ਸਲਮਾਨ ਨੇ ਖੋਲ੍ਹਿਆ ਆਸਿਮ ਤੇ ਸਿਧਾਰਥ ਲਈ ਦਰਵਾਜਾ, ਕਿਹਾ 'ਜਾਓ ਘਰ ਤੋਂ ਬਾਹਰ ਜਾਓ'

1/25/2020 1:58:34 PM

ਨਵੀਂ ਦਿੱਲੀ (ਬਿਊਰੋ) : ਸਿਧਾਰਥ ਸ਼ੁਕਲਾ ਤੇ ਆਸਿਮ ਰਿਆਜ਼ ਵਿਚਕਾਰ ਲੜਾਈਆਂ ਖਤਮ ਨਹੀਂ ਹੋ ਰਹੀਆਂ ਹਨ। ਹੁਣ ਤਾਂ ਦੋਵਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਕ-ਦੂਜੇ ਨੂੰ ਚੰਗਾ-ਮਾੜਾ ਕਹਿ ਰਹੇ ਹਨ, ਧਮਕੀਆਂ ਦੇ ਰਹੇ ਹਨ। ਇਹ ਗੱਲ ਸਲਮਾਨ ਖਾਨ ਨੂੰ ਬਿਲਕੁਲ ਪਸੰਦ ਨਹੀਂ ਆ ਰਹੀ ਹੈ। ਬਿੱਗ ਬੌਸ ਦੇ 'ਵੀਕੈਂਡ ਕਾ ਵਾਰ' 'ਚ ਸਲਮਾਨ ਨੇ ਦੋਵਾਂ ਦੀ ਕਲਾਸ ਲਈ ਅਤੇ ਕਿਹਾ ਕਿ ਕਦੋਂ ਤੋਂ ਧਮਕੀਆਂ ਸੁਣ ਰਿਹਾ ਹਾਂ, 'ਬਾਹਰ ਮਿਲ', ਤਾਂ ਦੋਵੇਂ ਘਰ ਤੋਂ ਬਾਹਰ ਜਾਓ, ਤਸੱਲੀ ਨਾਲ ਇਕ-ਦੂਜੇ ਨੂੰ ਮਾਰੋ, ਜੇ ਸਹੀ ਸਲਾਮਤ ਹੋਵੇਗੇ ਤਾਂ ਘਰ ਵਾਪਸ ਆ ਜਾਈਓ।''

 
 
 
 
 
 
 
 
 
 
 
 
 
 

@BeingSalmanKhan ne khole ghar ke darwaze for @realsidharthshukla and @asimriaz77.official, kya bahar jaayenge dono? Dekhiye yeh drama, aaj raat 9 baje on #WeekendKaVaar! Anytime on @voot @Vivo_India @daburamlaindia #SalmanKhan #BiggBoss13 #BiggBoss #BB13

A post shared by Colors TV (@colorstv) on Jan 24, 2020 at 9:30pm PST


ਇਸ ਪ੍ਰੋਮੋ 'ਚ ਸਲਮਾਨ ਦੀ ਇਸ ਗੱਲ ਨਾਲ ਸਿਧਾਰਥ ਸ਼ੁਕਲਾ ਖੜ੍ਹੇ ਹੋ ਜਾਂਦੇ ਹਨ ਤੇ ਆਸਿਮ ਨੂੰ ਕਹਿੰਦੇ ਹਨ ਕਿ 'ਚੱਲੋ'। ਯਾਨੀ ਸਿਧਾਰਥ ਸ਼ੁਕਲਾ ਤਾਂ ਸਲਮਾਨ ਦੀ ਇਸ ਗੱਲ ਨੂੰ ਮੰਨਣ ਤੋਂ ਨਹੀਂ ਰੁਕੇ ਕਿ ਉਹ ਘਰ ਤੋਂ ਬਾਹਰ ਜਾ ਕੇ ਆਸਿਮ ਨੂੰ ਮਾਰਨਗੇ।

 
 
 
 
 
 
 
 
 
 
 
 
 
 

@imrashamidesai ko lagta hai @vishalsingh713 hai weak, par kya unka yeh andaaza ho gaya hai galat? Dekhiye aaj raat 9 baje on #WeekendKaVaar! Anytime on @voot @Vivo_India @daburamlaindia @BeingSalmanKhan #BiggBoss13 #BB13 #BiggBoss

A post shared by Colors TV (@colorstv) on Jan 24, 2020 at 8:56pm PST

ਦੱਸ ਦੇਈਏ ਕਿ ਪਿਛਲੇ ਐਪੀਸੋਡ 'ਚ ਵੀ ਸਿਧਾਰਥ-ਆਸਿਮ ਦੀ ਲੜਾਈ ਹੋਈ ਸੀ ਅਤੇ ਦੋਵੇਂ ਘਰ ਤੋਂ ਬਾਹਰ ਮਿਲਣ ਦੀ ਗੱਲ ਕਹਿ ਕੇ ਇਕ-ਦੂਜੇ ਨੂੰ ਧਮਕਾ ਰਹੇ ਹਨ। ਲਗਾਤਾਰ ਹੋਣ ਵਾਲੀਆਂ ਲੜਾਈਆਂ ਨੂੰ ਦੇਖ ਕੇ ਲੱਗਦਾ ਹੈ ਕਿ ਹੁਣ ਸਲਮਾਨ ਥੱਕ ਗਏ ਹਨ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News