ਮੀਕਾ ਸਿੰਘ ਦੀ ਫਿਲਮ ਨਾਲ ਬਿਪਾਸ਼ਾ-ਕਰਨ ਦੀ ਬੋਲਡ ਜੋੜੀ ਮੁੜ ਸਕ੍ਰੀਨ 'ਤੇ ਮਚਾਵੇਗੀ ਤਹਿਲਕਾ

9/1/2018 3:49:45 PM

ਮੁੰਬਈ (ਬਿਊਰੋ)— ਬਿਪਾਸ਼ਾ ਤੇ ਕਰਨ ਸਿੰਘ ਗਰੋਵਰ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਆਕਰਸ਼ਕ ਜੋੜੀ ਮੰਨੀ ਜਾਂਦੀ ਹੈ। ਇਸ ਜੋੜੇ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਰਨ-ਬਿਪਾਸ਼ਾ ਕਾਫੀ ਟਾਈਮ ਤੋਂ ਪਰਦੇ ਤੋਂ ਦੂਰ ਹਨ ਪਰ ਹੁਣ ਇਸ ਕਪਲ ਦੇ ਫੈਨਜ਼ ਲਈ ਖਾਸ ਖਬਰ ਹੈ। ਦਰਅਸਲ ਦੋਹਾਂ ਦੀ ਸਿਲਵਰ ਸਕ੍ਰੀਨ 'ਤੇ ਵਾਪਸੀ ਹੋ ਰਹੀ ਹੈ। ਜੀ ਹਾਂ, ਇਹ ਕਪਲ ਜਲਦੀ ਹੀ ਕਮਬੈਕ ਦੀ ਤਿਆਰੀ ਕਰ ਰਿਹਾ ਹੈ। ਕਰਨ-ਬਿਪਾਸ਼ਾ ਬਹੁਤ ਜਲਦੀ ਹੀ ਬਾਲੀਵੁੱਡ ਫਿਲਮ 'ਆਦਤ' 'ਚ ਰੋਮਾਂਸ ਕਰਦੇ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ 14 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ। 'ਆਦਤ' ਦੀ ਕਹਾਣੀ ਵਿਕਰਮ ਭੱਟ ਨੇ ਲਿਖੀ ਹੈ ਅਤੇ ਫਿਲਮ ਨੂੰ 'ਅਲੋਨ' ਫਿਲਮ ਦੇ ਡਾਇਰੈਕਟਰ ਭੂਸ਼ਨ ਪਟੇਲ ਹੀ ਡਾਇਰੈਕਟ ਕਰਨਗੇ।

PunjabKesari

ਫਿਲਮ ਦੀ ਵਧੇਰੇ ਸ਼ੂਟਿੰਗ ਲੰਡਨ 'ਚ ਹੋਵੇਗੀ, ਜਿੱਥੇ ਫਿਲਮ 45 ਦਿਨ ਸ਼ੂਟ ਹੋਵੇਗੀ। ਇਹ ਇਕ ਥ੍ਰਿਲਰ ਫਿਲਮ ਹੈ, ਜਿਸ ਨੂੰ ਪੰਜਾਬੀ ਤੇ ਬਾਲੀਵੁੱਡ ਸਿੰਗਰ ਮੀਕਾ ਸਿੰਘ ਪ੍ਰੋਡਿਊਸ ਕਰਨਗੇ। ਹਾਲ ਹੀ 'ਚ ਬਿਪਾਸ਼ਾ ਨੇ ਆਪਣੀ ਬਿਕਨੀ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾਇਆ ਸੀ। ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਬਿਪਾਸ਼ਾ ਦੇ ਫੈਨਜ਼ ਨੇ ਕਾਫੀ ਪਸੰਦ ਕੀਤਾ ਸੀ। ਬਿਪਾਸ਼ਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਆਪ ਨੂੰ ਫਿੱਟ ਕਰਨ ਲਈ ਲਗਾਤਾਰ ਜਿਮ 'ਚ ਪਸੀਨਾ ਵਹਾਉਂਦੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News