ਹਿੱਟ ਫਿਲਮਾਂ ਦੇਣ ਤੋਂ ਬਾਅਦ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੇ ਵਧਾਈ ਫੀਸ

6/15/2019 4:58:21 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਸਫਲਤਾ ਹਾਸਲ ਕਰਨਾ ਹਰ ਕਿਸੇ ਲਈ ਸੌਖਾ ਨਹੀਂ ਹੁੰਦਾ। ਕੈਮਰਿਆਂ ਦੀ ਲਿਸ਼ਕੋਰ ਪਿੱਛੇ ਸਿਤਾਰਿਆਂ ਦੀ ਅਸਲ ਜ਼ਿੰਦਗੀ ਹੁੰਦੀ ਹੈ, ਜਿਸ 'ਚ ਸੰਘਰਸ਼ ਹੁੰਦਾ ਹੈ, ਕਈ ਤਰ੍ਹਾਂ ਦੀਆਂ ਤਕਲੀਫਾਂ ਹੁੰਦੀਆਂ ਹਨ। ਇਕ ਫਿਲਮ, ਵੀਡੀਓ ਜਾਂ ਤਸਵੀਰ ਫਿਲਮ ਇੰਡਸਟਰੀ 'ਚ ਤੁਹਾਡੀ ਕਿਸਮਤ ਪਲਟ ਸਕਦੀ ਹੈ। ਹਾਲਾਂਕਿ ਇਸ ਲਈ ਟੈਲੇਂਟ ਹੋਣਾ ਵੀ ਜ਼ਰੂਰੀ ਹੈ। ਬਾਲੀਵੁੱਡ 'ਚ ਅਜਿਹੇ ਬਹੁਤ ਸਾਰੇ ਸਿਤਾਰੇ ਹਨ, ਜਿਨ੍ਹਾਂ ਨੇ ਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਹੁਣ ਇੰਡਸਟਰੀ 'ਚ ਖੂਬ ਸ਼ੌਹਰਤ ਕਮਾ ਰਹੇ ਹਨ। ਨਾਮੀ ਸਿਤਾਰਿਆਂ ਦੀ ਸੈਲਰੀ ਸਮੇਂ-ਸਮੇਂ 'ਤੇ ਚਰਚਾ 'ਚ ਰਹੀ ਹੈ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਸਿਤਾਰਿਆਂ ਦੀ ਫੀਸ ਬਾਰੇ...
PunjabKesari
ਰਿਤਿਕ ਰੌਸ਼ਨ
'ਕੋਈ ਮਿਲ ਗਿਆ', 'ਕ੍ਰਿਸ਼' ਅਤੇ 'ਧੂਮ 2' ਵਰਗੀਆਂ ਫਿਲਮਾਂ ਨਾਲ ਬਾਲੀਵੁੱਡ 'ਚ ਛਾ ਜਾਣ ਵਾਲੇ ਐਕਟਰ ਰਿਤਿਕ ਰੌਸ਼ਨ ਬਾਰੇ 'ਚ ਖਬਰ ਹੈ ਕਿ ਯਸ਼ਰਾਜ ਫਿਲਮਸ ਦੀ ਅਗਲੀ ਫਿਲਮ 'ਰਿਤਿਕ vs ਟਾਈਗਰ' ਲਈ ਉਨ੍ਹਾਂ ਨੇ ਆਪਣੀ ਫੀਸ 'ਚ ਵਾਧਾ ਕੀਤਾ ਹੈ। ਇਕ ਫਿਲਮ ਦੇ ਕਰੀਬ 40 ਕਰੋੜ ਰੁਪਏ ਚਾਰਜ ਕਰਨ ਵਾਲੇ ਰਿਤਿਕ, ਟਾਈਗਰ ਸ਼ਰਾਫ ਨਾਲ ਇਸ ਫਿਲਮ 'ਚ ਕੰਮ ਕਰਨ ਲਈ 48 ਕਰੋੜ ਰੁਪਏ ਚਾਰਜ ਕਰ ਰਹੇ ਹਨ। ਇਹ ਇਕ ਵੱਡੀ ਐਕਸ਼ਨ ਫਿਲਮ ਹੈ।
