B''Day Spl : ਫਰਸ਼ ਤੋਂ ਅਰਸ਼ ਤੱਕ ਇੰਝ ਪਹੁੰਚੇ ਐਮੀ ਵਿਰਕ, ਜਾਣੋ ਜ਼ਿੰਦਗੀ ਨਾਲ ਜੁੜੇ ਖਾਸ ਕਿੱਸੇ

5/11/2020 10:32:40 AM

ਜਲੰਧਰ (ਬਿਊਰੋ) : ਪੰਜਾਬੀ ਪਾਲੀਵੁੱਡ ਇੰਡਸਟਰੀ 'ਚ ਪ੍ਰਸਿੱਧੀ ਖੱਟਣ ਵਾਲਾ ਨਿੱਕਾ ਜ਼ੈਲਦਾਰ ਅਰਥਾਤ ਐਮੀ ਵਿਰਕ ਅੱਜ ਆਪਣਾ 26ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 11 ਮਈ ਨੂੰ 1992 'ਚ ਹੋਇਆ। ਐਮੀ ਵਿਰਕ ਨੇ ਆਪਣੀ ਸੁਰੀਲੀ ਆਵਾਜ਼ ਅਤੇ ਸ਼ਾਨਦਾਰ ਗੀਤਾਂ ਦੇ ਸਦਕਾ ਹਰ ਪਾਸੇ ਖਾਸ ਪਛਾਣ ਬਣਾਈ ਹੈ।
Punjabi Bollywood Tadka,ammy virk image hd photo wallpaper pics gallery download,ਐਮੀ ਵਿਰਕ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਗਾਇਕ ਹੋਣ ਦੇ ਨਾਲ-ਨਾਲ ਵਧੀਆ ਅਦਾਕਾਰ ਵੀ ਨੇ
ਐਮੀ ਵਿਰਕ ਇਕ ਪੰਜਾਬੀ ਗਾਇਕ ਅਤੇ ਅਦਾਕਾਰ ਹੈ, ਜੋ ਅੱਜ ਵੀ ਫਿਲਮ ਇੰਡਸਟਰੀ ਤੇ ਸੰਗੀਤ ਜਗਤ 'ਚ ਸਰਗਰਮ ਹਨ। ਉਨ੍ਹਾਂ ਨੂੰ ਪੰਜਾਬ ਦੇ ਸਭ ਤੋਂ ਵਧੀਆ ਗਾਇਕਾਂ ਅਤੇ ਅਦਾਕਾਰਾਂ 'ਚੋਂ ਮੰਨਿਆ ਗਿਆ ਹੈ।
Punjabi Bollywood Tadka,ammy virk image hd photo wallpaper pics gallery download,ਐਮੀ ਵਿਰਕ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਅਮਨਿੰਦਰਪਾਲ ਸਿੰਘ ਵਿਰਕ ਤੋਂ ਬਣੇ ਐਮੀ ਵਿਰਕ
ਐਮੀ ਵਿਰਕ ਦਾ ਅਸਲ ਨਾਂ ਅਮਨਿੰਦਰਪਾਲ ਸਿੰਘ ਵਿਰਕ ਸੀ। 26 ਸਾਲਾ ਐਮੀ ਵਿਰਕ ਪਟਿਆਲਾ ਦੇ ਇਕ ਕਾਲਜ 'ਚ ਇੰਜੀਨੀਅਰ ਬਣਨ ਆਏ ਸਨ ਪਰ ਉਨ੍ਹਾਂ ਦੀ ਗਾਇਕੀ ਦੇ ਸ਼ੌਕ ਨੇ ਉਨ੍ਹਾਂ ਨੂੰ ਪੰਜਾਬ ਦਾ ਨਾਮੀ ਗਾਇਕ ਤੇ ਅਦਾਕਾਰ ਬਣਾ ਦਿੱਤਾ।
Punjabi Bollywood Tadka,ammy virk image hd photo wallpaper pics gallery download,ਐਮੀ ਵਿਰਕ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
'ਅੰਗਰੇਜ਼' ਨਾਲ ਕੀਤਾ ਪੰਜਾਬੀ ਫਿਲਮ ਇੰਡਸਟਰੀ 'ਚ ਡੈਬਿਊ
