B'Day Spl : ਹੰਸ ਰਾਜ ਹੰਸ ਨੂੰ ਇਸ ਸ਼ਖਸ ਨੇ ਪਹੁੰਚਾਇਆ ਬੁਲੰਦੀਆਂ 'ਤੇ

4/9/2019 12:34:25 PM

ਜਲੰਧਰ (ਬਿਊਰੋ) : ਸੂਫੀ ਗਾਇਕ ਹੰਸ ਰਾਜ ਹੰਸ ਦਾ ਅੱਜ ਆਪਣਾ 57ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਦੱਸ ਦਈਏ ਕਿ ਹੰਸ ਰਾਜ ਹੰਸ ਦਾ ਜਨਮ 9 ਅਪ੍ਰੈਲ 1964 ਨੂੰ ਜਲੰਧਰ ਦੇ ਨੇੜੇ ਪਿੰਡ ਸਫੀਪੁਰ ਹੋਇਆ। ਹੰਸ ਰਾਜ ਹੰਸ ਦੇ ਪਰਿਵਾਰ ਦੀ ਪਹਿਲੀ ਪੀੜ੍ਹੀ 'ਚ ਕੋਈ ਵੀ ਮਿਊਜ਼ਿਕ ਇੰਡਸਟਰੀ 'ਚ ਨਹੀਂ ਸੀ। ਹੰਸ ਰਾਜ ਹੰਸ ਨੂੰ ਬਚਪਨ 'ਚ ਹੀ ਗਾਉਣ ਦਾ ਸ਼ੌਂਕ ਸੀ। ਉਹ ਬਚਪਨ 'ਚ ਸਿਤਾਰਾ ਸਿੰਘ ਨਾਂ ਦੇ ਵਿਆਕਤੀ ਨਾਲ ਧਾਰਮਿਕ ਗੀਤ ਗਾਇਆ ਕਰਦੇ ਸਨ।
PunjabKesari
ਇਸ ਤੋਂ ਬਾਅਦ 'ਚ ਹੰਸ ਰਾਜ ਹੰਸ ਨੇ ਪੂਰਨ ਸ਼ਾਹ ਕੋਟੀ ਨੂੰ ਆਪਣਾ ਗੁਰੂ ਧਾਰਿਆ ਅਤੇ ਚਰਨਜੀਤ ਅਹੁਜਾ ਤੋਂ ਉਨ੍ਹਾਂ ਨੇ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ।

PunjabKesari

ਪੂਰਨ ਸ਼ਾਹ ਕੋਟੀ ਹੰਸ ਰਾਜ ਹੰਸ ਤੋਂ ਇੰਨ੍ਹੇ ਜ਼ਿਆਦਾ ਪ੍ਰਭਾਵਿਤ ਹੋਏ ਸਨ ਕਿ ਉਨ੍ਹਾਂ ਨੇ ਹੀ ਹੰਸ ਰਾਜ ਹੰਸ ਨੂੰ ਹੰਸ ਦੀ ਉਪਾਧੀ ਦਿੱਤੀ ਸੀ।

PunjabKesari

ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਦੀ ਤਾਰ ਨੂੰ ਛੇੜਣ ਵਾਲੇ ਹੰਸ ਰਾਜ ਹੰਸ ਨੂੰ ਸੰਗੀਤ ਦੇ ਖੇਤਰ 'ਚ ਦਿੱਤੇ ਯੋਗਦਾਨ ਕਰਕੇ ਅਸੈਨਿਕ ਅਧਿਕਾਰੀ ਵਜੋਂ ਪਦਮਸ਼੍ਰੀ ਸਨਮਾਨ ਵੀ ਮਿਲ ਚੁੱਕਿਆ ਹੈ।

PunjabKesari

ਦੱਸ ਦਈਏ ਕਿ ਸੂਫੀ ਸੰਗੀਤ ਨੂੰ ਨਵੀਂ ਦਿਸ਼ਾ ਦੇਣ ਵਾਲੇ ਹੰਸ ਰਾਜ ਹੰਸ ਨੂੰ ਪੰਜਾਬ ਸਰਕਾਰ ਨੇ ਰਾਜ ਗਾਇਕ ਦੀ ਵੀ ਉਪਾਧੀ ਦਿੱਤੀ ਹੈ।

PunjabKesari

ਉਹ ਲੋਕ ਗੀਤ ਤੇ ਸੂਫੀ ਗੀਤ ਗਾਉਂਦੇ ਹਨ ਪਰ ਨਾਲ ਨਾਲ ਉਨ੍ਹਾਂ ਨੇ ਫਿਲਮਾਂ 'ਚ ਵੀ ਗਾਉਣਾ ਸ਼ੁਰੂ ਕੀਤਾ। ਨੁਸਰਤ ਫਤਿਹ ਅਲੀ ਖਾਨ ਨਾਲ 'ਕੱਚੇ ਧਾਗੇ' ਫਿਲਮ ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੇ ਹੰਸ ਰਾਜ ਹੰਸ ਨੇ 'ਨਾਇਕ', 'ਬਲੈਕ', 'ਬਿੱਛੂ' ਸਮੇਤ ਦਰਜਨ ਫਿਲਮਾਂ ਲਈ ਗੀਤ ਗਾਏ।
PunjabKesari
ਦੱਸਣਯੋਗ ਹੈ ਕਿ ਹੰਸ ਰਾਜ ਹੰਸ ਨੇ ਸਾਲ 2009 'ਚ ਪੰਜਾਬ ਦੀ ਸਿਆਸਤ 'ਚ ਕਦਮ ਰੱਖਿਆ ਅਤੇ ਜਲੰਧਰ ਤੋਂ ਲੋਕ ਸਭਾ ਚੋਣਾਂ ਹਾਰਨ ਮਗਰੋਂ ਸੰਗੀਤ ਦੀ ਦੁਨੀਆ ਹੰਸ ਰਾਜ ਹੰਸ ਨੂੰ ਮੁੰਬਈ ਖਿੱਚ ਕੇ ਲੈ ਗਈ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News