B''Day Spl: ਡੈਬਿਊ ਕਰਨ ਤੋਂ ਪਹਿਲਾਂ ਹੀ ਇਸ ਅਦਾਕਾਰਾ ਨੇ ਕੀਤੀਆਂ ਸਨ 3 ਫਿਲਮਾਂ ਰਿਜੈਕਟ

1/7/2019 12:55:48 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ 'ਰਾਜ਼' ਅਤੇ 'ਜਿਸਮ' ਵਰਗੀਆਂ ਹਿੱਟ ਫਿਲਮਾਂ ਨਾਲ ਆਪਣੀ ਪਛਾਣ ਬਮਾਉਣ ਵਾਲੀ ਅਦਾਕਾਰਾ ਬਿਪਾਸ਼ਾ ਬਾਸੂ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੀ ਹੈ। ਬਿਪਾਸ਼ਾ ਬਾਸੂ ਦੀ ਹਰ ਅਦਾ ਅੱਜ ਵੀ ਲੱਖਾਂ ਲੋਕਾਂ ਨੂੰ ਦੀਵਾਨਾ ਕਰਨ ਲਈ ਕਾਫੀ ਹਨ। ਬਿਪਾਸਾ ਬਾਲੀਵੁੱਡ ਦੀਆਂ ਉਨ੍ਹਾਂ ਅਦਾਕਾਰਾਂ 'ਚੋਂ ਹਨ ਜੋ ਬੋਲਡਨੈੱਸ ਦੇ ਮਾਮਲੇ 'ਚ ਤਾਂ ਜਾਣੀਆਂ ਜਾਂਦੀਆਂ ਹਨ ਪਰ ਇਨ੍ਹਾਂ ਦੀ ਐਕਟਿੰਗ ਅਤੇ ਇੰਟੈਲੀਜੈਂਸੀ ਦਾ ਵੀ ਕੋਈ ਜਵਾਬ ਨਹੀਂ। ਅੱਜ ਬਿਪਾਸ਼ਾ ਆਪਣਾ  ਇਸ ਮੌਕੇ 'ਤੇ ਜਾਣਦੇ ਹਾਂ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ...

PunjabKesari
ਪਰ ਘੱਟ ਹੀ ਲੋਕ ਜਾਣਦੇ ਹਨ ਕਿ ਬਿਪਾਸ਼ਾ ਬਾਸੂ ਦਾ ਬਾਲੀਵੁੱਡ ਡੈਬਿਊ ਤੋਂ ਪਹਿਲਾਂ ਹੀ ਇੰਨਾ ਜਲਵਾ ਸੀ, ਕਿ ਉਨ੍ਹਾਂ ਨੇ ਤਿੰਨ ਵੱਡੀਆਂ ਫਿਲਮਾਂ ਕਰਨ ਤੋਂ ਮਨਾ ਕਰ ਦਿੱਤਾ ਸੀ। ਸੁਪਰਮਾਡਲ ਪ੍ਰੀਤਯੋਗਤਾ 'ਚ ਬਿਪਾਸ਼ਾ ਨੇ ਵੀ ਭਾਗ ਲਿਆ ਸੀ, ਜਿਸ 'ਚ ਇਕ ਜੱਜ ਵਿਨੋਦ ਖੰਨਾ ਵੀ ਸਨ। ਉਹ ਬਿਪਾਸ਼ਾ ਨੂੰ ਆਪਣੇ ਬੇਟੇ, ਅਕਸ਼ੈ ਖੰਨਾ ਨਾਲ 'ਹਿਮਾਲਯ ਪੁੱਤਰ' ਫਿਲਮ 'ਚ ਲੈਣ ਦੀ ਸੋਚ ਰਹੇ ਸਨ ਪਰ ਬਿਪਾਸ਼ਾ ਨੇ ਇਹ ਬੋਲ ਕੇ ਮਨਾ ਕਰ ਦਿੱਤਾ ਕਿ ਅਜੇ ਉਹ ਕਾਫੀ ਛੋਟੀ ਹੈ ਅਤੇ ਫਿਰ ਇਹ ਕਿਰਦਾਰ ਅੰਜਲਾ ਝਵੇਰੀ ਨੂੰ ਮਿਲ ਗਿਆ।

