ਮੌਤ ਨੂੰ ਗਲ਼ੇ ਲਾਉਣ ਤੋਂ ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਨੇ ਦਿੱਤਾ ਸੀ ਖ਼ੁਦਕੁਸ਼ੀ ਦਾ ਸੰਕੇਤ

6/15/2020 11:56:16 AM

ਨਵੀਂ ਦਿੱਲੀ (ਬਿਊਰੋ) : ਹਿੰਦੀ ਸਿਨੇਮਾ ਜਗਤ 'ਚ ਕਾਮਯਾਬੀ ਦੀਆਂ ਪੌੜੀਆਂ ਚੜ੍ਹਨ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ। ਅਜਿਹੇ 'ਚ ਸਾਰਿਆਂ ਦੇ ਦਿਮਾਗ 'ਚ ਇਹ ਸਵਾਲ ਜ਼ਰੂਰ ਆ ਰਿਹਾ ਹੈ ਕਿ ਆਖਿਰ ਕਿਉਂ ਸੁਸ਼ਾਂਤ? ਟੀ. ਵੀ ਤੇ ਫ਼ਿਲਮ ਅਤੇ ਰਾਜਨੀਤਿਕ ਲੋਕਾਂ ਵਲੋਂ ਅਭਿਨੇਤਾ ਦੀ ਮੌਤ 'ਤੇ ਸੋਗ ਜ਼ਾਹਰ ਕੀਤਾ ਜਾ ਰਿਹਾ ਹੈ।
ਇਸ਼ਾਰਾ : ਕਵਰਪੇਜ 'ਤੇ ਖ਼ੁਦਕੁਸ਼ੀ ਕਰ ਚੁੱਕੇ ਪੇਂਟਰ ਦੀ ਪੇਂਟਿੰਗ
ਟਵਿੱਟਰ ਅਕਾਊਂਟ ਦੇ ਕਵਰਪੇਜ 'ਤੇ ਨੀਦਰਲੈਂਡਸ ਦੇ ਵਿੰਸੇਂਟ ਵੈਨ ਗੌਗ ਦੀ ਪੇਂਟਿੰਗ 'ਸਟਾਰੀ ਨਾਈਟ' ਲਾ ਕੇ ਰੱਖੀ ਹੈ। ਇਸ ਨੂੰ ਗੌਗ ਨੇ ਸਾਲ 1889 'ਚ ਬਣਾਇਆ ਸੀ। ਉਦੋਂ ਉਹ ਤਨਾਅ 'ਚ ਸਨ। ਗੌਗ ਨੇ 1890 'ਚ 37 ਸਾਲ ਦੀ ਉਮਰ 'ਚ ਖ਼ੁਦਕੁਸ਼ੀ ਕਰ ਲਈ ਸੀ।
PunjabKesari
ਪੋਸਟਮਾਰਟਮ ਰਿਪੋਰਟ 'ਚ ਹੋਇਆ ਖ਼ੁਦਕੁਸ਼ੀ ਦਾ ਖੁਲਾਸਾ
ਸੁਸ਼ਾਂਤ ਸਿੰਘ ਰਾਜਪੂਤ ਦੀ ਪੋਸਟਮਾਰਟਮ ਰਿਪੋਰਟ ਵੀ ਸਾਹਮਣੇ ਆ ਚੁੱਕੀ ਹੈ। ਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ ਮੁਤਾਬਕ ਖ਼ੁਦਕੁਸ਼ੀ ਦੀ ਪੁਸ਼ਟੀ ਹੋਈ ਹੈ। ਰਿਪੋਰਟ 'ਚ ਸਾਫ਼ ਹੋ ਚੁੱਕਾ ਹੈ ਕਿ ਸੁਸ਼ਾਂਤ ਨੇ ਖ਼ੁਦਕੁਸ਼ੀ ਕੀਤੀ ਹੈ। ਹਾਲਾਂਕਿ ਸੁਸ਼ਾਂਤ ਦੇ ਮਾਮੇ ਨੇ ਮੌਤ 'ਚ ਨਿਆਂਇਕ ਜਾਂਚ ਦੀ ਮੰਗ ਕੀਤੀ ਸੀ। ਉਨ੍ਹਾਂ ਨੂੰ ਸੁਸ਼ਾਂਤ ਦੇ ਕਤਲ ਦਾ ਸ਼ੱਕ ਹੈ ਪਰ ਹੁਣ ਪੋਸਟਮਾਰਟਮ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਖ਼ੁਦਕੁਸ਼ੀ ਦੀ ਪੁਸ਼ਟੀ ਹੋਈ ਹੈ।
