63 ਸਾਲ ਦੀ ਉਮਰ 'ਚ ਬਿਗ ਬੌਸ ਫੇਮ ਸਵਾਮੀ ਓਮ ਦਾ ਦਿਹਾਂਤ, ਹਾਲਤ ਸੀ ਬੇਹੱਦ ਖ਼ਰਾਬ
2/3/2021 1:49:06 PM
ਮੁੰਬਈ- ਵਿਵਾਦਿਤ ਰਿਐਲਿਟੀ ਸ਼ੋਅ 'ਬਿਗ ਬੌਸ' ਦੇ ਐਕਸ ਪ੍ਰਤੀਯੋਗੀ ਸਵਾਮੀ ਓਮ ਦਾ 63 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਆਪਣੇ ਘਰ ਐੱਨ.ਸੀ.ਆਰ. ਦੇ ਲੋਨੀ ਸਥਿਤ ਡੀ.ਐੱਲ.ਐੱਫ. ਅੰਕੁਰ ਵਿਹਾਰ 'ਚ ਆਖਰੀ ਸਾਹ ਲਿਆ। ਸਵਾਮੀ ਓਮ ਦੇ ਦਿਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਦੋਸਤ ਮੁਕੇਸ਼ ਜੈਨ ਦੇ ਪੁੱਤ ਅਰਜੁਨ ਨੇ ਇਕ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਕੀਤੀ। ਉਨ੍ਹਾਂ ਨੇ ਗੱਲਬਾਤ 'ਚ ਦੱਸਿਆ ਕਿ ਸਵਾਮੀ ਓਮ ਨੂੰ ਪੈਰਾਲੈਸਿਸ (ਲਕਵਾ) ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਜ਼ਿਆਦਾ ਵਿਗੜ ਗਈ ਸੀ।
ਸਵਾਮੀ ਓਮ ਦਾ ਅੱਧਾ ਸਰੀਰ ਲਕਵੇ ਦਾ ਸ਼ਿਕਾਰ ਹੋ ਗਿਆ ਸੀ। ਖ਼ਬਰਾਂ ਹਨ ਕਿ ਸਵਾਮੀ ਪਿਛਲੇ ਕਾਫ਼ੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਕਰੀਬ 3 ਮਹੀਨੇ ਪਹਿਲਾਂ ਕੋਰੋਨਾ ਪਾਜ਼ੇਟਿਵ ਵੀ ਪਾਏ ਗਏ ਸਨ। ਹਾਲਾਂਕਿ ਉਹ ਕੋਰੋਨਾ ਤੋਂ ਤਾਂ ਠੀਕ ਹੋ ਗਏ ਸਨ ਪਰ ਕਮਜ਼ੋਰੀ ਕਾਰਨ ਉਨ੍ਹਾਂ ਨੂੰ ਤੁਰਨ 'ਚ ਪਰੇਸ਼ਾਨੀ ਹੋ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਨਿਗਮ ਬੋਧ ਘਾਟ, ਦਿੱਲੀ 'ਚ ਕੀਤਾ ਜਾਵੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