B''Day Spcl: ''ਰਾਜ਼'' ਤੋਂ ਲੈ ਕੇ ''ਅਲੋਨ'' ਤੱਕ ਦਾ ਸਫਰ, ਲਵ-ਅਫੇਅਰਜ਼ ਨੂੰ ਲੈ ਕੇ ਬਟੋਰੀਆਂ ਸੁਰਖੀਆਂ

1/7/2020 9:54:18 AM

ਮੁੰਬਈ (ਬਿਊਰੋ) - 'ਰਾਜ਼' ਅਤੇ 'ਜਿਸਮ' ਵਰਗੀਆਂ ਹਿੱਟ ਫਿਲਮਾਂ ਨਾਲ ਪਛਾਣ ਕਾਇਮ ਕਰਨ ਵਾਲੀ ਬਿਪਾਸ਼ਾ ਅੱਜ ਆਪਣਾ 41ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 7 ਜਨਵਰੀ 1979 ਨੂੰ ਨਵੀਂ ਦਿੱਲੀ 'ਚ ਹੋਇਆ। ਬਿਪਾਸ਼ਾ ਦੀ ਹਰ ਅਦਾ ਅੱਜ ਵੀ ਲੱਖਾਂ ਲੋਕਾਂ ਨੂੰ ਦੀਵਾਨਾ ਕਰਨ ਲਈ ਕਾਫੀ ਹੈ। ਬਿਪਾਸਾ ਬਾਲੀਵੁੱਡ ਦੀਆਂ ਉਨ੍ਹਾਂ ਅਦਾਕਾਰਾਂ 'ਚੋਂ ਹਨ, ਜੋ ਬੋਲਡਨੈੱਸ ਦੇ ਮਾਮਲੇ 'ਚ ਤਾਂ ਜਾਣੀਆਂ ਜਾਂਦੀਆਂ ਹਨ ਪਰ ਇਨ੍ਹਾਂ ਦੀ ਐਕਟਿੰਗ ਅਤੇ ਇੰਟੈਲੀਜੈਂਸੀ ਦਾ ਵੀ ਕੋਈ ਜਵਾਬ ਨਹੀਂ। ਵਿਆਹ ਤੋਂ ਬਾਅਦ ਬਿਪਾਸ਼ਾ ਬਸੁ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ। ਬਿਪਾਸ਼ਾ ਨੇ ਸਾਲ 2016 'ਚ ਕਰਨ ਸਿੰਘ ਗਰੋਵਰ ਨਾਲ ਵਿਆਹ ਕਰਵਾਇਆ ਸੀ। ਬਿਪਾਸ਼ਾ ਨੂੰ ਆਖਰੀ ਵਾਰ 'ਅਲੋਨ' ਫਿਲਮ 'ਚ ਕਰਨ ਸਿੰਘ ਗਰੋਵਰ ਨਾਲ ਹੀ ਦੇਖਿਆ ਗਿਆ ਸੀ। ਬਿਪਾਸ਼ਾ ਆਪਣੀਆਂ ਹਾਰਰ ਫਿਲਮਾਂ ਲਈ ਵੀ ਕਾਫੀ ਮਸ਼ਹੂਰ ਹੈ। ਬਿਪਾਸ਼ਾ ਨੇ ਆਪਣੇ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ-ਨਾਲ ਲਵ-ਅਫੇਅਰਜ਼ ਨੂੰ ਲੈ ਕੇ ਖੂਬ ਸੁਰਖੀਆਂ ਬਟੋਰੀਆਂ ਹਨ। ਕਰਨ ਸਿੰਘ ਗਰੋਵਰ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਬਿਪਾਸ਼ਾ ਦੇ ਕਈ ਲਵ-ਅਫੇਅਰਜ਼ ਰਹੇ ਹਨ, ਜਿਨ੍ਹਾਂ ਬਾਰੇ ਇਸ ਖਬਰ 'ਚ ਦੱਸਣ ਜਾ ਰਹੇ ਹਾਂ :-
Image result for bipasha basu
ਡੀਨੋ ਮੋਰਿਆ
ਬਿਪਾਸ਼ਾ ਦਾ ਸਭ ਤੋਂ ਪਹਿਲੇ ਨਾਂ ਅਦਾਕਾਰ ਡੀਨੋ ਮੋਰਿਆ ਨਾਲ ਜੁੜਿਆ ਸੀ। ਦੋਹਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਦੋਹਾਂ ਨੇ 'ਰਾਜ਼', 'ਇਸ਼ਕ ਹੈ ਤੁਮਸੇ', 'ਰਕਤ' ਅਤੇ 'ਗੁਨਾਹ' ਆਦਿ ਫਿਲਮਾਂ 'ਚ ਇਕੱਠੇ ਕੰਮ ਕੀਤਾ ਸੀ। 'ਰਾਜ਼' ਇਕ ਹਾਰਰ ਫਿਲਮ ਸੀ ਅਤੇ ਦਰਸ਼ਕਾਂ ਨੇ ਇਸ ਨੂੰ ਬੇਹੱਦ ਪਸੰਦ ਕੀਤਾ ਸੀ ਪਰ ਅਚਾਨਕ ਬਾਅਦ 'ਚ ਦੋਵੇਂ ਵੱਖ ਹੋ ਗਏ ਸੀ।
