ਵਿਆਹ ਕਰਾਉਣ ਤੋਂ ਪਹਿਲਾਂ ਬਿਪਾਸ਼ਾ ਨੂੰ ਇਸ ਐਕਟਰ ਨੇ ਦੇ ਦਿੱਤਾ ਸੀ ਧੋਖਾ

1/7/2018 12:22:17 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਬਾਮਸੇਲ ਅਦਾਕਾਰਾ ਬਿਪਾਸ਼ਾ ਬਾਸੁ ਅੱਜ ਆਪਣੀ 39ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 7 ਜਨਵਰੀ ਨੂੰ ਹੋਇਆ ਸੀ। ਬੋਲਡ ਤੇ ਸੈਕਸੀ ਇਮੇਜ਼ ਲਈ ਫਿਲਮੀ ਦੁਨੀਆ 'ਚ ਮਸ਼ਹੂਰ ਬਿਪਾਸ਼ਾ ਦੇ ਕਰੀਅਰ ਨਾਲ ਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਖੂਬ ਚਰਚਾ 'ਚ ਰਹੀ। ਦੱਸ ਦੇਈਏ ਕਿ ਪਿਛਲੇ ਦਿਨੀਂ ਇਕ ਇੰਟਰਵਿਊ ਦੌਰਾਨ ਬਿਪਾਸ਼ਾ ਨੇ ਜਾਨ ਅਬਰਾਹਿਮ ਲਈ ਕਿਹਾ ਸੀ ਕਿ ਜੇਕਰ ਤੁਹਾਡਾ ਐਕਸ... ਹੋਵੇ ਤਾਂ ਉਸ ਨਾਲ ਦੋਸਤੀ ਰੱਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

PunjabKesari

ਸਾਧਾਰਨ ਜਿਹੀ ਦਿਖਣ ਵਾਲੀ ਬਿਪਾਸ਼ਾ ਨੇ 16 ਸਾਲ ਦੀ ਉਮਰ ਨਾਲ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਇੰਨੀ ਘੱਟ ਉਮਰ 'ਚ ਹੀ ਬਿਪਾਸ਼ਾ ਨੇ ਗੋਦਰੇਜ ਸਿੰਥੌਲ ਸੁਪਰ ਮਾਡਲ ਕੰਟੈਸਟ ਜਿੱਤਿਆ। ਇਸ ਤੋਂ ਬਾਅਦ ਬਿਪਾਸ਼ਾ ਨੇ ਕਈ ਮਾਡਲਿੰਗ ਅਸਾਈਨਮੈਂਟਸ ਕੀਤੇ ਅਤੇ ਫਿਰ ਫਿਲਮਾਂ 'ਚ ਕਦਮ ਰੱਖਿਆ। ਬਿਪਾਸ਼ਾ ਨੇ ਫਿਲਮ 'ਅਜਨਬੀ' ਨਾਲ ਬਾਲੀਵੁੱਡ 'ਚ ਸ਼ੁਰੂਆਤ ਕੀਤੀ ਤੇ ਹੁਣ ਅਜਿਹਾ ਸਮਾਂ ਆ ਗਿਆ ਹੈ ਕਿ ਜਦੋਂ ਮੋਹਤਰਮਾ ਕਿਸੇ ਲਈ ਅਜਨਬੀ ਨਹੀਂ ਹੈ।

PunjabKesari

ਆਪਣੀ ਫਿਟਨੈੱਸ ਤੇ ਬੇਹੱਦ ਸੈਕਸੀ ਬਾਡੀ ਕਰਕੇ ਬਿਪਾਸ਼ਾ ਹਮੇਸ਼ਾ ਤੋਂ ਹੀ ਬਾਲੀਵੁੱਡ ਦੇ ਡਾਇਰੈਕਟਰਸ ਤੇ ਪ੍ਰੋਡਿਊਸਰ ਦੀ ਮਨਪਸੰਦ 'ਚ ਰਹੀ ਹੈ। 'ਰਾਜ', 'ਜਿਸਮ', 'ਨੋ ਐਂਟਰੀ', 'ਫਿਰ ਹੇਰਾ ਫੇਰੀ', 'ਅਪਹਰਣ', 'ਰੇਸ' ਤੇ 'ਧੂਮ 2' ਬਿਪਾਸ਼ਾ ਦੀ ਸਫਲ ਫਿਲਮਾਂ ਹਨ, ਜਿਨ੍ਹਾਂ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ।

PunjabKesari

ਸਾਲ 2011 'ਚ ਕਰਵਾਏ ਗਏ ਸਰਵੇ 50 ਮੋਸਟ ਡਿਜ਼ਾਅਰੇਬਲ ਵੂਮੈਨ 'ਚ ਬਿਪਾਸ਼ਾ 8ਵੇਂ ਨੰਬਰ 'ਤੇ ਰਹੀ ਹੈ। ਸਾਲ 2013 'ਚ ਉਸ ਨੇ 7ਵਾਂ ਸਥਾਨ ਪ੍ਰਾਪਤ ਕੀਤਾ। ਇੰਨਾ ਹੀ ਨਹੀਂ ਸਾਲ 2005 ਤੇ 2007 'ਚ ਯੂ ਕੇ ਦੀ ਇਸਟਰਨ ਆਈ ਮੈਗਜ਼ੀਨ ਨੇ ਬਿਪਾਸ਼ਾ ਨੂੰ ਸੈਕਸੀਐਸਟ ਵੂਮੈਨ ਇੰਨ ਏਸ਼ੀਆ ਦੇ ਖਿਤਾਬ ਨਾਲ ਨਵਾਜਿਆ ਗਿਆ।

