ਕੀ ਹਿਮਾਂਸ਼ੀ ਖੁਰਾਣਾ ਨੇ ਕਰਵਾ ਲਿਆ ਵਿਆਹ? ਲਾਲ ਚੂੜੇ ਅਤੇ ਮੰਗਲਸੂਤਰ 'ਚ ਤਸਵੀਰਾਂ ਵਾਇਰਲ
6/11/2020 4:10:39 PM

ਜਲੰਧਰ (ਬਿਊਰੋ) — ਪੰਜਾਬੀ ਮਨੋਰੰਜਨ ਜਗਤ ਦੀ ਖ਼ੂਬਸੂਰਤ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਤੋਂ ਬਾਅਦ ਲੋਕ ਹੈਰਾਨ ਹੋ ਰਹੇ ਹਨ ਤੇ ਕੁਮੈਂਟਸ ਕਰਕੇ ਹਿਮਾਂਸ਼ੀ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ। ਦਰਅਸਲ, ਜਿਹੜੀ ਤਸਵੀਰ ਹਿਮਾਂਸ਼ੀ ਖੁਰਾਣਾ ਨੇ ਸਾਂਝੀ ਕੀਤੀ ਹੈ, ਉਸ 'ਚ ਉਨ੍ਹਾਂ ਨੇ ਲਾਲ ਰੰਗ ਦਾ ਚੂੜੇ ਅਤੇ ਮੰਗਲਸੂਤਰ ਪਾਇਆ ਹੋਇਆ। ਬਹੁਤ ਸਾਰੇ ਪ੍ਰਸ਼ੰਸਕ ਕੁਮੈਂਟਸ ਕਰਕੇ ਪੁੱਛ ਰਹੇ ਹਨ ਕਿ ਮੈਡਮ ਤੁਸੀਂ ਵਿਆਹ ਕਰਵਾ ਲਿਆ ਹੈ? ਹਿਮਾਂਸ਼ੀ ਖੁਰਾਣਾ ਨੇ ਆਪਣੀ ਇਹ ਤਸਵੀਰ ਪੋਸਟ ਕਰਦੇ ਹੋਏ ਕੋਈ ਕੈਪਸ਼ਨ ਨਹੀਂ ਪਾਈ ਹੈ, ਜਿਸ ਕਰਕੇ ਇਹ ਪਤਾ ਨਹੀਂ ਚੱਲ ਰਿਹਾ ਹੈ ਕਿ ਇਹ ਤਸਵੀਰ ਉਨ੍ਹਾਂ ਦੇ ਕਿਸੇ ਐਕਟਿੰਗ ਪ੍ਰੋਜੈਕਟ ਦੀ ਹੈ ਜਾਂ ਫਿਰ ਉਨ੍ਹਾਂ ਦੇ ਵਿਆਹ ਦੀ।
ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਨੇ ਹਲੇ ਤੱਕ ਕੋਈ ਆਫ਼ੀਸ਼ੀਅਲੀ ਇਸ ਗੱਲ ਦਾ ਕੋਈ ਖੁਲਾਸਾ ਨਹੀਂ ਕੀਤਾ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਤਸਵੀਰ ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ ਅਤੇ ਕੁਝ ਹੀ ਸਮੇਂ 'ਚ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।
ਜੇ ਗੱਲ ਕਰੀਏ ਤਾਂ ਉਹ ਆਸਿਮ ਰਿਆਜ਼ ਨਾਲ ਪੰਜਾਬੀ ਗੀਤ 'ਖਿਆਲ ਰੱਖਿਆ ਕਰ' 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਵਾਂ ਦੀ ਲਵ ਕਮਿਸਟਰੀ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