PunjabKesari
ਘਰ ਆਉਣ ਤੋਂ ਬਾਅਦ ਇਨ੍ਹਾਂ ਨੂੰ ਜਯਾ ਬੱਚਨ ਨੇ ਆਪਣੇ ਬੇਟੇ, ਅਭਿਸ਼ੇਕ ਬੱਚਨ ਨਾਲ ਜੇਪੀ ਦੱਤਾ ਦੀ ਫਿਲਮ 'ਆਖਰੀ ਮੁਗਲ' ਲਈ ਮਨਾ ਲਿਆ ਪਰ ਇਹ ਫਿਲਮ ਨਾ ਬਣ ਸਕੀ ਅਤੇ ਦੱਤਾ ਨੇ ਇਸ ਫਿਲਮ ਦੀ ਸਕਰਿਪਟ ਨੂੰ ਬਦਲ ਕੇ ਕਰੀਨਾ ਕਪੂਰ ਨਾਲ 'ਰਿਫਿਊਜੀ' (2000) ਬਣਾ ਲਈ।

PunjabKesari
2001 'ਚ ਬਿਪਾਸ਼ਾ ਨੇ ਅਕਸ਼ੈ ਕੁਮਾਰ ਨਾਲ ਵਿਜੈ ਗਿਲਾਨੀ ਦੀ 'ਅਜਨਬੀ' 'ਚ ਕੰਮ ਕੀਤਾ ਅਤੇ ਪਹਿਲੀ ਵਾਰ ਹਿੰਦੀ ਫਿਲਮਾਂ 'ਚ ਕਦਮ ਰੱਖਿਆ। ਇਸ ਫਿਲਮ ਨੂੰ ਅੱਬਾਸ-ਮਸਤਾਨ ਨੇ ਡੈਇਰੈਕਟ ਕੀਤਾ ਸੀ ਅਤੇ ਇਹ ਫਿਲਮ ਬਾਕਸ ਆਫਿਸ 'ਚ ਸਫਲ ਰਹੀ। ਸਾਲ 2002 ਦੀ ਸ਼ੁਰੂਆਤ ਵਿਕਰਮ ਭੱਟ ਦੁਆਰਾ ਨਿਰਦੇਸ਼ਿਤ 'ਰਾਜ਼' ਫਿਲਮ ਨਾਲ ਹੋਇਆ ਸੀ, ਜੋ ਬਹੁਤ ਹੀ ਸਫਲ ਫਿਲਮ ਸਾਬਿਤ ਹੋਈ ਅਤੇ ਹਿੰਦੀ ਫਿਲਮ ਉਦਯੋਗ 'ਚ ਬਿਪਾਸ਼ਾ ਦੀਆਂ ਜੜ੍ਹਾਂ ਪੱਕੀਆਂ ਕਰਨ ਵਿਚ ਕਾਫੀ ਮਦਦਗਾਰ ਵੀ ਸਾਬਿਤ ਹੋਈ।

PunjabKesari
ਇਸ ਫਿਲਮ 'ਚ ਇਹ ਇਕ ਅਜਿਹੀ ਮਹਿਲਾ ਦਾ ਕਿਰਦਾਰ ਨਿਭਾ ਰਹੀ ਸੀ, ਜੋ ਰੂਹਾਂ ਨਾਲ ਸੰਪਰਕ ਕਰਦੀ ਹੈ ਅਤੇ ਲੁੱਕੇ ਹੋਏ ਰਾਜ਼ ਤੱਕ ਪਹੁੰਚਦੀ ਹੈ। ਇਸ ਤੋਂ ਬਾਅਦ ਬਿਪਾਸ਼ਾ ਨੂੰ ਕਈ ਵਾਰ ਬੈਸਟ ਐਕਟਰੈਸ ਲਈ ਨਾਮੀਨੇਟ ਕੀਤਾ ਗਿਆ। ਕਈ ਐਵਾਰਡ ਵੀ ਬਿਪਾਸ਼ਾ ਦੀ ਛੋਲੀ ਪਏ।

PunjabKesari
ਹਿੰਦੀ ਤੋਂ ਇਲਾਵਾ ਸਾਊਥ ਅਤੇ ਮਰਾਠੀ ਸਿਨੇਮਾ 'ਚ ਵੀ ਬਿਪਾਸ਼ਾ ਨੇ ਕੰਮ ਕੀਤਾ। ਫਿਲਹਾਲ ਬਿਪਾਸ਼ਾ ਨੇ ਸਕ੍ਰੀਨ ਤੋਂ ਕੁਝ ਦੂਰੀ ਬਣਾਈ ਹੋਈ ਹੈ। ਉਮੀਦ ਹੈ ਉਹ ਜਲਦ ਹੀ ਧਮਾਕੇਦਾਰ ਕਮਬੈਕ ਕਰੇਗੀ।

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News