ਕੁਝ ਹੀ ਪਲਾਂ 'ਚ ਮਿੱਟੀ ਹੋਇਆ ਰਸ਼ਮੀ ਤੇ ਸਿਧਾਰਥ ਦਾ ਪਿਆਰ (ਵੀਡੀਓ)
11/27/2019 2:50:02 PM
ਮੁੰਬਈ (ਬਿਊਰੋ) — ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਸ਼ੁਰੂ ਤੋਂ ਹੀ ਰਸ਼ਮੀ ਦੇਸਾਈ ਤੇ ਸਿਧਾਰਥ ਸ਼ੁਕਲਾ ਵਿਚਕਾਰ ਲਗਾਤਾਰ ਲੜਾਈਆਂ ਦੇਖਣ ਨੂੰ ਮਿਲ ਰਹੀਆਂ ਹਨ। ਸ਼ੋਅ 'ਚ ਸਿਧਾਰਥ ਤੇ ਰਸ਼ਮੀ ਇਕ-ਦੂਜੇ ਨੂੰ ਟਾਰਗੇਟ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ ਪਰ ਆਪਣੇ ਸ਼ੋਅ 'ਦਿਲ ਸੇ ਦਿਲ ਤੱਕ' ਦੇ ਇਕ ਲਵ ਮੇਕਿੰਗ ਸੀਨ ਨੂੰ ਸ਼ੋਅ 'ਚ ਕੀਕ੍ਰਿਏਟ ਕਰਨ ਤੋਂ ਬਾਅਦ ਫੈਨਜ਼ ਨੂੰ ਲੱਗਦਾ ਸੀ ਕਿ ਦੋਵਾਂ 'ਚ ਦੋਸਤੀ ਦੇਖਣ ਨੂੰ ਮਿਲ ਸਕਦੀ ਹੈ।
ਕਿਉਂ ਹੋਈ ਰਸ਼ਮੀ ਤੇ ਸਿਧਾਰਥ 'ਚ ਲੜਾਈ?
ਇਕ ਵਾਰ ਫਿਰ ਖਾਣੇ ਨੂੰ ਲੈ ਕੇ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਇਕ-ਦੂਜੇ ਨਾਲ ਲੜਦੇ ਨਜ਼ਰ ਆਉਣ ਵਾਲੇ ਹਨ। ਖਾਣਾ ਖਾਂਦੇ ਹੋਏ ਸਿਧਾਰਥ ਰਸ਼ਮੀ ਨੂੰ ਆਖਦਾ ਹੈ ਕਿ ਕੀ ਉਸ ਨੇ ਪਿਛਲੀ ਰਾਤ ਸੜੀ ਹੋਈ ਮੈਥੀ ਨਾਲ ਪਰਾਂਠਾ ਬਣਾਏ ਹਨ। ਸਿਧਾਰਥ ਕਹਿੰਦਾ ਹੈ, ''ਅੱਲੂ ਦੇ ਪਰਾਂਠਿਆਂ 'ਚ ਮੈਥੀ ਦੀ ਸਬਜੀ ਪਾ ਦਿੱਤੀ। ਇਸ ਅੰਦਰ ਪੂਰੀ ਸੜੀ ਹੋਈ ਮੈਥੀ ਹੈ।'' ਇਸ ਤੋਂ ਬਾਅਦ ਜਵਾਬ 'ਚ ਰਸ਼ਮੀ ਆਖਦੀ ਹੈ ਕਿ, ''ਉਹ ਜੋ ਜ਼ੀਰਾ ਹੈ ਨਾ ਉਹ ਥੋੜ੍ਹਾ ਬ੍ਰਾਊਨ ਹੋ ਗਿਆ ਹੈ। ਮੈਂ ਕੋਈ ਮਸਾਲਾ ਨਹੀਂ ਪਾਇਆ।'' ਇਸ ਤੋਂ ਬਾਅਦ ਸਿਧਾਰਥ ਪਾਰਸ ਤੇ ਮਾਹਿਰਾ ਨੂੰ ਰਸ਼ਮੀ ਦੀ ਸ਼ਿਕਾਇਤ ਕਰਦਾ ਹੈ। ਪਾਰਸ ਵੀ ਰਸ਼ਮੀ ਲਈ ਕਹਿੰਦਾ ਹੈ ਕਿ ਇੰਨ੍ਹੀਂ ਕੀ ਦੁਸ਼ਮਣੀ ਹੈ ਕਿ ਤੁਸੀਂ ਕਿਸੇ ਨੂੰ ਸੜਿਆ ਹੋਇਆ ਖਾਣਾ ਦੇ ਰਹੇ ਹੋ?
Kya ek paratha phir tod dega @TheRashamiDesai aur @sidharth_shukla ki nayi dosti ko?
— COLORS (@ColorsTV) November 26, 2019
Jaaniye aaj raat 10:30 baje.
Anytime on @justvoot @vivo_india @beingsalmankhan #BiggBoss13 #BiggBoss #BB13 #SalmanKhan pic.twitter.com/I0XoXbJfkE
ਦੱਸਣਯੋਗ ਹੈ ਕਿ ਬੀਤੇਂ ਦਿਨੀਂ ਸ਼ੋਅ 'ਚ ਸਿਧਾਰਥ ਤੇ ਰਸ਼ਮੀ ਦਾ ਰੋਮਾਂਸ ਦੇਖ ਕੇ ਬਿੱਗ ਬੌਸ ਦੇ ਫੈਨਜ਼ ਦੇ ਨਾਲ ਸਿਤਾਰੇ ਵੀ ਉਨ੍ਹਾਂ ਦੀ ਕੈਮਿਸਟਰੀ ਦੇ ਦੀਵਾਨੇ ਹੋ ਗਏ ਸਨ। ਫੈਨਜ਼ ਨੂੰ ਲੱਗ ਰਿਹਾ ਸੀ ਕਿ ਹੁਣ ਇਨ੍ਹਾਂ ਦੋਵਾਂ 'ਚ ਦੋਸਤੀ ਦਾ ਰਿਸ਼ਤਾ ਬਣ ਸਕਦਾ ਹੈ ਪਰ ਦੋਵਾਂ ਨੂੰ ਫਿਰ ਤੋਂ ਲੜਦਾ ਦੇਖ ਕੇ ਫੈਨਜ਼ ਕਾਫੀ ਨਿਰਾਸ਼ ਹੋਏ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