ਬੀਨੂੰ ਢਿੱਲੋਂ ਨੂੰ ਲੈ ਕੇ ਡਾਇਰੈਕਟਰ ਸਮੀਪ ਕੰਗ ਬਣਾਉਣਗੇ ''ਗੋਲ ਗੱਪੇ''

12/13/2019 4:57:35 PM

ਜਲੰਧਰ (ਬਿਊਰੋ) — ਪੰਜਾਬੀ ਐਕਟਰ ਬੀਨੂੰ ਢਿੱਲੋਂ ਇਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਹਸਾਉਣ ਆ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਵਾਹਿਗੁਰੂ ਜੀ ਦੀ ਮਿਹਰ ਸਦਕਾ ਫਿਲਮ ਸ਼ੁਰੂ ਕਰਨ ਲੱਗੇ ਹਾਂ ਜੀ।'' ਦੱਸ ਦਈਏ ਕਿ ਬੀਨੂੰ ਢਿੱਲੋਂ ਦੀ ਇਸ ਫਿਲਮ ਦਾ 'ਗੋਲ ਗੱਪੇ' ਹੈ। ਫਿਲਮ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਫਿਲਮ ਕਾਮੇਡੀ ਜੌਨਰ ਦੀ ਹੋਣ ਵਾਲੀ ਹੈ। 'ਗੋਲ ਗੱਪੇ' ਟਾਈਟਲ ਹੇਠ ਇਸ ਫਿਲਮ ਨੂੰ ਤਿਆਰ ਕੀਤਾ ਜਾਵੇਗਾ। ਇਸ ਫਿਲਮ ਦਾ ਸ਼ੂਟ ਜਲਦ ਹੀ ਸ਼ੁਰੂ ਹੋ ਜਾਵੇਗਾ। ਇਸ ਫਿਲਮ 'ਚ ਬੀਨੂੰ ਢਿੱਲੋਂ ਤੋਂ ਇਲਾਵਾ ਰਜਤ ਬੇਂਦੀ, ਬੀ. ਐੱਨ. ਸ਼ਰਮਾ, ਨਵਨੀਤ ਢਿੱਲੋਂ ਤੇ ਇਹਾਨਾ ਢਿੱਲੋਂ ਨਜ਼ਰ ਆਉਣਗੇ। ਇਹ ਫਿਲਮ ਕਮਲ ਮੁਕੁਤ ਐਂਡ ਸੋਹਮ ਰੋਕ ਸਟਾਰ ਐਂਟਰਟੇਨਮੈਂਟ ਤੇ ਐਸੋਸ਼ੀਏਸ਼ਨ ਵਿਦ ਜਾਨਵੀ ਟੈਲੀਫਿਲਮ ਪ੍ਰਾਈਵੇਟ ਲਿਮਟ ਦੀ ਪੇਸ਼ਕਸ਼ ਹੈ। ਇਸ ਫਿਲਮ ਨੂੰ ਸਮੀਪ ਕੰਗ ਡਾਇਰੈਕਟ ਕਰਨਗੇ। ਬੀਨੂੰ ਢਿੱਲੋਂ ਦੀ ਇਹ ਫਿਲਮ ਅਗਲੇ ਸਾਲ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।

 
 
 
 
 
 
 
 
 
 
 
 
 
 

Waheguru ji di mehr sadka movie start karn lage han ji 🙏🙏🙏

A post shared by Binnu Dhillon (@binnudhillons) on Dec 12, 2019 at 4:32am PST


ਦੱਸਣਯੋਗ ਹੈ ਕਿ ਹਾਲ ਹੀ 'ਚ ਬੀਨੂੰ ਢਿੱਲੋਂ ਨੇ ਫਿਲਮ 'ਝੱਲੇ' ਨਾਲ ਸਰਗੁਣ ਮਹਿਤਾ ਨਾਲ ਸਿਲਵਰ ਸਕ੍ਰੀਨ ਸ਼ੇਅਰ ਕੀਤੀ। ਇਸ ਤੋਂ ਇਲਾਵਾ ਬੀਨੂੰ ਢਿੱਲੋਂ ਤੇ ਸਮੀਪ ਕੰਗ ਦੀ ਜੋੜੀ 'ਵੈੱਲਕਮ ਭੂਆ ਜੀ' ਟਾਈਟਲ ਹੇਠ ਬਣ ਰਹੀ ਫਿਲਮ 'ਚ ਨਜ਼ਰ ਆਵੇਗੀ। ਇਹ ਫਿਲਮ ਵੀ ਅਗਲੇ ਸਾਲ ਰਿਲੀਜ਼ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News