''ਗੋਲ ਗੱਪੇ'' ਦੀ ਸ਼ੂਟਿੰਗ ਦੌਰਾਨ ਬੀਨੂੰ ਢਿੱਲੋਂ ਨੇ ਪਿੰਡ ਦੀਆਂ ਬੀਬੀਆਂ ਨਾਲ ਲਾਈਆਂ ਰੌਣਕਾਂ (ਵੀਡੀਓ)

12/24/2019 1:27:47 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰਾ ਬੀਨੂੰ ਢਿੱਲੋਂ ਹੁਣ ਆਪਣੀ ਅਗਲੀ ਫਿਲਮ 'ਗੋਲ ਗੱਪੇ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਸਮੀਪ ਕੰਗ ਦੀ ਡਾਇਰੈਕਸ਼ਨ ਹੇਠ ਬਣਨ ਵਾਲੀ ਇਸ ਫਿਲਮ 'ਚ ਬੀਨੂੰ ਢਿੱਲੋਂ ਇਕ ਵਾਰ ਮੁੜ ਤੋਂ ਆਪਣੀ ਕਾਮੇਡੀ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਹਨ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਨ੍ਹੀਂ ਦਿਨੀਂ ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਕਿਸੇ ਪਿੰਡ 'ਚ ਚੱਲ ਰਹੀ ਹੈ, ਜਿਸ ਦੀ ਇਕ ਵੀਡੀਓ ਬੀਨੂੰ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

 
 
 
 
 
 
 
 
 
 
 
 
 
 

# Golgappemovie #onset #saag #makkidiroti #Pind #shooting @rajatbedi24 @smeepkang @parnitsarkaria @omjeestarstudioss

A post shared by Binnu Dhillon (@binnudhillons) on Dec 23, 2019 at 4:03am PST


ਦੱਸ ਦਈਏ ਕਿ ਸਰਦੀਆਂ ਦੇ ਮੌਸਮ 'ਚ ਪੰਜਾਬੀਆਂ ਦਾ ਪਸੰਦੀਦਾ ਖਾਣਾ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਹੁੰਦਾ ਹੈ। ਬੀਨੂੰ ਢਿੱਲੋਂ ਨੂੰ ਵੀ ਸਾਗ ਬੇਹੱਦ ਪਸੰਦ ਹੈ ਤੇ ਉਨ੍ਹਾਂ ਨੇ ਪਿੰਡ ਦੀ ਇਸ ਬੀਬੀ ਨੂੰ ਸਪੈਸ਼ਲ ਸਾਗ ਲਈ ਅਪਰੋਚ ਕੀਤੀ। ਜੀ ਹਾਂ, ਬੀਨੂੰ ਢਿੱਲੋਂ ਨੇ ਬੀਬੀ ਤੋਂ ਮੰਗ ਕੀਤੀ ਕਿ ਉਹ ਸਰ੍ਹੋਂ ਦਾ ਸਾਗ ਤੌੜੀ 'ਚ ਬਣਾ ਕੇ ਖੁਆਉਣ, ਜਿਸ ਤੋਂ ਬਾਅਦ ਬੀਬੀ ਸਾਗ ਦੀ ਤਿਆਰੀ ਕਰਨ ਲੱਗ ਪਈ। ਇਸ ਤੋਂ ਬਾਅਦ ਬੀਨੂੰ ਢਿੱਲੋਂ ਨੇ ਬੀਬੀ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ। ਇਸ ਫਿਲਮ 'ਚ ਬੀਨੂੰ ਢਿੱਲੋਂ ਤੋਂ ਇਲਾਵਾ ਰਜਤ ਬੇਂਦੀ, ਬੀ. ਐੱਨ. ਸ਼ਰਮਾ, ਨਵਨੀਤ ਢਿੱਲੋਂ ਤੇ ਇਹਾਨਾ ਢਿੱਲੋਂ ਨਜ਼ਰ ਆਉਣਗੇ। ਇਹ ਫਿਲਮ ਕਮਲ ਮੁਕੁਤ ਐਂਡ ਸੋਹਮ ਰੋਕ ਸਟਾਰ ਐਂਟਰਟੇਨਮੈਂਟ ਤੇ ਐਸੋਸ਼ੀਏਸ਼ਨ ਵਿਦ ਜਾਨਵੀ ਟੈਲੀਫਿਲਮ ਪ੍ਰਾਈਵੇਟ ਲਿਮਟ ਦੀ ਪੇਸ਼ਕਸ਼ ਹੈ। ਇਸ ਫਿਲਮ ਨੂੰ ਸਮੀਪ ਕੰਗ ਡਾਇਰੈਕਟ ਕਰਨਗੇ। ਬੀਨੂੰ ਢਿੱਲੋਂ ਦੀ ਇਹ ਫਿਲਮ ਅਗਲੇ ਸਾਲ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਨੂੰ ਢਿੱਲੋਂ ਫਿਲਮ 'ਝੱਲੇ' 'ਚ ਵੀ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਬੀਨੂੰ ਢਿੱਲੋਂ 'ਕਾਲਾ ਸ਼ਾਹ' 'ਚ ਸਰਗੁਣ ਮਹਿਤਾ ਨਾਲ ਨਜ਼ਰ ਆਏ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News