SidNaaz ਦੇਖ ਕੇ ਸ਼ਹਿਨਾਜ਼ ਗਿੱਲ ਨੂੰ ਆਇਆ ਗੁੱਸਾ, ਵੀਡੀਓ ਵਾਇਰਲ

2/26/2020 2:23:16 PM

ਮੁੰਬਈ(ਬਿਊਰੋ)- ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਬਿੱਗ ਬੌਸ ਦੇ ਇਸ ਸੀਜ਼ਨ ਵਿਚ ਸਭ ਤੋਂ ਜ਼ਿਆਦਾ ਸੁਰਖੀਆਂ ਵਿਚ ਰਹੇ। ਦੋਵਾਂ ਦੀ ਜੋੜੀ ਨੂੰ ਫੈਨਜ਼ ਨੇ ਵੀ ਖੂਬ ਪਸੰਦ ਕੀਤਾ, ਇੰਨਾ ਹੀ ਨਹੀਂ ਦੋਵਾਂ ਦੀ ਜੋੜੀ ਦਾ ਸਿਡਨਾਜ਼ ਨਾਮ ਵੀ ਰੱਖਿਆ। ਸ਼ਹਿਨਾਜ਼ ਨੇ ਸ਼ੋਅ ਵਿਚ ਕਈ ਵਾਰ ਸਿਧਾਰਥ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ ਪਰ ਸਿਧਾਰਥ ਨੇ ਹਮੇਸ਼ਾ ਸ਼ਹਿਨਾਜ਼ ਨੂੰ ਆਪਣਾ ਦੋਸਤ ਦੱਸਿਆ ਹੈ। ਸ਼ੋਅ ’ਚੋਂ ਬਾਹਰ ਆਉਣ ਤੋਂ ਬਾਅਦ ਵੀ ਸ਼ਹਿਨਾਜ਼ ਨੇ ਹਮੇਸ਼ਾ ਸਿਧਾਰਥ ਨੂੰ ਲੈ ਕੇ ਪਿਆਰ ਜ਼ਾਹਿਰ ਕੀਤਾ ਹੈ ਪਰ ਹਾਲ ਹੀ ਵਿਚ ਸ਼ਹਿਨਾਜ਼ ਨੇ ਕੁੱਝ ਅਜਿਹਾ ਕੀਤਾ ਜਿਸ ਨੂੰ ਦੇਖ ਕੇ ਦੋਵਾਂ ਦੀ ਜੋੜੀ ਦੇ ਫੈਨਜ਼ ਵੀ ਹੈਰਾਨ ਹੋ ਜਾਣਗੇ।

ਦਰਅਸਲ, ਕਲਰਸ ਨੇ ਸ਼ੋਅ ਦਾ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ ਵਿਚ ਸ਼ਹਿਨਾਜ਼ ਦਾ ਲਾੜਾ ਬਣਨ ਆਏ ਮੁਕਾਬਲੇਬਾਜ਼ਾਂ ’ਚੋਂ ਇਕ ਮੁਕਾਬਲੇਬਾਜ਼ ਨੇ ਸ਼ਹਿਨਾਜ਼ ਨੂੰ ਟੈਡੀ ਬੀਅਰ ਗਿਫਟ ਦਿੰਦਾ ਹੈ, ਜਿਸ ’ਤੇ ਸਿਡਨਾਜ਼ ਦਾ ਟੈਗ ਲੱਗਾ ਹੁੰਦਾ ਹੈ। ਸ਼ਹਿਨਾਜ਼ ਨੂੰ ਲੈ ਕੇ ਇਹ ਗਿਫਟ ਪਸੰਦ ਨਾ ਆਇਆ ਅਤੇ ਉਹ ਗੁੱਸਾ ਹੋ ਜਾਂਦੀ ਹੈ। ਸ਼ਹਿਨਾਜ਼ ਉਨ੍ਹਾਂ ਨੂੰ ਕਹਿੰਦੀਆਂ ਹੈ, ਜੋ ਤੁਸੀਂ ਇਹ ਖੇਡਿਆ ਸਿਡਨਾਜ਼, ਬਹੁਤ ਹੋ ਗਏ ਡਰਾਮੇ। ਤੁਸੀਂ ਜਿਸ ਚੀਜਡ ਲਈ ਆਏ ਹੋ ਉਸ ਦੇ ਲਈ ਤੁਹਾਨੂੰ ਮਿਹਨਤ ਕਰਨੀ ਪਵੇਗੀ। ਸ਼ਹਿਨਾਜ਼ ਦੇ ਇਸ ਬੀਹੇਵੀਅਰ ਨੂੰ ਦੇਖ ਕੇ ਫੈਨਜ਼ ਹੈਰਾਨ ਹਨ। ਸਾਰੇ ਇਹੀ ਸੋਚ ਰਹੇ ਹਨ ਕਿ ਕੀ ਸ਼ਹਿਨਾਜ਼ ਦੇ ਮਨ ਵਿਚ ਸਿਧਾਰਥ ਨੂੰ ਲੈ ਕੇ ਫੀਲਿੰਗਸ ਖਤਮ ਹੋ ਗਈ ਹੈ।

 

ਸ਼ਹਿਨਾਜ਼ ਇਸ ਤੋਂ ਪਹਿਲਾਂ ਆਪਣੇ ਸ਼ੋਅ ਵਿਚ ਪਾਰਸ ਛਾਬੜਾ ਨਾਲ ਵਿਆਹ ਕਰਨ ਆਈ ਅੰਕਿਤਾ ਸ਼੍ਰੀਵਾਸਤਵ ਨਾਲ ਗੱਲ ਕਰਦੀ ਨਜ਼ਰ ਆਈ। ਇਸ ਦੌਰਾਨ ਸ਼ਹਿਨਾਜ਼ ਨੇ ਸਿਧਾਰਥ ਨੂੰ ਲੈ ਕੇ ਆਪਣੇ ਮਨ ਦੀ ਗੱਲ ਕਹੀ ਸੀ। ਸ਼ਹਿਨਾਜ਼ ਨੇ ਕਿਹਾ ਸੀ, ਹੱਥ ਮੈਂ ਵੀ ਫੜ ਸਕਦੀ ਸੀ ਪਰ ਜਦੋਂ ਮੇਰੇ ਮਨ ਵਿਚ ਸਿਧਾਰਥ ਹੈ ਤਾਂ ਮੈਂ ਕਿਸੇ ਹੋਰ ਦਾ ਹੱਥ ਕਿਵੇਂ ਫੜ ਸਕਦੀ ਹਾਂ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News