ਕਾਲਾ ਹਿਰਨ ਮਾਮਲਾ : ਸਲਮਾਨ ਖਾਨ ਨੂੰ 7 ਮਾਰਚ ਕੋਰਟ ’ਚ ਹੋਣਾ ਪਵੇਗਾ ਪੇਸ਼

12/19/2019 4:15:58 PM

ਮੁੰਬਈ(ਬਿਊਰੋ)- ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਸਲਮਾਨ ਖਾਨ ਨੂੰ ਜੋਧਪੁਰ ਜ਼ਿਲਾ ਅਤੇ ਸਤਰ ਅਦਾਲਤ ਨੇ ਪੇਸ਼ੀ ਦੌਰਾਨ ਪੇਸ਼ ਹੋਣ ਤੋਂ ਛੋਟ ਨਹੀਂ ਦਿੱਤੀ ਹੈ। ਟਰਾਏਲ ਕੋਰਟ ਵਲੋਂ ਦਿੱਤੀ ਗਈ 5 ਸਾਲ ਦੀ ਸਜ਼ਾ ਦੇ ਖਿਲਾਫ ਸਲਮਾਨ ਖਾਨ ਵੱਲੋਂ ਕੋਰਟ ਵਿਚ ਪੇਸ਼ ਹੋਣ ਨੂੰ ਲੈ ਕੇ ਸਥਾਈ ਛੂਟ ਮੰਗੀ ਗਈ ਸੀ। ਕੋਰਟ ਨੇ ਇਸ ਮਾਮਲੇ ਵਿਚ ਕਿਸੇ ਪ੍ਰਕਾਰ ਦਾ ਹੁਕਮ ਨਹੀਂ ਦਿੱਤਾ। ਇਸ ਦੇ ਨਾਲ ਹੀ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 7 ਮਾਰਚ ਨੂੰ ਸਲਮਾਨ ਨੂੰ ਨਿੱਜੀ ਤੌਰ ’ਤੇ ਕੋਰਟ ਵਿਚ ਪੇਸ਼ ਰਹਿਣ ਦਾ ਆਦੇਸ਼ ਦਿੱਤਾ ਹੈ।
ਕੋਰਟ ਨੇ ਪੁੱਛਿਆ ਕਿ ਦੋਸ਼ੀ ਕਿੱਥੇ ਹੈ ?
ਵੀਰਵਾਰ ਯਾਨੀ ਕਿ ਅੱਜ ਜ਼ਿਲਾ ਅਤੇ ਸਤਰ ਅਦਾਲਤ ਵਿਚ ਚੰਦਰ ਕੁਮਾਰ ਸੋਨਗਰਾ ਦੀ ਕੋਰਟ ਵਿਚ ਕਾਲਾ ਹਿਰਣ ਸ਼ਿਕਾਰ ਮਾਮਲੇ ਵਿਚ ਸਲਮਾਨ ਦੀ ਅਪੀਲ ’ਤੇ ਸੁਣਵਾਈ ਹੋਈ। ਸੁਣਵਾਈ ਸ਼ੁਰੂ ਹੁੰਦਿਆ ਹੀ ਕੋਰਟ ਨੇ ਪੁੱਛਿਆ ਕਿ ਦੋਸ਼ੀ ਕਿੱਥੇ ਹੈ ? ਇਸ ’ਤੇ ਸਲਮਾਨ ਦੇ ਵਕੀਲ ਹਸਤੀਮਲ ਸਾਰਸਵਤ ਨੇ ਕਿਹਾ ਕਿ ਤੁਸੀਂ ਹੁਕਮ ਦੇਵੋਗੇ ਤਾਂ ਹਾਜ਼ਰ ਕਰ ਦੇਵਾਂਗੇ। ਇਸ ’ਤੇ ਕੋਰਟ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਲਮਾਨ ਖਾਨ ਕੋਰਟ ਵਿਚ ਮੌਜੂਦ ਨਹੀਂ ਹੋ ਰਹੇ ਹਨ। ਅਜਿਹੇ ਵਿਚ ਅਗਲੀ ਸੁਣਵਾਈ 7 ਮਾਰਚ ਨੂੰ ਉਹ ਲਾਜ਼ਮੀ ਰੂਪ ਨਾਲ ਕੋਰਟ ਵਿਚ ਮੌਜੂਦ ਰਹਿਣ। ਨਾਲ ਹੀ, ਕੋਰਟ ਵੱਲੋ ਪੇਸ਼ੀ ਦੇ ਦੌਰਾਨ ਹਾਜ਼ਰੀ ਨੂੰ ਲੈ ਕੇ ਸਥਾਈ ਤੌਰ ’ਤੇ ਮੁਆਫੀ ਦੀ ਅਰਜੀ ’ਤੇ ਵੀ ਕੋਈ ਫੈਸਲਾ ਨਹੀਂ ਦਿੱਤਾ ਗਿਆ। ਇਸ ਤੋਂ ਇਹ ਸਾਫ ਹੈ ਕਿ ਸਲਮਾਨ ਨੂੰ ਹੁਣ 7 ਮਾਰਚ ਨੂੰ ਕੋਰਟ ਵਿਚ ਪੇਸ਼ ਹੋਣਾ ਪਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News