''ਬਲੈਂਕ'' ਦੇ ਟਰੇਲਰ ''ਚ ਦੇਖੋ ਸੰਨੀ ਦਿਓਲ ਦਾ ਦਮਦਾਰ ਲੁੱਕ, ਵੀਡੀਓ ਵਾਇਰਲ

4/5/2019 9:24:20 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਐਕਟਰ ਸੰਨੀ ਦਿਓਲ ਦੀ ਫਿਲਮ 'ਬਲੈਂਕ' ਦਾ ਦਮਦਾਰ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋ ਚੁੱਕਾ ਹੈ। ਇਸ ਫਿਲਮ 'ਚ ਸੰਨੀ ਦਿਓਲ ਇਕ ਵਾਰ ਫਿਰ ਐਕਸ਼ਨ ਅੰਦਾਜ਼ 'ਚ ਨਜ਼ਰ ਅ ਰਹੇ ਹਨ। 'ਬਲੈਂਕ' ਫਿਲਮ 'ਚ ਸੰਨੀ ਦਿਓਲ ਦੇ ਇਸ ਅੰਦਾਜ਼ ਨੂੰ ਦੇਖ ਫੈਨਜ਼ ਕਾਫੀ ਖੁਸ਼ ਹਨ। ਸੰਨੀ ਦਿਓਲ ਦੇ ਐਕਸ਼ਨ ਨਾਲ ਫਿਲਮ 'ਚ ਸਰਪ੍ਰਾਈਜ਼ ਐਲੀਮੈਂਟ ਕਰਨ ਕਪਾਡੀਆ ਹੈ। ਦੱਸ ਦਈਏ ਕਿ ਕਰਨ ਕਪਾਡੀਆ ਦੀ 'ਬਲੈਂਕ' ਡੈਬਿਊ ਫਿਲਮ ਹੈ। ਫਿਲਮ 'ਬਲੈਂਕ' ਦੇ ਟਰੇਲਰ ਦੀ ਗੱਲ ਕਰੀਏ ਤਾਂ ਇਸ 'ਚ ਕਰਨ ਇਕ ਭਿਆਨਕ ਐਕਸੀਡੈਂਟ 'ਚ ਆਪਣੀ ਯਾਦਾਸ਼ਤ ਖੋਹ ਚੁੱਕਿਆ ਹੈ ਅਤੇ ਪੁਲਸ ਦੀ ਹਿਰਾਸਤ 'ਚ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਉਸ ਦੇ ਸੀਨੇ 'ਤੇ ਅਜਿਹਾ ਬੰਬ ਹੈ, ਜਿਸ ਨੂੰ ਹਟਾਇਆ ਨਹੀਂ ਜਾ ਸਕਦਾ। ਇਸ ਬੰਬ ਨੂੰ ਹਟਾਉਣ ਦੀ ਕੋਸ਼ਿਸ਼ 'ਚ ਧਮਾਕਾ ਹੋਣਾ ਸੰਭਵ ਹੈ।


ਦੱਸਣਯੋਗ ਹੈ ਕਿ ਸੰਨੀ ਦਿਓਲ ਦੀ ਫਿਲਮ 'ਬਲੈਂਕ' 3 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਫਿਲਮ ਅੱਤਵਾਦ ਦੇ ਮੁੱਦੇ 'ਤੇ ਆਧਾਰਿਤ ਹੈ। ਇਸ 'ਚ ਸੰਨੀ ਦਿਓਲ ਇੰਟੈਲੀਜੈਂਸ ਬਿਊਰੋ ਦੇ ਹੈੱਡ ਦੇ ਤੌਰ 'ਤੇ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News