ਗੋਡਿਆਂ ਭਾਰ ਬੈਠ ਰਣਵੀਰ ਨੇ ਮਹਿਲਾ ਨੂੰ ਦਿੱਤਾ ਗੁਲਾਬ ਤਾਂ ਬਦਲੇ 'ਚ ਮਿਲੀ ਕਿੱਸ, ਵੀਡੀਓ ਵਾਇਰਲ

8/6/2019 4:59:55 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਰਣਵੀਰ ਸਿੰਘ ਦਾ ਸਟਾਇਲ ਕਾਫੀ ਅਨੋਖਾ ਹੈ। ਰਣਵੀਰ ਜਿੱਥੇ ਵੀ ਜਾਂਦੇ ਹਨ, ਉੱਥੇ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਇੰਝ ਹੀ ਕੁੱਝ ਕੀਤਾ ਰਣਵੀਰ ਨੇ ਲੰਡਨ 'ਚ। ਰਣਵੀਰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ ਇਨ੍ਹੀਂ ਦਿਨੀਂ ਰਣਵੀਰ ਸਿੰਘ ਆਪਣੀ ਆਉਣ ਵਾਲੀ ਨਵੀਂ ਫਿਲਮ '83' ਦੀ ਸ਼ੂਟਿੰਗ ਕਰ ਰਹੇ ਹਨ। ਅਜਿਹੇ 'ਚ ਲੰਡਨ ਤੋਂ ਪਿਛਲੇ ਕੁਝ ਸਮੇਂ ਤੋਂ ਰਣਵੀਰ ਦੇ ਕਈ ਵੀਡੀਓਜ਼ ਸਾਹਮਣੇ ਆਏ ਹਨ।
PunjabKesari
ਹਾਲਾਂਕਿ ਰਣਵੀਰ ਦਾ ਇਹ ਵੀਡੀਓ ਬਾਕੀ ਸਭ ਤੋਂ ਅਲੱਗ ਹੈ। ਵੀਡੀਓ 'ਚ ਰਣਵੀਰ ਸਿੰਘ ਆਪਣੇ ਫੈਨਜ਼ ਨਾਲ ਨਜ਼ਰ ਆ ਰਹੇ ਹਨ। ਇਨ੍ਹੇ 'ਚ ਉਨ੍ਹਾਂ ਦੀ ਨਜ਼ਰ ਵਹੀਲ ਚੇਅਰ 'ਤੇ ਬੈਠੀ ਇਕ ਮਹਿਲਾ 'ਤੇ ਪੈਂਦੀ ਹੈ। ਜਿਸ ਤੋਂ ਬਾਅਦ ਰਣਵੀਰ ਸਿੰਘ ਖੁਦ ਉਨ੍ਹਾਂ ਕੋਲ ਜਾਂਦੇ ਹਨ ਤੇ ਗੋਡਿਆਂ ਭਾਰ ਬੈਠ ਕੇ ਉਸ ਮਹਿਲਾ ਨੂੰ ਫੁਲ ਦਿੰਦੇ ਹਨ। ਉਥੇ ਹੀ ਕੁਝ ਦੇਰ ਗੱਲ ਕਰਨ ਤੋਂ ਬਾਅਦ ਬੁੱਢੀ ਮਹਿਲਾ ਰਣਵੀਰ ਸਿੰਘ ਦੀ ਗੱਲ 'ਤੇ ਕਿੱਸ ਕਰਦੀ ਹੈ।


ਵਾਇਰਲ ਵੀਡੀਓ 'ਚ ਰਣਵੀਰ ਸਿੰਘ ਬਲੂ ਕਲਰ ਦੇ ਸੂਟ 'ਚ ਨਜ਼ਰ ਆ ਰਹੇ ਹਨ। ਧਿਆਨਯੋਗ ਹੈ ਕਿ ਫਿਲਮ '83' 'ਚ ਉਹ ਕਪਿਲ ਦੇਵ  ਦਾ ਕਿਰਦਾਰ ਨਿਭਾ ਰਹੇ ਹਨ। ਦੱਸ ਦੇਈਏ ਕਿ ਫਿਲਮ '83' 'ਚ 1983 'ਚ ਹੋਏ ਵਰਲਡ ਕੱਪ ਦੇ ਪਲਾਂ ਨੂੰ ਇਕ ਵਾਰ ਫਿਰ ਮਹਿਸੂਸ ਕੀਤਾ ਜਾਣ ਵਾਲਾ ਹੈ। ਇਸ ਦੇ ਨਾਲ ਹੀ ਫਿਲਮ 'ਚ ਦੀਪੀਕਾ ਪਾਦੁਕੋਣ ਕਪਿਲ ਦੇਵ ਦੀ ਪਤਨੀ ਰੋਮੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News