PunjabKesari
ਜੇਕਰ ਗੱਲ ਕਰੀਏ ਬਿਪਾਸ਼ਾ ਦੀ ਨਿੱਜੀ ਜ਼ਿੰਦਗੀ ਦੀ ਤਾਂ ਫਿਲਮ 'ਰਾਜ਼' ਦੌਰਾਨ ਬਿਪਾਸ਼ਾ ਤੇ ਡੀਨੋ ਮੋਰੀਆ ਇਕ-ਦੂਜੇ ਕਰੀਬ ਆਏ ਤੇ ਫਿਰ ਇਨ੍ਹਾਂ 'ਚ ਪਿਆਰ ਵੀ ਹੋਇਆ, ਹਾਲਾਂਕਿ 6 ਸਾਲ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਆਪਣੇ ਰਾਹ ਵੱਖਰੇ-ਵੱਖਰੇ ਕਰ ਲਏ। ਦੋਵੇਂ ਸਾਲ 2002 'ਚ ਆਈ ਫਿਲਮ 'ਗੁਨਾਹ' 'ਚ ਆਖਰੀ ਵਾਰ ਦਿਖੇ। ਬੇਹੱਦ ਬੋਲਡ ਫਿਲਮ ਤੇ ਦੋਵਾਂ ਦੀ ਹੌਟ ਕੈਮਿਸਟਰੀ ਹੋਣ ਦੇ ਬਾਵਜੂਦ ਫਿਲਮ ਫਲਾਪ ਰਹੀ।

PunjabKesari

ਡੀਨੋ ਮੋਰੀਆ ਤੇ ਬਿਪਾਸ਼ਾ ਬਾਸੁ ਅੱਜ ਵੀ ਖਾਸ ਦੋਸਤ ਹਨ ਤੇ ਇਕ-ਦੂਜੇ ਦੇ ਬੇਹੱਦ ਕਰੀਬ ਹਨ। ਜਾਨ ਤੇ ਬਿਪਾਸ਼ਾ ਦਾ ਰਿਲੇਸ਼ਨ 10 ਸਾਲ ਤੱਕ ਚੱਲਿਆ। ਇੰਨੀ ਦਿਨੀਂ ਦੀ ਕੈਮਿਸਟਰੀ ਫਿਲਮੀ ਪਰਦੇ 'ਤੇ ਕਾਫੀ ਪਸੰਦ ਦੀ ਜਾਂਦੀ ਹੈ। ਦੋਹਾਂ ਦੇ ਪਿਆਰ ਦੀ ਸ਼ੁਰੂਆਤ ਸਾਲ 2003 ਦੀ ਫਿਲਮ 'ਜਿਸਮ' ਦੌਰਾਨ ਹੋਈ ਸੀ। ਫਿਲਮ ਦੇ ਸੈੱਟ ਤੋਂ ਸ਼ੁਰੂ ਹੋਈ ਇਸ ਲਵ ਸਟੋਰੀ 'ਤੇ 10 ਸਾਲ ਬਾਅਦ ਬ੍ਰੇਕ ਲੱਗਾ।

PunjabKesari

ਦੋਹਾਂ ਦਾ ਪਿਆਰ ਤੇ ਬੌਨਿੰਗ ਦੇਖ ਕੇ ਲੱਗਦਾ ਸੀ ਕਿ ਇੰਨਾਂ ਦਾ ਰਿਸ਼ਤਾ ਵਿਆਹ ਦੇ ਮੰਡਪ ਤੱਕ ਜਾਵੇਗਾ ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਹੈ। ਜਾਨ ਨਾਲ ਬ੍ਰੇਕਅੱਪ ਤੋਂ ਬਾਅਦ ਬਿਪਾਸ਼ਾ ਦਾ ਹਰਮਨ ਬਾਵੇਜ ਨਾਲ ਵੀ ਨਾਂ ਜੁੜਿਆ ਸੀ।

PunjabKesari

ਹਾਲਾਂਕਿ ਦੋਹਾਂ ਦਾ ਅਫੇਅਰ ਲੰਬੇ ਸਮੇਂ ਤੱਕ ਨਹੀਂ ਚੱਲ ਸਕਿਆ। ਇਸ ਤੋਂ ਬਾਅਦ ਬਿਪਾਸ਼ਾ ਦੀ ਜ਼ਿੰਦਗੀ 'ਚ ਕਰਨ ਸਿੰਘ ਗਰੋਵਰ ਦੀ ਐਂਟਰੀ ਹੋਈ। ਸਾਲ 2016 'ਚ ਹੀ ਉਸ ਨੇ ਕਰਨ ਸਿੰਘ ਗਰੋਵਰ ਨਾਲ ਵਿਆਹ ਕਰਵਾਇਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News