B'Day Spl : ਰੋਜਰ ਡੇਵਿਡ ਤੋਂ ਬਣੇ ਬੋਹੇਮੀਆ, ਇੰਝ ਆਇਆ ਸੀ ਜ਼ਿੰਦਗੀ 'ਚ ਵੱਡਾ ਬਦਲਾਅ

10/15/2019 12:46:56 PM

ਜਲੰਧਰ (ਬਿਊਰੋ) — ਪੰਜਾਬੀ ਸੰਗੀਤ 'ਚ ਰੈਪ ਦੀ ਸ਼ੁਰੂਆਤ ਕਰਨ ਵਾਲੇ ਬੋਹੇਮੀਆ ਅੱਜ ਆਪਣਾ 40ਵਾਂ ਬਰਥਡੇ ਸੈਲੀਬ੍ਰੇਟ ਕਰਨ ਜਾ ਰਹੇ ਹਨ।  ਬੋਹੇਮੀਆ ਦਾ ਜਨਮ 15 ਅਕਤੂਬਰ 1979 'ਚ ਪਾਕਿਸਤਾਨ ਦੇ ਕਰਾਚੀ 'ਚ ਹੋਇਆ। ਬੋਹੇਮੀਆ ਪਾਕਿਸਤਾਨੀ-ਅਮਰੀਕੀ ਰੈਪਰ ਅਤੇ ਮਿਊਜ਼ਿਕ ਡਾਇਰੈਕਟਰ ਵੀ ਹਨ। ਉਨ੍ਹਾਂ ਦੇ ਪਿਤਾ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਈਨ 'ਚ ਕੰਮ ਕਰਦੇ ਸਨ।

Image may contain: 1 person, close-up

ਰੋਜਰ ਡੇਵਿਡ ਤੋਂ ਬਣੇ ਬੋਹੇਮੀਆ
ਬੋਹੇਮੀਆ ਦਾ ਅਸਲ ਨਾਂ ਰੌਜਰ ਡੇਵਿਡ ਹੈ। 13 ਸਾਲ ਦੀ ਉਮਰ 'ਚ ਪਰਿਵਾਰ ਨਾਲ ਅਮਰੀਕਾ ਗਏ ਬੋਹੇਮੀਆ ਨੇ ਅਮਰੀਕਾ ਦੀਆਂ ਗਲੀਆਂ 'ਚੋਂ ਹੀ ਮਿਊਜ਼ਿਕ 'ਚ ਆਪਣਾ ਵੱਖਰਾ ਰੁਤਬਾ ਬਣਾਇਆ। ਇਸ ਖਾਸ ਮੌਕੇ ਨੂੰ ਹੋਰ ਵੀ ਖਾਸ ਬਣਾਉਣ ਲਈ ਬੋਹੇਮੀਆ ਆਪਣਾ ਨਵਾਂ ਗੀਤ ਯਸ਼ ਰਾਜ ਬੈਨਰ ਦੇ ਨਾਲ ਲੈ ਕੇ ਆ ਚੁੱਕੇ ਹਨ।

Image may contain: 1 person, standing

ਗਾਇਕੀ ਸਫਰ
ਬੋਹੇਮੀਆ ਦੇ ਗਾਇਕੀ ਦੇ ਸਫਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਪਹਿਲੀ ਐਲਬਮ 'ਵਿਚ ਪ੍ਰਦੇਸ਼ਾਂ ਦੇ' 2002 'ਚ ਰਿਲੀਜ਼ ਕੀਤੀ ਸੀ। ਇਸ ਐਲਬਮ ਨਾਲ ਬੋਹੇਮੀਆ ਨੇ ਪੰਜਾਬੀ ਰੈਪ ਦੀ ਦੁਨੀਆ 'ਚ ਆਪਣੀ ਪਛਾਣ ਦਰਜ ਕਰਵਾਈ। ਉਸ ਤੋਂ ਬਾਅਦ 2006 'ਚ ਬੋਹੇਮੀਆ ਦੀ ਐਲਬਮ 'ਪੈਸਾ, ਨਸ਼ਾ, ਪਿਆਰ' ਰਿਲੀਜ਼ ਹੋਈ, ਜਿਹੜੀ ਕਿ ਪਹਿਲੀ ਅਜਿਹੀ ਪੰਜਾਬੀ ਐਲਬਮ ਬਣੀ, ਜਿਸ 'ਚ ਸਾਰੇ ਗੀਤ ਰੈਪ ਗੀਤ ਸਨ।