ਐਮੀ ਵਿਰਕ ਨੇ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਅਮਰਿੰਦਰ ਗਿੱਲ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ 'ਅੰਗਰੇਜ਼' ਕੀਤੀ ਸੀ। ਇਸ ਤੋਂ ਬਾਅਦ ਐਮੀ ਵਿਰਕ ਦੀਆਂ ਇਕ ਤੋਂ ਬਾਅਦ ਇਕ ਕਈ ਸੁਪਰਹਿੱਟ ਫਿਲਮਾਂ ਰਿਲੀਜ਼ ਹੁੰਦੀਆਂ ਗਈਆਂ। ਐਮੀ ਵਿਰਕ ਨੂੰ 'ਨਿੱਕਾ ਜ਼ੈਲਦਾਰ' ਅਤੇ 'ਕਿਸਮਤ' ਫਿਲਮ 'ਚ ਮੁੱਖ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਹੈ।
Punjabi Bollywood Tadka,ammy virk image hd photo wallpaper pics gallery download,ਐਮੀ ਵਿਰਕ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਸਿੰਗਲ ਟਰੈਕ ਨਾਲ ਕੀਤੀ ਗਾਇਕੀ ਸਫਰ ਦੀ ਸ਼ੁਰੂਆਤ
ਐਮੀ ਵਿਰਕ ਨੇ ਸਿੰਗਲ ਟਰੈਕ ਨਾਲ ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਕੀਤੀ, ਜੋ ਕਿ ਬਹੁਤ ਹੀ ਪ੍ਰਭਾਵਸ਼ਾਲੀ ਟਰੈਕ ਸਾਬਤ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ 'ਯਾਰ ਅਮਲੀ' ਅਤੇ 'ਜੱਟ ਦਾ ਸਹਾਰਾ' ਵਰਗੇ ਹੋਰ ਗੀਤਾਂ ਨੇ ਉਨ੍ਹਾਂ ਨੂੰ ਦੁਨੀਆਂ ਭਰ 'ਚ ਪ੍ਰਚਲਿਤ ਕੀਤਾ।
Punjabi Bollywood Tadka,ammy virk image hd photo wallpaper pics gallery download,ਐਮੀ ਵਿਰਕ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਇਹ ਹਨ ਸੁਪਰਹਿੱਟ ਫਿਲਮਾਂ
ਐਮੀ ਵਿਰਕ ਨੇ ਕਈ ਸੁਪਰਹਿੱਟ ਗੀਤਾਂ ਤੋਂ ਬਾਅਦ ਪੰਜਾਬੀ ਫਿਲਮਾਂ 'ਚ ਆਪਣੀ ਕਿਸਮਤ ਅਜ਼ਮਾਈ ਅਤੇ ਸ਼ੌਹਰਤ ਹਾਸਲ ਕੀਤੀ। ਪੰਜਾਬੀ ਫਿਲਮਾਂ ਦੇ ਸਦਕਾ ਐਮੀ ਵਿਰਕ ਨੇ ਬੁਲੰਦੀਆਂ ਨੂੰ ਛੂਹਇਆ। ਉਨ੍ਹਾਂ ਨੇ 'ਅੰਗਰੇਜ਼', 'ਅਰਦਾਸ', 'ਬੰਬੂਕਾਟ', 'ਮੁਕਲਾਵਾ', 'ਕਿਸਮਤ', 'ਹਰਜੀਤਾ', 'ਲੌਂਗ ਲਾਚੀ', 'ਸਤਿ ਸ੍ਰੀ ਅਕਾਲ ਇੰਗਲੈਂਡ', 'ਨਿੱਕਾ ਜ਼ੈਲਦਾਰ 2' ਤੇ 'ਸਾਬ੍ਹ ਬਹਾਦਰ' ਫਿਲਮਾਂ 'ਚ ਬੇਹਤਰੀਨ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਿਆ। ਇਸ ਦੇ ਨਾਲ ਹੀ 'ਨਿੱਕਾ ਜ਼ੈਲਦਾਰ' ਵੀ ਲੋਕਾਂ ਨੂੰ ਖੂਬ ਪਸੰਦ ਆਈ।
Punjabi Bollywood Tadka,ammy virk image hd photo wallpaper pics gallery download,ਐਮੀ ਵਿਰਕ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਕਪਿਲ ਦੇਵ ਦੀ ਬਾਇਓਪਿਕ ਨਾਲ ਕਰ ਰਹੇ ਨੇ ਬਾਲੀਵੁੱਡ 'ਚ ਡੈਬਿਊ
