ਸਮੀਪ ਕੰਗ ਤੇ ਬੀਨੂੰ ਢਿੱਲੋਂ ਨੇ ਕੀਤਾ ਨਵੀਂ ਫਿਲਮ ਦਾ ਐਲਾਨ, ਜੋ ਅਗਲੇ ਸਾਲ ਹੋਵੇਗੀ ਰਿਲੀਜ਼

11/9/2019 1:44:41 PM

ਜਲੰਧਰ (ਬਿਊਰੋ) — ਇਨ੍ਹੀਂ ਦਿਨੀਂ ਪੰਜਾਬੀ ਫਿਲਮ ਇੰਡਸਟਰੀ 'ਚ ਕਾਮੇਡੀ ਜੋਨਰ ਦੀਆਂ ਫਿਲਮਾਂ ਦਾ ਕਾਫੀ ਰੁਝਾਨ ਹੈ, ਜਿਸ ਨੂੰ ਲੈ ਕੇ ਪੰਜਾਬੀ ਸਿਨੇਮਾ ਕਾਫੀ ਚਰਚਾ 'ਚ ਹੈ। ਜਿੱਥੇ ਹਰ ਹਫਤੇ ਹੀ ਵੱਖਰੇ-ਵੱਖਰੇ ਮੁੱਦਿਆਂ ਅਤੇ ਕੰਟੈਂਟ ਦੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਹਨ, ਉੱਥੇ ਹੀ ਆਉਣ ਵਾਲੀਆਂ ਫਿਲਮਾਂ ਦੇ ਐਲਾਨ ਵੀ ਰੋਜ਼ਾਨਾ ਕੀਤੇ ਜਾ ਰਹੇ ਹਨ। ਹਾਲ ਹੀ 'ਚ ਬੀਨੂੰ ਢਿੱਲੋਂ ਅਤੇ ਸਮੀਪ ਕੰਗ ਨੇ ਆਪਣੀ ਅਗਲੀ ਫਿਲਮ ਦਾ ਐਲਾਨ ਕੀਤਾ ਹੈ। ਜੀ ਹਾਂ, ਇਨ੍ਹਾਂ ਦੀ ਫਿਲਮ ਦਾ ਨਾਂ 'ਵੈਲਕਮ ਭੂਆ ਜੀ' ਹੈ। ਸਮੀਪ ਕੰਗ ਇਸ ਫਿਲਮ ਦਾ ਨਿਰਦੇਸ਼ਨ ਕਰਨਗੇ ਅਤੇ ਬੀਨੂੰ ਢਿੱਲੋਂ ਮੁੱਖ ਭੂਮਿਕਾ ਨਿਭਾਉਣਗੇ। ਵੈਭਵ ਸ਼ਰੀਆ ਦੀ ਕਹਾਣੀ ਅਤੇ ਸਕਰੀਨਪਲੇਅ ਹੈ। ਰੋਹਿਤ ਕੁਮਾਰ, ਸੰਜੀਵ ਕੁਮਾਰ ਅਤੇ ਰੰਗਰੇਜ਼ ਫਿਲਮ ਦੀ ਪੇਸ਼ਕਸ਼ ਇਹ ਫਿਲਮ ਨੂੰ ਰੋਹਿਤ ਕੁਮਾਰ, ਸੰਜੀਵ ਕੁਮਾਰ, ਪੰਕਜ ਤ੍ਰੇਹਾਂਨ ਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਨਿਰਮਾਣ ਕਰਵਾਇਆ ਜਾ ਰਿਹਾ ਹੈ। 21 ਅਗਸਤ 2020 ਫਿਲਮ ਦੀ ਰਿਲੀਜ਼ ਤਰੀਕ ਤੈਅ ਕੀਤੀ ਗਈ ਹੈ।

 
 
 
 
 
 
 
 
 
 
 
 
 
 

Get Ready To ‘Welcome Bhua Ji’ On 21st August 2020🙏🙏🙏🙏🙏🙏🙏🙏

A post shared by Binnu Dhillon (@binnudhillons) on Nov 8, 2019 at 10:23pm PST


ਦੱਸ ਦਈਏ ਕਿ ਇਸ ਫਿਲਮ ਦੇ ਨਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਫਿਲਮ 'ਚ ਖੂਬ ਠਹਾਕੇ ਲੱਗਣ ਵਾਲੇ ਹਨ। ਹੁਣ ਇਹ ਦੇਖਣਾ ਖਾਸ ਹੋਵੇਗਾ ਕਿ ਬੀਨੂੰ ਢਿੱਲੋਂ ਕਦੋਂ ਅਤੇ ਕਿਹੜੀ ਭੂਆ ਦਾ ਵੈਲਕਮ ਕਰਦੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਬੀਨੂੰ ਢਿੱਲੋਂ ਅਤੇ ਸਰਗੁਣ ਮਹਿਤਾ ਦੀ ਫਿਲਮ 'ਝੱਲੇ' 15 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News