ਹੁਣ ਜੈਜ਼ੀ ਬੀ ਤੇ ਬੋਹੇਮੀਆ ਦੀ ਜੋੜੀ ਮਚਾਏਗੀ ਧਮਾਲ

9/18/2019 1:30:39 PM

ਜਲੰਧਰ (ਬਿਊਰੋ) — 'ਵਰਲਡ ਵਾਈਡ', 'ਮਿੱਸ ਕਰਦਾ', 'ਵਨ ਮਿਲੀਅਨ', 'ਨਾਗ', 'ਮਿੱਤਰਾਂ ਦੇ ਬੂਟ', 'ਮਹਾਰਾਜਾ' ਵਰਗੇ ਗੀਤਾਂ ਨਾਲ ਸੰਗੀਤ 'ਚ ਮਕਬੂਲ ਹੋਣ ਵਾਲੇ ਜੈਜ਼ੀ ਬੀ ਦੇ ਗੀਤਾਂ 'ਤੇ ਅਕਸਰ ਹਰ ਕੋਈ ਭੰਗੜਾ ਪਾਉਂਦਾ ਨਜ਼ਰ ਆਉਂਦਾ ਹੈ। ਅਜਿਹਾ ਹੀ ਇਕ ਗੀਤ ਲੈ ਕੇ ਜੈਜ਼ੀ ਬੀ ਬਹੁਤ ਜਲਦ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ ਪਰ ਇਸ ਵਾਰ ਉਨ੍ਹਾਂ ਦਾ ਸਾਥ ਪੰਜਾਬ ਦੇ ਮਸ਼ਹੂਰ ਰੈਪ ਸਟਾਰ ਬੋਹੇਮੀਆ ਦੇਣਗੇ। ਜੀ ਹਾਂ, ਜੈਜ਼ੀ ਬੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਬੋਹੇਮੀਆ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਗੀਤ ਦਾ ਵੀਡੀਓ ਸ਼ੂਟ ਹੋ ਚੁੱਕਿਆ ਹੈ, ਜਿਸ ਨੂੰ ਰੁਪਨ ਬੱਲ ਨੇ ਫਿਲਮਾਇਆ ਹੈ। ਬੋਹੇਮੀਆ ਤੇ ਜੈਜ਼ੀ ਬੀ ਦੇ ਇਸ ਗੀਤ 'ਚ ਸੰਗੀਤਕਾਰ ਹਾਰਜਨਾਗਰਾ ਵੀ ਨਜ਼ਰ ਆਉਣਗੇ।

PunjabKesari
ਦੱਸ ਦਈਏ ਕਿ ਬੋਹੇਮੀਆ ਤੇ ਜੈਜ਼ੀ ਬੀ ਦੇ ਗੀਤ ਦੀ ਵੀਡੀਓ ਨੂੰ ਕਾਫੀ ਵੱਡੇ ਪੱਧਰ 'ਤੇ ਫਿਲਮਾਇਆ ਗਿਆ ਹੈ। ਬੋਹੇਮੀਆ ਅਤੇ ਜੈਜ਼ੀ ਬੀ ਦੀ ਇਸ ਕੋਲੈਬੋਰੇਸ਼ਨ ਦਾ ਦਰਸ਼ਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਦੋਵੇਂ ਕਿਹੋ ਜਿਹਾ ਗੀਤ ਇਕੱਠੇ ਲੈ ਕੇ ਆਉਂਦੇ ਹਨ। ਪੰਜਾਬ ਦੇ ਪੌਪ ਸਟਾਰ ਜੈਜ਼ੀ ਬੀ ਹੁਣ ਤੱਕ ਬਹੁਤ ਸਾਰੇ ਗੀਤਾਂ ਨਾਲ ਪੰਜਾਬੀਆਂ ਦਾ ਮਨੋਰੰਜਨ ਕਰ ਚੁੱਕੇ ਹਨ। ਗੀਤਾਂ ਤੋਂ ਇਲਾਵਾ ਜੈਜ਼ੀ ਬੀ ਪੰਜਾਬੀ ਫਿਲਮ 'ਰੋਮੀਓ ਰਾਂਝਾ' ਨਾਲ ਅਦਾਕਾਰੀ 'ਚ ਵੀ ਕਿਸਮਤ ਅਜ਼ਮਾ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News