ਜਦੋਂ ਸਲਮਾਨ ਨੇ ਪਿਤਾ ਦੀ ਪੂਰੇ ਮਹੀਨੇ ਦੀ ਤਨਖਾਹ ਨੂੰ ਲਾ ਦਿੱਤੀ ਸੀ ਅੱਗ, ਤਾਂ ਸਲੀਮ ਨੇ ਇੰਝ ਸਿੱਖਿਆ ਸੀ ਸਬਕ

4/7/2020 3:36:17 PM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਦੇ 'ਦਬੰਗ ਖਾਨ' ਸਲਮਾਨ ਖਾਨ ਬਾਰੇ ਕਈ ਕਿੱਸੇ ਸਾਹਮਣੇ ਆਉਂਦੇ ਰਹਿੰਦੇ ਹਨ। ਹਾਲ ਹੀ ਵਿਚ ਉਨ੍ਹਾਂ ਨਾਲ ਜੁੜੀ ਇਕ ਹੋਰ ਗੱਲ ਸਾਹਮਣੇ ਆਈ ਹੈ ਅਤੇ ਇਹ ਗੱਲ ਉਨ੍ਹਾਂ ਦੇ ਬਚਪਨ ਨਾਲ ਸੰਬੰਧਤ ਹੈ। 'ਦਿ ਅਨਟੋਲਡ ਸਟੋਰੀ ਆਫ ਬਾਲੀਵੁੱਡ ਟਰਾਓ' ਨੇ ਇਕ ਕਿੱਸਾ ਸਾਂਝਾ ਕੀਤਾ ਹੈ। ਸਲਮਾਨ ਖਾਨ ਨਾਲ ਸੰਬੰਧਿਤ ਇਹ ਕਿੱਸਾ ਓਦੋ ਦਾ ਹੈ ਜਦੋਂ ਉਹ ਇੰਦੌਰ ਵਿਚ ਰਹਿੰਦੇ ਸਨ। ਇਕ ਵਾਰ ਦੀਵਾਲੀ ਦੌਰਾਨ ਸਲਮਾਨ ਖਾਨ ਪੂਰੇ ਮਸਤੀ ਦੇ ਮੂਡ ਵਿਚ ਸਨ। ਉਹ ਆਪਣੇ ਭੈਣ ਭਰਾਵਾਂ ਨਾਲ ਰਲ ਕੇ ਕੁਝ ਕਾਗਜ਼ਾਂ ਨੂੰ ਅੱਗ ਲਗਾ ਰਹੇ ਸਨ। ਇਸੇ ਦੌਰਾਨ ਕਾਗਜ਼ ਜਦੋਂ ਖ਼ਤਮ ਹੋ ਗਏ ਤਾਂ ਸਲਮਾਨ ਨੂੰ ਜਦੋਂ ਕੁਝ ਨਹੀਂ ਮਿਲਿਆ ਤਾਂ ਉਹ ਬੰਡਲਾ ਵਿਚ ਬੰਦ ਪੈਸੇ ਜੋ ਕਿ ਉਨ੍ਹਾਂ ਦੇ ਪਿਤਾ ਦੇ ਸਟਡੀ ਟੇਬਲ 'ਤੇ ਰੱਖੇ ਸਨ, ਨੂੰ ਵੀ ਅੱਗ ਲੈ ਦਿੱਤੀ ਸੀ। ਇਹ ਸਲਮਾਨ ਦੇ ਪਿਤਾ ਦੀ ਪੂਰੇ ਇਕ ਮਹੀਨੇ ਦੀ ਤਨਖਾਹ ਸੀ, ਜਿਸ ਨੂੰ ਦਬੰਗ ਖਾਨ ਨੇ ਕਾਗਜ ਸਮਝ ਕੇ ਅੱਗ ਲੈ ਦਿੱਤੀ ਸੀ। 

 
 
 
 
 
 
 
 
 
 
 
 
 
 

@cmomaharashtra_ @My_bmc @adityathackeray @rahulnarainkanal

A post shared by Salman Khan (@beingsalmankhan) on Mar 21, 2020 at 1:18pm PDT

ਜਦੋਂ ਉਨ੍ਹਾਂ ਦੇ ਪਿਤਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੇ ਡਾਂਟਿਆ ਨਹੀਂ ਸਗੋਂ ਪਿਆਰ ਨਾਲ ਪੈਸੇ ਦੀ ਅਹਿਮੀਅਤ ਸਮਝਾਈ। ਇਸਦਾ ਸਲਮਾਨ ਖਾਨ 'ਤੇ ਡੂੰਘਾ ਅਸਰ ਹੋਇਆ ਅਤੇ ਉਨ੍ਹਾਂ ਨੇ ਪਿਤਾ ਦੇ ਸਬਕ ਨੂੰ ਯਾਦ ਰੱਖਿਆ। 

 
 
 
 
 
 
 
 
 
 
 
 
 
 

💪🏼 #dabangg3 #throwback

A post shared by Salman Khan (@beingsalmankhan) on Jan 31, 2020 at 4:08am PST

ਦੱਸਣਯੋਗ ਹੈ ਕਿ ਸਲਮਾਨ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਡਰ ਦਾ ਕਾਰਨ ਵੀ ਦੱਸਿਆ ਹੈ। ਸਲਮਾਨ ਖਾਨ ਦੇਸ਼ ਵਿਚ ਫੈਲੀ 'ਕੋਰੋਨਾ ਵਾਇਰਸ' ਵਰਗੀ ਗੰਭੀਰ ਬਿਮਾਰੀ ਤੋਂ ਪ੍ਰੇਸ਼ਾਨ ਅਤੇ ਡਰੇ ਹਨ। ਸਾਂਝੀ ਕੀਤੀ ਵੀਡੀਓ ਵਿਚ ਸਲਮਾਨ ਖਾਨ ਆਪਣੇ ਭਤੀਜੇ ਨਾਲ ਨਜ਼ਰ ਆ ਰਹੇ ਹਨ ਅਤੇ ਇਸ ਵੀਡੀਓ ਵਿਚ ਉਹ ਬੋਲ ਰਹੇ ਹਨ ਕਿ, ''ਮੈਂ ਸਲਮਾਨ ਖਾਨ ਅਤੇ ਇਹ ਹੈ ਨਿਰਵਾਣ। ਅਸੀਂ ਇੱਥੇ ਆਏ ਸੀ ਅਤੇ ਕੁਝ ਦੀ ਤਕ ਇਥੇ ਹੀ ਰਹਾਂਗੇ। ਮੈਂ ਆਪਣੇ ਪਿਤਾ ਜੀ ਨੂੰ ਪਿਛਲੇ 3 ਹਫਤਿਆਂ ਤੋਂ ਨਹੀਂ ਮਿਲਿਆ ਅਤੇ ਨਾ ਹੀ ਦੇਖਿਆ ਹੈ। ਅਸੀਂ ਸਾਰੇ ਇੱਥੇ ਹਾਂ ਅਤੇ ਸਾਡੇ ਪਿਤਾ ਜੀ ਘਰ ਵਿਚ ਇਕੱਲੇ ਹੀ ਹਨ।''

 
 
 
 
 
 
 
 
 
 
 
 
 
 

Promotions chalu! #Dabangg3 @skfilmsofficial

A post shared by Salman Khan (@beingsalmankhan) on Dec 6, 2019 at 5:29am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News