PunjabKesari
ਕਰੀਨਾ ਕਪੂਰ
ਕਰੀਨਾ ਕਪੂਰ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਅਦਾਕਾਰਾਂ 'ਚੋਂ ਇਕ ਹੈ। ਦੇਸ਼ਾਂ-ਵਿਦੇਸ਼ਾਂ 'ਚ ਉਨ੍ਹਾਂ ਦੇ ਕਈ ਦੀਵਾਨੇ ਹਨ। ਖਬਰ ਹੈ ਕਿ ਕਰੀਨਾ ਦੀ ਸਾਲ 2018 'ਚ ਆਈ ਕਮਬੈਕ ਫਿਲਮ 'ਵੀਰੇ ਦੀ ਵੈਡਿੰਗ' ਤੋਂ ਬਾਅਦ ਉਨ੍ਹਾਂ ਨੇ ਆਪਣੀ ਫੀਸ 50 ਫੀਸਦੀ ਵਧਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਕਰੀਨਾ ਨੇ ਫਿਲਮ 'ਵੀਰੇ ਦੀ ਵੈਡਿੰਗ' ਲਈ 7 ਕਰੋੜ ਰੁਪਏ ਲਏ ਸਨ ਅਤੇ ਹੁਣ ਉਹ ਆਪਣੇ ਅਗਲੇ ਪ੍ਰੋਜੈਕਟਸ ਅਤੇ ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਤਖਤ' ਲਈ 10 ਕਰੋੜ ਰੁਪਏ ਚਾਰਜ ਕਰ ਰਹੀ ਹੈ। ਹਾਲਾਂਕਿ ਇਹ ਰਕਮ ਕਰੀਨਾ ਦੇ ਕੰਮ ਕਰਨ ਦੇ ਦਿਨਾਂ ਦੇ ਹਿਸਾਬ ਨਾਲੋਂ ਘੱਟ ਜਾਂ ਜ਼ਿਆਦਾ ਕੀਤੀ ਜਾ ਸਕਦੀ ਹੈ।
PunjabKesari
ਦੀਪਿਕਾ ਪਾਦੁਕੋਣ
ਬਾਲੀਵੁੱਡ ਦੀ ਮਸਤਾਨੀ ਦੀਪਿਕਾ ਪਾਦੁਕੋਣ ਕੋਲ ਫਿਲਹਾਲ ਕਾਫੀ ਵਧੀਆ ਪ੍ਰੋਜੈਕਟਸ ਹਨ। ਸਾਲ 2018 'ਚ 'ਪਦਮਾਵਤ' ਵਰਗੀ ਬਲਾਕਬਸਟਰ ਫਿਲਮ ਦੇਣ ਤੋਂ ਬਾਅਦ ਹੁਣ ਦੀਪਿਕਾ ਇਕ ਵਾਰ ਫਿਰ ਰਣਵੀਰ ਸਿੰਘ ਨਾਲ ਕੰਮ ਕਰਨ ਜਾ ਰਹੀ ਹੈ। ਦੀਪਿਕਾ ਇਕ ਵਾਰ ਰਣਵੀਰ ਨਾਲ ਡਾਇਰੈਕਟਰ ਕਬੀਰ ਖਾਨ ਦੀ ਫਿਲਮ '83' 'ਚ ਕੰਮ ਕਰ ਰਹੀ ਹੈ। ਇਸ ਫਿਲਮ 'ਚ ਉਹ ਕਪਿਲ ਦੇਵ ਦੀ ਪਤਨੀ 'ਰੋਮੀ ਭਾਟੀਆ' ਦਾ ਕਿਰਦਾਰ ਨਿਭਾਏਗੀ। ਖਬਰ ਹੈ ਕਿ ਇਸ ਫਿਲਮ ਲਈ ਦੀਪਿਕਾ ਨੇ ਆਪਣੀ ਫੀਸ ਨੂੰ ਵਧਾ ਕੇ 14 ਕਰੋੜ ਕਰ ਦਿੱਤਾ ਹੈ। ਦੀਪਿਕਾ ਨੂੰ ਫਿਲਮ 'ਪਦਮਾਵਤ' ਦੇ ਸਮੇਂ 11 ਤੋਂ 13 ਕਰੋੜ ਰੁਪਏ ਦਿੱਤੇ ਗਏ ਸਨ।
