ਗੁਰੂ ਘਰ ਸੀਸ ਨਿਵਾਉਣ ਤੋਂ ਬਾਅਦ ਦੇਵ ਖਰੋੜ ਤੇ ਬੀਨੂੰ ਢਿੱਲੋਂ ਨੇ ਸ਼ੁਰੂ ਕੀਤੀ ''ਜ਼ਖਮੀ'' ਦੀ ਸ਼ੂਟਿੰਗ
9/25/2019 12:29:55 PM
ਜਲੰਧਰ (ਬਿਊਰੋ) — ਅਦਾਕਾਰੀ ਦੇ ਸਦਕਾ ਫਿਲਮ ਇੰਡਸਟਰੀ 'ਚ ਮਕਬੂਲ ਹੋਣ ਵਾਲੇ ਬੀਨੂੰ ਢਿੱਲੋਂ ਨੇ ਆਪਣੀ ਅਗਲੀ ਫਿਲਮ 'ਜ਼ਖਮੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹਾਲ ਹੀ 'ਚ ਬੀਨੂੰ ਢਿੱਲੋਂ ਨੇ ਸ਼ੂਟਿੰਗ ਦੌਰਾਨ ਦਾ ਇਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ, ਜਿਸ 'ਚ ਬੀਨੂੰ ਢਿੱਲੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਘਰ 'ਚ ਬੈਠ ਕੇ ਅਰਦਾਸ ਕਰਦੇ ਨਜ਼ਰ ਆ ਰਹੇ। ਇਸ ਮੌਕੇ ਅਦਾਕਾਰ ਦੇਵ ਖਰੌੜ ਵੀ ਮੌਜੂਦ ਸਨ। ਗੁਰੂ ਘਰ 'ਚ ਇਨ੍ਹਾਂ ਕਲਾਕਾਰਾਂ ਨੇ ਪਹੁੰਚ ਕੇ ਗੁਰਬਾਣੀ ਸਰਵਣ ਕੀਤੀ ਅਤੇ ਲੰਗਰ ਵੀ ਛਕਿਆ। ਨਾਡਾ ਸਾਹਿਬ ਗੁਰਦੁਆਰਾ ਸਾਹਿਬ 'ਚ ਸੀਸ ਨਿਵਾਉਣ ਤੋਂ ਬਾਅਦ ਸ਼ੂਟਿੰਗ ਦੀ ਸ਼ੁਰੂਆਤ ਕੀਤੀ ਗਈ।
Ssa ji.. shoot starts today.🙏chardian kalan ch raho🙏🙏 @dev_kharoud @omjeestarstudioss
A post shared by Binnu Dhillon (@binnudhillons) on Sep 24, 2019 at 8:47pm PDT
ਦੱਸਣਯੋਗ ਹੈ ਕਿ 'ਜ਼ਖਮੀ' ਫਿਲਮ 'ਚ ਅਦਾਕਾਰ ਦੇਵ ਖਰੋੜ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। 'ਜ਼ਖਮੀ' ਟਾਈਟਲ ਹੇਠ ਅਤੇ ਬੀਨੂੰ ਢਿੱਲੋਂ ਪ੍ਰੋਡਕਸ਼ਨ, ਓਮਜੀ ਸਟਾਰ ਸਟੂਡੀਓ ਦੇ ਬੈਨਰ ਹੇਠ ਇਹ ਫਿਲਮ ਬਣਾਈ ਜਾ ਰਹੀ ਹੈ। ਇਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਜਿਸ ਦੀ ਇਕ ਤਸਵੀਰ ਅਦਾਕਾਰ ਬੀਨੂੰ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬੀਨੂੰ ਢਿੱਲੋਂ ਆਪਣੇ ਪ੍ਰੋਡਕਸ਼ਨ 'ਚ ਕਈ ਫਿਲਮਾਂ ਬਣਾ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