PunjabKesari
ਅੱਜ ਮੁੰਬਈ 'ਚ ਹੋਵੇਗਾ ਅੰਤਿਮ ਸੰਸਕਾਰ
ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਮੁੰਬਈ 'ਚ ਕੀਤਾ ਜਾਵੇਗਾ। ਸੁਸ਼ਾਂਤ ਦਾ ਪਰਿਵਾਰ ਤੇ ਉਨ੍ਹਾਂ ਦੇ ਕੁਝ ਕਰੀਬੀ ਲੋਕ ਪਟਨਾ ਤੋਂ ਮੁੰਬਈ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦਾ ਮ੍ਰਿਤਕ ਸਰੀਰ ਪਟਨਾ ਲਿਜਾਇਆ ਜਾਵੇਗਾ। ਹੁਣ ਸੁਸ਼ਾਂਤ ਦੇ ਪਰਿਵਾਰ ਨੇ ਕਿਹਾ ਕਿ ਸੁਸ਼ਾਂਤ ਦੇ ਫ਼ਿਲਮ ਉਦਯੋਗ ਦੇ ਦੋਸਤਾਂ ਨੇ ਵੀ ਮੁੰਬਈ 'ਚ ਅੰਤਿਮ ਸੰਸਕਾਰ ਕਰਨ ਦੀ ਅਪੀਲ ਕੀਤੀ ਹੈ।
Image
6 ਮਹੀਨਿਆਂ ਤੋਂ ਸਨ ਡਿਪ੍ਰੈਸ਼ਨ 'ਚ
ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਪਿੱਛੇ ਕੀ ਕਾਰਨ ਸੀ, ਇਸ ਦਾ ਖੁਲਾਸਾ ਹੁਣ ਤੱਕ ਸਾਹਮਣੇ ਨਹੀਂ ਆਇਆ ਪਰ ਉਨ੍ਹਾਂ ਦੇ ਦੋਸਤਾਂ ਅਤੇ ਪੁਲਸ ਮੁਤਾਬਕ ਉਹ ਬੀਤੇ 6 ਮਹੀਨਿਆਂ ਤੋਂ ਡਿਪ੍ਰੈਸ਼ਨ 'ਚ ਸਨ ਅਤੇ ਦਵਾਈਆਂ ਸਮੇਂ 'ਤੇ ਨਹੀਂ ਲੈ ਰਹੇ ਸਨ। ਪੁਲਸ ਨੂੰ ਸੁਸ਼ਾਂਤ ਦੇ ਘਰੋਂ ਡਿਪ੍ਰੈਸ਼ਨ ਦੇ ਇਲਾਜ ਦੀ ਫਾਈਲ ਮਿਲੀ ਹੈ।
Image
'ਕਾਈ ਪੋਚੇ' (2013) ਕਿਰਦਾਰ - ਈਸ਼ਾਨ ਭੱਟ
ਚੇਤਨ ਭਗਤ ਦੇ ਨਾਵੇਲ 'ਦਿ 3 ਮਿਸਟੇਕਸ ਆਫ ਮਾਈ ਲਾਈਫ' 'ਤੇ ਆਧਾਰਿਤ ਇਹ ਫ਼ਿਲਮ ਸੁਸ਼ਾਂਤ ਲਈ ਇਕ ਵੱਡੀ ਕਾਮਯਾਬੀ ਸਾਬਿਤ ਹੋਈ। ਇਹ ਫ਼ਿਲਮ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਸੀ। ਫ਼ਿਲਮ 'ਚ ਸੁਸ਼ਾਂਤ ਨੇ ਈਸ਼ਾਨ ਭੱਟ ਦੇ ਕਿਰਦਾਰ ਨੂੰ ਨਿਭਾਇਆ ਸੀ, ਜੋ ਇਕ ਕਾਬਿਲ ਕ੍ਰਿਕੇਟਰ ਹੈ ਅਤੇ ਕ੍ਰਿਕੇਟ ਦੀ ਰਾਜਨੀਤੀ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਸੁਸ਼ਾਂਤ ਦੇ ਅਭਿਨੈ ਦੀ ਕਾਫੀ ਤਾਰੀਫ ਹੋਈ ਅਤੇ ਇੱਥੋਂ ਹੀ ਉਹ ਬਤੋਰ ਫਿਲਮ ਐਕਟਰ ਸੁਸ਼ਾਂਤ ਦੀ ਗੱਡੀ ਚੱਲ ਪਈ।
Image
'ਸ਼ੁੱਧ ਦੇਸੀ ਰੁਮਾਂਸ' (2013) ਕਿਰਦਾਰ - ਰਘੂ ਰਾਮ
'ਕਾਈ ਪੋ ਚੇ' ਦੀ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਸੁਸ਼ਾਂਤ ਨੂੰ ਯਸ਼ਰਾਜ ਫ਼ਿਲਮ ਦੀ ਫ਼ਿਲਮ 'ਸ਼ੁੱਧ ਦੇਸੀ ਰੁਮਾਂਸ' ਲਈ ਸਾਇਨ ਕੀਤਾ ਗਿਆ। ਫ਼ਿਲਮ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿਸ਼ੇ ਨਾਲ ਸਬੰਧਿਤ ਸੀ ਅਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਜੈਪੁਰ, ਰਾਜਸਥਾਨ 'ਚ ਫ਼ਿਲਮਾਇਆ ਗਿਆ। ਇਸ 'ਚ ਸੁਸ਼ਾਂਤ ਨਾਲ ਪਰਿਣੀਤੀ ਚੋਪੜਾ ਅਤੇ ਵਾਣੀ ਕਪੂਰ  ਨਜ਼ਰ ਆਈਆਂ।ਸਨ। ਫ਼ਿਲਮ 'ਚ ਸੁਸ਼ਾਂਤ ਦਾ ਕਿਰਦਾਰ ਰਘੂ ਰਾਮ ਇਕ ਗਾਇਡ ਹੈ, ਜਿਸ ਨੂੰ ਪਰਿਣੀਤੀ ਅਤੇ ਵਾਣੀ ਦੇ ਕਿਰਦਾਰਾਂ ਨਾਲ ਪਿਆਰ ਹੋ ਜਾਂਦਾ ਹੈ। ਇਸ ਫ਼ਿਲਮ 'ਚ ਸੁਸ਼ਾਂਤ ਨੇ ਆਪਣੀ ਅਦਾਕਾਰੀ ਦੇ ਮਸਤਮੌਲਾ ਅੰਦਾਜ਼ ਨਾਲ ਲੋਕਾਂ ਨੂੰ ਜਾਣੂ ਕਰਾਇਆ।
Image
'ਪੀਕੇ' (2014) ਕਿਰਦਾਰ - ਸਰਫਰਾਜ਼
'ਕਾਈ ਪੋ ਚੇ' ਅਤੇ 'ਸ਼ੁੱਧ ਦੇਸੀ ਰੁਮਾਂਸ' ਤੋਂ ਬਾਅਦ ਸੁਸ਼ਾਂਤ ਦਾ ਨਾਮ ਫ਼ਿਲਮ ਉਦਯੋਗ 'ਚ ਹਰ ਕੋਈ ਜਾਣ ਚੁੱਕਿਆ ਸੀ, ਜਿਸ ਦੇ ਚਲਦੇ ਉਨ੍ਹਾਂ ਨੂੰ ਰਾਜਕੁਮਾਰ ਹਿਰਾਨੀ ਦੀ ਫ਼ਿਲਮ 'ਪੀਕੇ' 'ਚ ਆਮਿਰ ਖਾਨ ਅਤੇ ਅਨੁਸ਼ਕਾ ਸ਼ਰਮਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ 'ਚ ਸੁਸ਼ਾਂਤ ਦਾ ਕਿਰਦਾਰ ਬਹੁਤ ਘੱਟ ਸਮੇਂ ਦਾ ਸੀ ਪਰ ਸੁਸ਼ਾਂਤ ਲਈ ਇਹ ਜ਼ਿਆਦਾ ਮਹੱਤਵਪੂਰਣ ਸੀ ਕਿ ਉਨ੍ਹਾਂ ਨੂੰ ਆਮਿਰ ਵਰਗੇ ਕਲਾਕਾਰ ਅਤੇ ਰਾਜਕੁਮਾਰ ਹਿਰਾਨੀ ਵਰਗੇ ਵੱਡੇ ਡਾਇਰੈਕਟਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ।।ਫ਼ਿਲਮ 'ਚ ਸੁਸ਼ਾਂਤ ਇਕ ਪਾਕਿਸਤਾਨੀ ਮੁਸਲਮਾਨ ਸਰਫਰਾਜ਼ ਦਾ ਕਿਰਦਾਰ ਅਦਾ ਕਰ ਰਹੇ ਹਨ, ਜਿਸ ਦੇ ਨਾਲ ਅਨੁਸ਼ਕਾ ਸ਼ਰਮਾ ਦੇ ਕਿਰਦਾਰ ਯਾਨੀ ਹਿੰਦੂ ਲੜਕੀ ਜੱਗੂ ਨੂੰ ਪਿਆਰ ਹੋ ਜਾਂਦਾ ਹੈ।
Image
'ਐੱਮ ਐੱਸ ਧੋਨੀ' (2016) ਕਿਰਦਾਰ - ਐੱਮ ਐੱਸ ਧੋਨੀ
ਭਾਰਤੀ ਕ੍ਰਿਕੇਟਰ ਐੱਮ ਐੱਸ ਧੋਨੀ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ 'ਐੱਮ ਐੱਸ ਧੋਨੀ' 2016 'ਚ ਰਿਲੀਜ਼ ਹੋਈ ਸੀ।। ਨੀਰਜ਼ ਪਾਂਡੇ ਨੇ ਇਸ ਨੂੰ ਡਾਇਰੈਕਟ ਕੀਤਾ। ਫ਼ਿਲਮ 'ਚ ਸੁਸ਼ਾਂਤ ਨੇ ਐੱਮ ਐਸ ਧੋਨੀ ਦਾ ਕਿਰਦਾਰ ਨਿਭਾਇਆ ਅਤੇ ਅਜਿਹਾ ਨਿਭਾਇਆ ਕਿ ਉਨ੍ਹਾਂ ਦਾ ਨਾਮ ਦੁਨੀਆ ਭਰ 'ਚ ਚਮਕ ਗਿਆ। ਇਸ ਫ਼ਿਲਮ ਲਈ ਸੁਸ਼ਾਂਤ ਨੇ ਬਹੁਤ ਮਿਹਨਤ ਕੀਤੀ। ਧੋਨੀ ਵਰਗਾ ਗੈਟਅੱਪ ਲੈਣ ਤੋਂ ਇਲਾਵਾ ਉਨ੍ਹਾਂ ਨੇ ਧੋਨੀ ਵਰਗਾ ਕ੍ਰਿਕੇਟ ਖੇਡਣ ਲਈ ਵੀ ਕਈ ਮਹੀਨੇ ਪਿਚ 'ਤੇ ਬਿਤਾਏ। ਇਸ ਫ਼ਿਲਮ ਨਾਲ ਸੁਸ਼ਾਂਤ ਨੂੰ ਕਈ ਇਨਾਮ ਵੀ ਮਿਲੇ ਅਤੇ ਇਸ ਫ਼ਿਲਮ ਤੋਂ ਬਾਅਦ ਉਹ ਹਿੰਦੀ ਸਿਨੇਮਾ ਦੀ 'ਏ ਲਿਸਟਰ ਕਲਾਕਾਰਾਂ' ਦੀ ਸ਼੍ਰੇਣੀ 'ਚ ਸ਼ਾਮਿਲ ਹੋ ਗਏ।
Image



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News