PunjabKesari
ਰਣਵੀਰ ਸਿੰਘ
ਸਾਲ 2018 ਤੋਂ ਲੈ ਕੇ ਹੁਣ ਤੱਕ ਇਕ ਤੋਂ ਬਾਅਦ ਇਕ ਤਿੰਨ ਸੁਪਰਹਿਟ ਫਿਲਮਾਂ 'ਪਦਮਾਵਤ', 'ਸਿੰਬਾ' ਅਤੇ 'ਗਲੀ ਬੁਆਏ' ਦੇਣ ਤੋਂ ਬਾਅਦ ਰਣਵੀਰ ਸਿੰਘ ਆਪਣੇ ਕਰੀਅਰ ਦੀਆਂ ਉੱਚਾਈਆਂ 'ਤੇ ਹਨ। ਅਜਿਹੇ 'ਚ ਰਣਵੀਰ ਨੇ ਆਪਣੀ ਆਉਣ ਵਾਲੀ ਫਿਲਮ '83' ਦੇ ਪ੍ਰੋਡਿਊਸਰ ਨਾਲ ਫਿਲਮ ਦੇ ਮੁਨਾਫੇ ਦਾ ਇਕ ਹਿੱਸਾ ਲੈਣ ਦੀ ਡੀਲ ਸਾਇਨ ਕੀਤੀ ਹੈ। ਇਸ ਫਿਲਮ ਦੇ ਮੁਨਾਫੇ ਦੇ ਹਿੱਸੇ ਨੂੰ ਰਣਵੀਰ ਲਈ ਪਲਾਨ ਕਰਕੇ ਰੱਖਿਆ ਗਿਆ ਹੈ ਅਤੇ ਫਿਲਮ ਦੀ ਰਿਲੀਜ਼ ਤੋਂ ਬਾਅਦ ਜੋ ਵੀ ਮੁਨਾਫਾ ਹੋਵੇਗਾ, ਉਸ 'ਚ ਇਕ ਤੈਅ ਹਿੱਸਾ ਰਣਵੀਰ ਨੂੰ ਵੀ ਦਿੱਤਾ ਜਾਵੇਗਾ। ਸਿਰਫ '83' ਹੀ ਨਹੀਂ ਸਗੋਂ ਰਣਵੀਰ ਹੁਣ ਤੋਂ ਆਪਣੀ ਆਉਣ ਵਾਲੀ ਹਰ ਫਿਲਮ ਦੇ ਮੁਨਾਫੇ ਦਾ ਇਕ ਹਿੱਸਾ ਲਿਆ ਕਰਨਗੇ।
PunjabKesari
ਵਰੁਣ ਧਵਨ
ਬਾਲੀਵੁੱਡ 'ਚ ਵਰੁਣ ਧਵਨ ਵਰਗਾ ਸਟਾਰਡਮ ਸ਼ਾਇਦ ਹੀ ਕਿਸੇ ਨੇ ਦੇਖਿਆ ਹੋਵੇਗਾ। ਲਗਾਤਾਰ 11 ਹਿੱਟ ਫਿਲਮਾਂ ਦੇਣ ਤੋਂ ਬਾਅਦ ਵਰੁਣ ਦਾ ਕਰੀਅਰ ਗਰਾਫ 'ਤੇ ਜਾ ਰਿਹਾ ਹੈ। ਉਹ ਡਾਇਰੈਕਟਰ ਰੈਮੋ ਡਿਸੂਜ਼ਾ ਦੀ ਫਿਲਮ 'ਸਟਰੀਟ ਡਾਂਸਰ' 'ਚ ਆਪਣੇ ਕੰਮ ਲਈ ਜ਼ਿਆਦਾ ਪੈਸਾ ਲੈ ਰਹੇ ਹਨ। ਖਬਰ ਹੈ ਕਿ ਵਰੁਣ ਇਸ ਫਿਲਮ ਲਈ 21 ਕਰੋੜ ਰੁਪਏ ਚਾਰਜ ਕਰ ਰਹੇ ਹਨ, ਜਿਸ ਦੇ ਨਾਲ ਹੀ ਉਹ ਆਪਣੀ ਜਨਰੇਸ਼ਨ ਦੇ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੇ ਐਕਟਰ ਬਣ ਗਏ ਹਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News