ਪੰਜਾਬੀ ਗਾਇਕੀ ਦੀ ਬੁਲੰਦ ਆਵਾਜ਼ ਦੇ ਚਰਚਿਤ ਹੀਰੋ ਐਮੀ ਵਿਰਕ ਦੇ ਚਰਚੇ ਹੁਣ ਬਾਲੀਵੁੱਡ 'ਚ ਵੀ ਹੋਣ ਲੱਗੇ ਹਨ। ਗਾਇਕੀ ਦੇ ਵਾਂਗ ਹੀ ਫਿਲਮਾਂ ਦੀ ਵੀ ਪੂਰੀ ਸਮਝ ਰੱਖਣ ਵਾਲੇ ਐਮੀ ਵਿਰਕ 'ਤੇ ਹੁਣ ਬਾਲੀਵੁੱਡ ਫਿਲਮ ਇੰਡਸਟਰੀ ਦੀ ਨਜ਼ਰ ਪਈ ਹੈ। ਐਮੀ ਵਿਰਕ ਕਪਿਲ ਦੇਵ 'ਤੇ ਆਧਾਰਿਤ ਫਿਲਮ '83' ਦੀ ਸ਼ੂਟਿੰਗ ਤਕਰੀਬਨ ਪੂਰੀ ਕਰ ਚੁੱਕੇ ਹਨ। ਸਿਰਫ ਕੋਰੋਨਾ ਵਾਇਰਸ ਕਾਰਨ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਨੂੰ ਟਾਲਿਆ ਹੋਇਆ ਹੈ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਐਮੀ ਵਿਰਕ ਨੇ ਫਿਲਮ ਦੀ ਪੂਰੀ ਸਟਾਰਕਾਸਟ ਨਾਲ ਖੂਬ ਇੰਜੁਆਏ ਕੀਤਾ, ਜਿਸ ਦੀਆਂ ਤਸਵੀਰਾਂ ਉਹ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦੇ ਰਹੇ ਹਨ। ਇਸ ਫਿਲਮ 'ਚ ਉਹ ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਹਾਰਡੀ ਸੰਧੂ ਅਤੇ ਕਈ ਹੋਰ ਸਿਤਾਰਿਆਂ ਨਾਲ ਨਜ਼ਰ ਆਉਣਗੇ।
Punjabi Bollywood Tadka,ammy virk image hd photo wallpaper pics gallery download,ਐਮੀ ਵਿਰਕ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਇਸ ਸਾਲ ਫਿਲਮ 'ਸੁਫਨਾ' ਨਾਲ ਖੱਟੀ ਖੂਬ ਵਾਹ-ਵਾਹ
ਜਗਦੀਪ ਸਿੱਧੂ ਦੀ ਫਿਲਮ 'ਸੁਫਨਾ' ਇਸੇ ਸਾਲ ਫਰਵਰੀ ਮਹੀਨੇ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਐਮੀ ਵਿਰਕ ਤੇ ਤਾਨੀਆ ਨੇ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਇਸ ਫਿਲਮ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਕਾਰੋਬਾਰ ਕੀਤਾ। ਪੰਜ ਪਾਣੀ ਫਿਲਮਜ਼ ਦੇ ਬੈਨਰ ਹੇਠ ਬਣੀ 'ਸੁਫਨਾ' ਨੂੰ ਗੁਰਪ੍ਰੀਤ ਸਿੰਘ ਤੇ ਨਵਨੀਤ ਵਿਰਕ ਨੇ ਪ੍ਰੋਡਿਊਸ ਕੀਤਾ ਸੀ।
Punjabi Bollywood Tadka,ammy virk image hd photo wallpaper pics gallery download,ਐਮੀ ਵਿਰਕ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News