ਰਿਐਲਿਟੀ ਸ਼ੋਅ ਦੇ ਜੇਤੂ ’ਤੇ ਪੱਬ ’ਚ ਹਮਲਾ, ਵੀਡੀਓ ਵਾਇਰਲ

3/6/2020 9:35:24 AM

ਹੈਦਰਾਬਾਦ(ਬਿਊਰੋ)– ਮਸ਼ਹੂਰ ਗਾਇਕ ਅਤੇ ਰਿਐਲਿਟੀ ਸ਼ੋਅ ‘ਬਿੱਗ ਬੌਸ ਤੇਲਗੂ ਸੀਜ਼ਨ-3’ ਦੇ ਜੇਤੂ ਰਾਹੁਲ ਸਿਪਲੀਗੁੰਜ ’ਤੇ ਇਕ ਪੱਬ ਵਿਚ ਕੁਝ ਲੋਕਾਂ ਨੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਖਬਰਾਂ ਮੁਤਾਬਕ ਰਾਹੁਲ ਆਪਣੀ ਇਕ ਮਹਿਲਾ ਦੋਸਤ ਨਾਲ ਪੱਬ ਪਹੁੰਚੇ ਸਨ। ਇਸ ਦੌਰਾਨ ਕੁਝ ਲੋਕਾਂ ਨੇ ਮਹਿਲਾ ਨਾਲ ਬਦਸਲੂਕੀ ਕਰਨ ਦੀ ਕੋਸ਼ਸ਼ਿ ਕੀਤੀ। ਰਾਹੁਲ ਨੇ ਜਦੋਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਮਾਮਲਾ ਵਧ ਗਿਆ। ਪਹਿਲੇ ਰਾਹੁਲ ਦੀ ਉਨ੍ਹਾਂ ਲੋਕਾਂ ਨਾਲ ਬਹਿਸ ਹੋਈ ਅਤੇ ਇਸ ਤੋਂ ਬਾਅਦ ਕੁੱਟਮਾਰ ਹੋਣ ਲੱਗੀ। ਪੁਲਸ ਨੇ ਦੱਸਿਆ ਕਿ ਘਟਨਾ ਦੌਰਾਨ ਹਮਲਾਵਰਾਂ ਨੇ ਬੋਤਲਾਂ ਨਾਲ ਰਾਹੁਲ ’ਤੇ ਹਮਲਾ ਕੀਤਾ। ਰਾਹੁਲ ਦੇ ਸਿਰ ਅਤੇ ਚਿਹਰੇ ’ਤੇ ਮਾਮੂਲੀ ਸੱਟਾਂ ਲੱਗੀਆਂ ਹਨ। ਹਮਲਾਵਰਾਂ ਵਿਚ ਇਕ ਵਿਧਾਇਕ ਦਾ ਭਰਾ ਵੀ ਕਥਿਤ ਤੌਰ ’ਤੇ ਸ਼ਾਮਲ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।


ਦੱਸ ਦੇਈਏ ਕਿ ਤੇਲੁਗੂ ਬਿੱਗ ਬੌਸ ਦੇ ਜੇਤੂ ਬਣਨ ’ਤੇ ਰਾਹੁਲ ਨੂੰ 50 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਮਿਲੀ ਸੀ। ਰਾਹੁਲ ਗਾਇਕ, ਗੀਤਕਾਰ ਅਤੇ ਸੰਗੀਤਕਾਰ ਵੀ ਹਨ। ਉਨ੍ਹਾਂ ਨੇ ਕੁਝ ਟਾਲੀਵੁੱਡ ਫਿਲਮਾਂ ਲਈ ਵੀ ਕੰਮ ਕੀਤਾ ਹੈ। ਉਹ ਪਹਿਲੀ ਵਾਰ ਇਕ ਗਾਇਕ ਦੇ ਰੂਪ ਵਿਚ 2009 ਵਿਚ ਸੁਰਖੀਆਂ ਵਿਚ ਆਏ ਸਨ।

 

ਇਹ ਵੀ ਪੜ੍ਹੋ: ਅੱਜ ਦੁਨੀਆਭਰ ’ਚ ਰਿਲੀਜ਼ ਹੋਵੇਗੀ ‘ਜੋਰਾ : ਦਿ ਸੈਕਿੰਡ ਚੈਪਟਰ’

ਫਿਲਮ ‘ਰਾਧੇ’ ਦੇ ਸੈੱਟ ਤੋਂ ਲੀਕ ਹੋਇਆ ਸਲਮਾਨ ਖਾਨ ਦਾ ਵੀਡੀਓਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News