ਨਵਾਜ਼ੂਦੀਨ ਦੀ ਪਤਨੀ ਨੇ ਕੀਤਾ ਸਨਸਨੀਖੇਜ਼ ਖੁਲਾਸਾ, ਕਿਹਾ ਸਹੁਰੇ ਕਰਦੇ ਸਨ ਸ਼ੋਸ਼ਣ

5/21/2020 9:40:46 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਘਰੇਲੂ ਜ਼ਿੰਦਗੀ ਕੁਝ ਬਿਹਤਰ ਨਹੀਂ ਚੱਲ ਰਹੀ। ਪਹਿਲਾਂ ਉਸ ਦੀ ਪਤਨੀ ਆਲੀਆ ਸਿੱਦੀਕੀ ਨੇ ਤਲਾਕ ਦੀ ਅਰਜ਼ੀ ਭੇਜੀ ਅਤੇ ਹੁਣ ਉਸ ਨੇ ਨਵਾਜ਼ੂਦੀਨ ਦੇ ਪਰਿਵਾਰ 'ਤੇ ਕੁੱਟਮਾਰ ਦੇ ਗੰਭੀਰ ਦੋਸ਼ ਵੀ ਲਾਏ ਹਨ।
ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਦਾ ਸਨਸਨੀਖੇਜ਼ ਖੁਲਾਸਾ
ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਸਿੱਦੀਕੀ ਨੇ ਆਪਣੇ ਸਹੁਰਿਆਂ ਖਿਲਾਫ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਉਸ ਨੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਹਨ। ਆਲੀਆ ਦਾ ਕਹਿਣਾ ਹੈ ਕਿ ਨਵਾਜ਼ੂਦੀਨ ਦੇ ਭਰਾ ਉਸ ਨੂੰ ਕੁੱਟਦੇ ਸਨ। ਹਾਲਾਂਕਿ, ਉਸ ਨੇ ਨਿਸ਼ਚਤ ਰੂਪ 'ਚ ਮੰਨਿਆ ਕਿ ਨਵਾਜ਼ੂਦੀਨ ਨੇ ਉਸ ਨੂੰ ਕਦੇ ਨਹੀਂ ਮਾਰਿਆ। ਆਲੀਆ ਨੇ ਕਿਹਾ ਕਿ ਉਸ ਨੂੰ ਸਰੀਰਕ ਅਤੇ ਮਾਨਸਿਕ ਤਸੀਹੇ ਦੇ ਦੌਰ 'ਚੋਂ ਲੰਘਣਾ ਪਿਆ। ਹਾਲ ਹੀ 'ਚ ਆਲੀਆ ਸਿੱਦੀਕੀ ਨੇ ਇਕ ਇੰਟਰਵਿਊ ਦੌਰਾਨ ਆਪਣੀ ਨਿੱਜੀ ਜ਼ਿੰਦਗੀ 'ਚ ਬਹੁਤ ਸਾਰੀਆਂ ਚੀਜ਼ਾਂ ਦਾ ਖੁਲਾਸਾ ਕੀਤਾ ਸੀ।
ਸਹੁਰਿਆਂ 'ਤੇ ਕੁੱਟਮਾਰ ਅਤੇ ਸ਼ੋਸ਼ਣ ਦੇ ਦੋਸ਼
ਆਲੀਆ ਨੇ ਨਵਾਜ਼ੂਦੀਨ ਦੀ ਪਹਿਲੀ ਪਤਨੀ ਬਾਰੇ ਵੀ ਗੱਲ ਕੀਤੀ। ਉਸ ਨੇ ਕਿਹਾ ਕਿ ਉਸ ਦੀ ਪਹਿਲੀ ਪਤਨੀ ਵੀ ਉਸ ਨੂੰ ਹਮਲੇ ਕਾਰਨ ਛੱਡ ਗਈ ਸੀ। ਉਸ ਦੇ ਪਰਿਵਾਰ ਖਿਲਾਫ ਤਕਰੀਬਨ 7 ਕੇਸ ਦਰਜ ਹਨ ਅਤੇ ਚਾਰ ਤਲਾਕ ਹੋ ਚੁੱਕੇ ਹਨ। ਹੁਣ ਉਸ ਤੋਂ ਮੇਰਾ ਤਲਾਕ ਲੈਣਾ ਪੰਜਵਾਂ ਕੇਸ ਹੈ। ਨਵਾਜ਼ੂਦੀਨ ਬਾਰੇ ਆਲੀਆ ਨੇ ਕਿਹਾ, “ਹਾਲਾਂਕਿ ਨਵਾਜ਼ੂਦੀਨ ਨੇ ਮੇਰੇ 'ਤੇ ਹੱਥ ਨਹੀਂ ਚੁੱਕਿਆ ਪਰ ਮੇਰੇ ਅਤੇ ਚੀਕਣਾ ਅਤੇ ਬਹਿਸ ਕਰਨੀ ਬਰਦਾਸ਼ਤ ਤੋਂ ਬਾਹਰ ਹੋ ਗਿਆ ਸੀ। ਉਸ ਨੇ ਕਿਹਾ, “ਨਵਾਜ਼ੂਦੀਨ ਦੀ ਮਾਂ ਤੇ ਭਰਾ ਸਾਡੇ ਨਾਲ ਮੁੰਬਈ 'ਚ ਰਹਿੰਦੇ ਸਨ। ਇਸ ਲਈ ਮੈਂ ਕਈ ਸਾਲਾਂ ਤੋਂ ਇਸ ਦਾ ਸਾਹਮਣਾ ਕਰ ਰਹੀ ਸੀ। ਆਪਣੇ ਵਿਆਹ ਬਾਰੇ ਗੱਲ ਕਰਦਿਆਂ ਆਲੀਆ ਨੇ ਕਿਹਾ, ਸਾਡੇ ਵਿਆਹ 'ਚ ਮੁਸ਼ਕਿਲ ਬਹੁਤ ਪਹਿਲਾਂ ਤੋਂ ਸ਼ੁਰੂ ਹੋਈ ਸੀ। ਜਦੋਂ ਤੋਂ ਮੇਰਾ ਵਿਆਹ ਨਵਾਜ਼ੂਦੀਨ ਨਾਲ ਹੋਇਆ ਹੈ, ਮੈਂ ਚਾਹੁੰਦੀ ਸੀ ਕਿ ਚੀਜ਼ਾਂ ਠੀਕ ਹੋ ਜਾਣ। ਮੈਂ ਵੀ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਸਥਿਤੀ ਨੂੰ ਹੱਥੋਂ ਨਿਕਲ ਜਾਣ ਤੋ ਬਾਅਦ ਇਹ ਸਖਤ ਫੈਸਲਾ ਲਿਆ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News