B''Day Spl : ਮਾਂ ਦੀ ਇੱਛਾ ਨੂੰ ਰੇਸ਼ਮ ਸਿੰਘ ਅਨਮੋਲ ਨੇ ਕੀਤਾ ਪੂਰਾ, ਦੇਖੋ ਵੀਡੀਓ

4/2/2019 4:00:52 PM

ਜਲੰਧਰ (ਬਿਊਰੋ) — 'ਚੇਤੇ ਕਰਦਾ', 'ਸਨੈਪ ਚੈਟ' ਅਤੇ 'ਨਾਗਣੀ' ਵਰਗੇ ਸੁਪਰਹਿੱਟ ਗੀਤ ਗਾਉਣ ਵਾਲੇ ਨਾਮੀ ਗਾਇਕ ਰੇਸ਼ਮ ਸਿੰਘ ਅਨਮੋਲ ਦਾ ਅੱਜ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਰੇਸ਼ਮ ਸਿੰਘ ਅਨਮੋਲ ਪੰਜਾਬੀ ਮਿਊਜ਼ਿਕ ਜਗਤ ਦੇ ਉੱਘੇ ਗਾਇਕਾਂ 'ਚੋਂ ਇਕ ਹਨ। 

 

 
 
 
 
 
 
 
 
 
 
 
 
 
 

Pind Nakatpur Guru ghar di sewa at final stage .Waheguru Mehar karyo 🙏🙏 Har ek pind niwasi , har ek insan , har ek mistri RIP Jeeti Thekedar From Kakra jihne support kiiti , sewa kitti ,sab da dil diyan gahraeyan ton dhanwad. Sab to vadd dhanvaad Mazdoor bhrawan da from Bihar, Punjab & Haryana jinna karke eh pawittar kamm sirre chadhan wala . Umeed a 2019 or 2020 tak Guru Sahib ji da Parkash ho javega 🙏🙏🙏#wmk #GuruDawara #Nakatpur #GurKiSewa #NativeLand

A post shared by Resham Anmol (ਰੇਸ਼ਮ ਅਨਮੋਲ) (@reshamsinghanmol) on Feb 16, 2019 at 7:28am PST

ਗਾਇਕੀ ਦੇ ਖੇਤਰ 'ਚ ਬਣਾ ਚੁੱਕੇ ਖਾਸ ਪਛਾਣ

ਰੇਸ਼ਮ ਸਿੰਘ ਅਨਮੋਲ ਨੇ ਗਾਇਕੀ ਦੇ ਖੇਤਰ 'ਚ ਵੱਖਰੀ ਪਛਾਣ ਕਾਇਮ ਕਰ ਲਈ ਹੈ ਪਰ ਜੇਕਰ ਉਨ੍ਹਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਰੇਸ਼ਮ ਸਿੰਘ ਅਨਮੋਲ ਤੇ ਉਨ੍ਹਾਂ ਦੇ ਪਰਿਵਾਰ ਦਾ ਜੀਵਨ ਬਹੁਤ ਹੀ ਸੰਘਰਸ਼ ਭਰਿਆ ਰਿਹਾ ਹੈ ਕਿਉਂਕ ਬਚਪਨ 'ਚ ਹੀ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਪਿੰਡ 'ਚ ਉਨ੍ਹਾਂ ਦੀ ਜ਼ਮੀਨ ਸੀ, ਜਿਸ 'ਤੇ ਕਿਸੇ ਨੇ ਕਬਜ਼ਾ ਕਰ ਲਿਆ ਸੀ।

PunjabKesari

ਆਰਥਿਕ ਤੰਗੀ ਕਾਰਨ ਕੀਤੇ ਕਈ ਸੰਘਰਸ਼ 

ਰੇਸ਼ਮ ਸਿੰਘ ਅਨਮੋਲ ਦੇ ਘਰ ਆਮਦਨੀ ਦਾ ਕੋਈ ਸਾਧਨ ਨਾ ਹੋਣ ਕਰਕੇ ਉਨ੍ਹਾਂ ਨੂੰ ਤੇ ਪਰਿਵਾਰ ਨੂੰ ਕਈ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪਿਆ ਪਰ ਇਸ ਸਭ ਦੇ ਬਾਵਜੂਦ ਉਨ੍ਹਾਂ ਨੇ ਪਰਮਾਤਮਾ 'ਚ ਵਿਸ਼ਵਾਸ ਰੱਖਿਆ।

PunjabKesari

ਉਨ੍ਹਾਂ ਦੀ ਮਾਤਾ ਹਰ ਸੰਗਰਾਂਦ ਤੇ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਸਨ। ਇਸ ਦੌਰਾਨ ਉਨ੍ਹਾਂ ਨੇ ਸੁੱਖਣਾ ਸੁੱਖੀ ਸੀ ਕਿ ਜੇਕਰ ਸਭ ਕੁਝ ਠੀਕ ਹੁੰਦਾ ਹੈ ਤਾਂ ਉਹ ਪਿੰਡ 'ਚ ਇਕ ਗੁਰਦੁਆਰਾ ਸਾਹਿਬ ਬਣਾਉਣਗੇ। 

PunjabKesari

ਪਿੰਡ 'ਚ ਬਣਵਾਇਆ ਇਕ ਗੁਰਦੁਆਰਾ 

ਇਸ ਸੁੱਖਣਾ ਨੂੰ ਪੂਰਾ ਕਰਦੇ ਹੋਏ ਰੇਸ਼ਮ ਸਿੰਘ ਅਨਮੋਲ ਤੇ ਉਨ੍ਹਾਂ ਦੇ ਦੋ ਭਰਾਵਾਂ ਨੇ ਪਿੰਡ 'ਚ ਇਕ ਗੁਰਦੁਆਰਾ ਬਣਵਾਇਆ ਹੈ, ਜੋ ਕਿ ਬਣਕੇ ਤਿਆਰ ਹੋ ਗਿਆ ਹੈ। ਰੇਸ਼ਮ ਸਿੰਘ ਅਨਮੋਲ ਤੇ ਉਨ੍ਹਾਂ ਦੇ ਭਰਾਵਾਂ ਨੇ ਆਪਣੀ ਮਾਂ ਦਿਲੀ ਇੱਛਾ ਨੂੰ ਪੂਰਾ ਕਰ ਦਿਖਾਇਆ ਹੈ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News