ ਬੇਆਧਾਰ ਦੱਸਿਆ।


ਇਹ ਸਭ ਉਸ ਸਮੇਂ ਹੋਇਆ, ਜਦੋਂ ਸਿਧਾਰਥ ਸ਼ੁਕਲਾ ਨੂੰ ਕਨਫੈਸ਼ਨ ਰੂਮ 'ਚ ਬੁਲਾਇਆ ਗਿਆ। ਸਿਧਾਰਥ ਨੇ ਕਿਹਾ ਕਿ ਸ਼ਹਿਨਾਜ਼ ਦੇ ਸਾਰੇ ਦੋਸ਼ ਬੇਬੁਨਿਆਦ ਹਨ ਤੇ ਇਸ ਨਾਲ ਉਨ੍ਹਾਂ ਦਾ ਅਕਸ ਖਰਾਬ ਹੋਇਆ ਹੈ। ਸ਼ੁਕਲਾ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਸਹਿਨਾਜ਼ ਦੀ ਇਮੇਜ, ਕਰੈਕਟਰ ਨੂੰ ਖਰਾਬ ਨਹੀਂ ਕਰ ਰਹੇ ਹਨ ਤੇ ਨਾ ਹੀ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕਰ ਰਹੇ ਹਨ। ਸਿਧਾਰਥ ਦੀ ਇਕ ਕਲਿੱਪ 'ਚ ਉਹ ਆਪਣੀਆਂ ਚੀਜ਼ਾਂ ਨੂੰ ਸਹੀ ਠਹਿਰਾਉਂਦਿਆਂ ਕਹਿ ਰਹੇ ਹਨ, 'ਮੈਂ ਨਹੀਂ ਜਾਣਨਾ ਚਾਹੁੰਦਾ ਹਾਂ ਕਿ ਕੌਣ ਸਹੀ ਹੈ ਤੇ ਕੌਣ ਗਲਤ, ਪਰ ਉਨ੍ਹਾਂ ਦੇ ਸਾਰੇ ਦੋਸ਼ ਬੇਬੁਨਿਆਦ ਹਨ।’’

PunjabKesari
ਉਨ੍ਹਾਂ ਇਹ ਵੀ ਕਿਹਾ, 'ਇਹ ਸਾਰੇ ਬੇਸਲੈੱਸ ਆਰਗਿਊਮੈਂਟਸ ਜਦੋਂ ਇੰਝ ਹੀ ਬਣਦੇ ਹਨ ਤਾਂ ਉਹ ਮੇਰੀ ਇਮੇਜ ਖ਼ਰਾਬ ਕਰਦੇ ਹਨ ਤੇ ਮੈਨੂੰ ਇਹ ਬਰਦਾਸ਼ਤ ਨਹੀਂ। ਇਹ ਗੱਲ ਵੀ ਮੰਨਣੀ ਚਾਹੀਦੀ ਹੈ ਕਿ ਕੋਈ ਲੜਕੀ ਆ ਕੇ ਲੜਕੇ ਨੂੰ ਬਿਨਾਂ ਮਤਲਬ ਦੋਸ਼ੀ ਠਹਿਰਾਏ ਤੇ ਉਸ ਨੂੰ ਕੁਝ ਵੀ ਬੋਲ ਦੇਵੇ ਕਿਉਂਕਿ ਉਹ ਲੜਕੀ ਹੈ, ਮੇਰੇ ਲਈ ਲੜਕੀਆਂ ਕਮਜ਼ੋਰ ਨਹੀਂ ਹਨ, ਨਾ ਹੀ ਮੇਰੇ ਲਈ ਲਈ ਲੜਕੀਆਂ ਅਜਿਹੀ ਕੋਈ ਚੀਜ਼ ਹਨ ਜਿਨ੍ਹਾਂ ਨੂੰ ਚੁੱਪ ਰਹਿਣਾ ਚਾਹੀਦਾ ਹੈ ਜਾਂ ਕੁਝ ਬੋਲਣਾ ਨਹੀਂ ਚਾਹੀਦਾ। ਬਿਲਕੁਲ ਬੋਲੋ ਤੇ ਬਿਲਕੁਲ ਕਰੋ ਪਰ ਉਹ ਗਰਲ ਕਾਰਡ ਨਾ ਪਲੇਅ ਕਰਨ।'



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News