Image may contain: one or more people, people standing and shoes

ਬਾਲੀਵੁੱਡ ਫਿਲਮਾਂ 'ਚ ਗਾ ਚੁੱਕੈ ਕਈ ਗੀਤ
ਬੋਹੇਮੀਆ ਬਾਲੀਵੁੱਡ ਦੀਆਂ ਵੀ ਕਈ ਫਿਲਮਾਂ 'ਚ ਗੀਤ ਗਾ ਚੁੱਕੇ ਹਨ, ਜਿੰਨ੍ਹਾਂ 'ਚ 'ਚਾਂਦਨੀ ਚੌਕ ਟੂ ਚਾਈਨਾ' ਫਿਲਮ 'ਚ ਟਾਈਟਲ ਸੌਂਗ 'ਚ ਫੀਚਰ ਕੀਤਾ ਸੀ। ਇਸ ਤੋਂ ਇਲਾਵਾ 'ਆਈ ਗੌਟ ਦਿ ਪਿਕਚਰ', 'ਬ੍ਰੇਕਵੇਅ 'ਚ ਸੰਸਾਰ', 'ਦੇਸੀ ਬੁਆਏਜ਼' ਫਿਲਮ 'ਚ 'ਸੁਭਾ ਹੋਨੇ ਨਾਂ ਦੇਂ' ਗੀਤ 'ਚ ਫੀਚਰ ਕਰ ਚੁੱਕੇ ਹਨ

Image may contain: one or more people, beard, outdoor and close-up

ਸ਼ਾਇਰੀ ਦੇ ਵੀ ਹਨ ਬਹੁਤ ਵੱਡੇ ਦੀਵਾਨੇ
ਜਦੋ ਬੋਹੇਮੀਆ ਯੂ. ਐੱਸ ਗਏ ਤਾਂ ਉਨ੍ਹਾਂ ਨੂੰ ਪੰਜਾਬੀ ਅਤੇ ਇੰਗਲੀਸ਼ ਭਾਸ਼ਾ ਨਹੀਂ ਆਉਂਦੀ ਸੀ। ਉਨ੍ਹਾਂ ਨੇ ਇਹ ਦੋਵੇਂ ਭਾਸ਼ਾ ਖੁਦ ਸਿੱਖੀਆਂ ਹਨ। ਉਹ ਸ਼ਾਇਰੀ ਦੇ ਵੀ ਬਹੁਤ ਵੱਡੇ ਦੀਵਾਨੇ ਹਨ।

Image may contain: 3 people, people standing

ਮਾਂ ਦੀ ਮੌਤ ਬਾਅਦ ਲਿਆ ਵੱਡਾ ਫੈਸਲਾ
16 ਸਾਲ ਦੀ ਉਮਰ 'ਚ ਉਨ੍ਹਾਂ ਦੀ ਮਾਂ ਦੀ ਮੌਤ ਕੈਂਸਰ ਕਾਰਨ ਹੋ ਗਈ ਸੀ। ਮਿਊਜ਼ੀਸ਼ੀਅਨ ਬਣਨ ਲਈ ਉਨ੍ਹਾਂ ਨੇ ਸਕੂਲ ਅਤੇ ਘਰ ਛੱਡ ਦਿੱਤਾ। ਇਹ ਉਨ੍ਹਾਂ ਦਾ ਸਭ ਤੋਂ ਵੱਡਾ ਫੈਸਲਾ ਸੀ। ਜਦੋ ਉਨ੍ਹਾਂ ਦੇ ਕਜ਼ਨ ਨੇ ਇਕ ਹਿੱਪ ਹੋਪ ਪ੍ਰੋਡਿਊਸਰ ਨਾਲ ਉਨ੍ਹਾਂ ਨੂੰ ਮਿਲਵਾਇਆ ਤਾਂ ਬਸ ਉਸ ਸਮੇਂ ਤੋਂ ਉਨ੍ਹਾਂ ਨੇ ਰੈਪਿੰਗ ਕਰਨਾ ਸ਼ੁਰੂ ਕਰ ਦਿੱਤਾ।

PunjabKesari

ਬਰਥਡੇ 'ਤੇ ਦਿੱਤਾ ਫੈਨਜ਼ ਨੂੰ ਸਰਪ੍ਰਾਈਜ਼
ਜੀ ਹਾਂ ਯਸ਼ ਰਾਜ ਫਿਲਮਜ਼ ਨਾਲ ਉਨ੍ਹਾਂ ਦਾ ਇਹ ਦੂਜਾ ਗੀਤ ਹੈ। ਪਿਛਲੇ ਦਿਨੀਂ ਸਿੱਧੂ ਮੂਸੇਵਾਲਾ ਨਾਲ ਬੋਹੇਮੀਆ ਦਾ ਗੀਤ 'ਸੇਮ ਬੀਫ' ਬਲਾਕਬਸਟਰ ਹਿੱਟ ਸਾਬਿਤ ਹੋਇਆ ਹੈ। ਹੁਣ 'ਕਦੀ ਕਦੀ' ਨਾਂ ਦਾ ਇਹ ਗੀਤ ਬੋਹੇਮੀਆ ਦਾ ਸੋਲੋ ਗੀਤ ਹੈ। ਸਾਗਾ ਮਿਊਜ਼ਿਕ ਦੇ ਲੇਬਲ ਵਾਲੇ ਇਸ ਗੀਤ ਦੇ ਬੋਲ, ਸੰਗੀਤ ਅਤੇ ਗਇਆ ਖੁਦ ਬੋਹੇਮੀਆ ਨੇ ਹੀ ਹੈ। 

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News