ਬੀਰ ਰਾਧਾ ਸ਼ੇਰਪਾ ਦੇ ਸਿਰ ਸਜਿਆ 'ਡਾਂਸ ਪਲੱਸ ਸੀਜ਼ਨ-3' ਦਾ ਤਾਜ

9/25/2017 10:47:33 AM

ਨਵੀਂ ਦਿੱਲੀ (ਬਿਊਰੋ)— ਮੋਸਟ ਐਂਟਰਟੇਨਿੰਗ ਡਾਂਸ ਰਿਐਲਿਟੀ ਸ਼ੋਅ 'ਡਾਂਸ ਪਲੱਸ-3' ਦੇ ਜੇਤੂ ਦਾ ਐਲਾਨ ਹੋ ਗਿਆ ਹੈ। ਮਾਸਟਰ ਪੁਨੀਤ ਦੀ ਗੈਂਗ ਦਾ ਬੀਰ ਰਾਧਾ ਸ਼ੇਰਪਾ ਡਾਂਸ ਪਲੱਸ ਦੇ ਤੀਸਰੇ ਸੀਜ਼ਨ ਦਾ ਜੇਤੂ ਬਣ ਗਿਆ ਹੈ।

PunjabKesari

ਫਿਨਾਲੇ ਦੀ ਟਰਾਫੀ ਜਿੱਤਣ ਤੋਂ ਬਾਅਦ ਬੀਰ ਨੇ ਆਪਣੇ ਮੈਂਟਰ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਹੱਥ 'ਚ ਟਰਾਫੀ ਫੜ ਕੇ ਉਸ ਨੇ ਆਪਣੇ ਪਰਿਵਾਰ ਨਾਲ ਇਕ ਤਸਵੀਰ ਇੰਸਟਾਗ੍ਰਾਮ 'ਤੇ ਪੋਸਟ ਕੀਤੀ।


ਸ਼ੋਅ ਦੇ ਹੋਰ ਜੇਤੂ
ਅਮਰਦੀਪ ਸਿੰਘ ਫਸਟ ਰਨਰਅਪ
ਆਰੀਅਨ ਪਾਤਰਾ ਸੈਕਿੰਡ ਰਨਰਅਪ
ਤਰੁਣ-ਸ਼ਿਵਾਨੀ ਥਰਡ ਰਨਰਅਪ।

PunjabKesari
ਇਨਾਮ
ਬੀਰ ਨੂੰ 25 ਲੱਖ ਰੁਪਏ, ਇਕ ਕਾਰ, ਓਪੋ ਫੋਨ ਤੋਂ ਇਲਾਵਾ 1 ਲੱਖ ਦਾ ਅਮੇਜ਼ਨ ਵਾਊਚਰ ਮਿਲਿਆ ਹੈ। ਜੇਤੂ ਬਣਨ 'ਤੇ ਬੀਰ ਰਾਧਾ ਸ਼ੇਰਪਾ ਨੇ ਕਿਹਾ, ''ਇਸ ਸ਼ੋਅ ਦਾ ਹਿੱਸਾ ਬਣਨਾ ਸ਼ਾਨਦਾਰ ਤਜਰਬਾ ਸੀ। ਰੇਮੋ ਸਰ ਤੇ ਸਟਾਰ ਪਲੱਸ ਨੇ ਮੈਨੂੰ ਸਿਰਫ ਪਲੇਟਫਾਰਮ ਹੀ ਨਹੀਂ ਦਿੱਤਾ, ਉਨ੍ਹਾਂ ਨੇ ਮੈਨੂੰ ਅਸਲ ਜ਼ਿੰਦਗੀ ਜਿਊਣ ਦਾ ਮੌਕਾ ਦਿੱਤਾ, ਜਿਸ ਬਾਰੇ ਮੈਂ ਜਾਣਦਾ ਨਹੀਂ ਸੀ।''

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News