Image result for bipasha basu and Dino Morea
ਜਾਨ ਅਬ੍ਰਾਹਿਮ
ਬਿਪਾਸ਼ਾ ਬਸੁ ਦਾ ਸਭ ਤੋਂ ਲੰਬਾ ਅਫੇਅਰ ਜਾਨ ਅਬ੍ਰਾਹਿਮ ਨਾਲ ਚੱਲਿਆ ਸੀ। ਦੋਹਾਂ ਨੇ ਫਿਲਮ 'ਜਿਸਮ' 'ਚ ਕੰਮ ਕੀਤਾ ਸੀ। ਇਸ ਫਿਲਮ 'ਚ ਦੋਹਾਂ ਨੇ ਕਈ ਬੋਲਡ ਸੀਨ ਵੀ ਦਿੱਤੇ ਸਨ। ਦੋਹਾਂ ਨੂੰ ਲੈ ਕੇ ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਦੋਵੇਂ ਵਿਆਹ ਕਰ ਸਕਦੇ ਹਨ ਪਰ 9 ਸਾਲ ਦੇ ਅਫੇਅਰ ਦੇ ਬਾਅਦ ਦੋਵੇਂ ਵੱਖ ਹੋ ਗਏ ਸਨ।
Image result for bipasha basu and Dino Morea
ਹਰਮਨ ਬਵੇਜਾ
ਬਿਪਾਸ਼ਾ ਅਤੇ ਹਰਮਨ ਨੇ 'ਕ੍ਰਿਏਚਰ ਥ੍ਰੀਡੀ' ਫਿਲਮ 'ਚ ਕੰਮ ਕੀਤਾ ਸੀ। ਦੋਹਾਂ ਦੀ ਮੰਗਣੀ ਦੀਆਂ ਖਬਰਾਂ ਆ ਰਹੀਆਂ ਸਨ ਪਰ ਫਿਰ ਅਚਾਨਕ ਦੋਹਾਂ ਦਾ ਬ੍ਰੇਕਅੱਪ ਹੋ ਗਿਆ।
Image result for bipasha basu and Harman Baweja
ਰਾਣਾ ਦੱਗੁਬਾਤੀ
ਬਿਪਾਸ਼ਾ ਨੂੰ ਲੈ ਕੇ ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਫਿਲਮ 'ਦਮ ਮਾਰੋ ਦਮ' 'ਚ ਕੰਮ ਕਰਨ ਤੋਂ ਬਾਅਦ ਅਦਾਕਾਰ ਰਾਣਾ ਦੱਗੁਬਾਤੀ ਨਾਲ ਨਜ਼ਦੀਕੀਆਂ ਵਧੀਆਂ ਪਰ ਦੋਹਾਂ ਨੇ ਕਦੇ ਮੀਡੀਆ ਦੇ ਸਾਹਮਣੇ ਆਪਣੀ ਦੋਸਤੀ ਜਾਂ ਅਫੇਅਰ ਬਾਰੇ ਕੁਝ ਨਹੀਂ ਕਿਹਾ।
Related image

2016 'ਚ ਬਿਪਾਸ਼ਾ ਨੇ ਦਿੱਤਾ ਸਭ ਨੂੰ ਝਟਕਾ
ਇਨ੍ਹਾਂ ਅਫੇਅਰਜ਼ ਤੋਂ ਬਾਅਦ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਬਿਪਾਸ਼ਾ ਨੇ ਐਲਾਨ ਕੀਤਾ ਕਿ ਉਹ ਕਰਨ ਸਿੰਘ ਗਰੋਵਰ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਦੋਹਾਂ ਦਾ ਵਿਆਹ 30 ਅਪ੍ਰੈਲ 2016 'ਚ ਹੋਇਆ।
Image result for bipasha-basu-four-affair-before-wedding-of-karan-singh-grover

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News