ਜਾਨ ਅਬ੍ਰਾਹਿਮ ਤੋਂ ਲੈ ਕੇ ਕਰੀਨਾ ਕਪੂਰ ਤੱਕ, ਹੋਲੀ ਤੋਂ ਦੂਰ ਭੱਜਦੇ ਹਨ ਇਹ ਫਿਲਮੀ ਸਿਤਾਰੇ

3/9/2020 1:57:19 PM

ਮੁੰਬਈ(ਬਿਊਰੋ)- ਰੰਗਾਂ ਦਾ ਤਿਉਹਾਰ ਨੂੰ ਬਸ ਕੁੱਝ ਹੀ ਘੰਟੇ ਰਹਿ ਗਏ ਹਨ। ਹੋਲੀ ਨੂੰ ਲੈ ਕੇ ਤਿਆਰੀਆਂ ਵੀ ਜੋਰਾਂ ’ਤੇ ਹੈ। ਬਾਲੀਵੁੱਡ ਵਿਚ ਇਕ ਤੋਂ ਵੱਧ ਕੇ ਇਕ ਹੋਲੀ ਦੀਆਂ ਪਾਰਟੀਆਂ ਦੇਖਣ ਨੂੰ ਮਿਲਦੀਆਂ ਸਨ। ਇਕ ਸਮਾਂ ਸੀ ਜਦੋਂ ਰਾਜ ਕਪੂਰ ਦੀ ਹੋਲੀ ਪਾਰਟੀ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਸੀ। ਇਸੇ ਤਰ੍ਹਾਂ ਹੋਰ ਵੀ ਕਈ ਅਜਿਹੇ ਐਕਟਰ ਹਨ, ਜੋ ਕਾਫ਼ੀ ਧੂਮ-ਧਾਮ ਨਾਲ ਹੋਲੀ ਮਨਾਉਂਦੇ ਹਨ ਪਰ ਕਈ ਫਿਲਮੀ ਸਿਤਾਰੇਂ ਅਜਿਹੇ ਵੀ ਹਨ, ਜੋ ਰੰਗਾਂ ਦੇ ਤਿਉਹਾਰ ਕੋਲੋਂ ਭੱਜਦੇ ਹਨ। ਉਨ੍ਹਾਂ ਨੂੰ ਹੋਲੀ ਖੇਡਣਾ ਪਸੰਦ ਹੀ ਨਹੀਂ ਹੁੰਦਾ। ਅੱਜ ਅਸੀਂ ਅਜਿਹੇ ਹੀ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਹੋਲੀ ਤੋਂ ਦੂਰ ਭੱਜਦੇ ਹਨ।

Image result for holi 2020
ਜਾਨ ਅਬ੍ਰਾਹਿਮ ਉਨ੍ਹਾਂ ਬਾਲੀਵੁੱਡ ਸਿਤਾਰਿਆਂ ਵਿਚ ਸ਼ਾਮਿਲ ਹਨ, ਜੋ ਹੋਲੀ ਖੇਡਦੇ ਹੀ ਨਹੀਂ ਹਨ। ਉਨ੍ਹਾਂ ਮੁਤਾਬਕ ਹੋਲੀ ਦੌਰਾਨ ਕਈ ਖਤਰਨਾਕ ਕੈਮੀਕਲ ਵਾਲੇ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੇ ਚਲਦੇ ਵਾਤਾਵਰਣ ਨੂੰ ਜ਼ਬਰਦਸਤ ਨੁਕਸਾਨ ਹੁੰਦਾ ਹੈ। ਸਿਰਫ ਇਨਾਂ ਹੀ ਨਹੀਂ ਜਾਨ ਅਬ੍ਰਾਹਿਮ ਦੀ ਮੰਨੀਏ ਤਾਂ ਹੋਲੀ ਦੀ ਆੜ ਵਿਚ ਕਈ ਲੋਕ ਔਰਤਾਂ ਨਾਲ ਬਦਸਲੂਕੀ ਕਰਦੇ ਹਨ। ਇਨ੍ਹਾਂ ਕਾਰਨਾਂ ਦੇ ਚਲਦੇ ਜਾਨ ਹੋਲੀ ਖੇਡਣਾ ਪਸੰਦ ਨਹੀਂ ਕਰਦੇ।

Image result for john abraham
ਆਪਣੇ ਕੱਪੜਿਆਂ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਰਣਵੀਰ ਸਿੰਘ ਨੂੰ ਰੰਗਾਂ ਦਾ ਤਿਉਹਾਰ ਰਾਸ ਨਹੀਂ ਆਉਂਦਾ ਹੈ। ਰਣਵੀਰ ਨੂੰ ਆਪਣੇ ਚਿਹਰੇ ’ਤੇ ਰੰਗ ਲਗਵਾਉਣਾ ਬਿਲਕੁੱਲ ਪਸੰਦ ਨਹੀਂ ਹੈ। ਉਹ ਤਾਂ ਰੰਗਾਂ ਕੋਲੋਂ ਦੂਰ ਭੱਜਦੇ ਹਨ। ਇਸ ਤੋਂ ਇਲਾਵਾ ਰਣਵੀਰ ਨੂੰ ਲੱਗਦਾ ਹੈ ਕਿ ਹੋਲੀ ਦੇ ਸਮੇਂ ਕਾਫ਼ੀ ਗੰਦਗੀ ਫੈਲਾਈ ਜਾਂਦੀ ਹੈ। ਇਸ ਦੇ ਚਲਦੇ ਰਣਵੀਰ ਹੋਲੀ ਖੇਡਣ ਤੋਂ ਬੱਚਦੇ ਹਨ।

Image result for ranveer singh
ਕਰੀਨਾ ਕਪੂਰ ਖਾਨ ਨੂੰ ਹੋਲੀ ਦੇ ਤਿਉਹਾਰ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ ਸਗੋਂ ਉਹ ਤਾਂ ਇਸ ਤਿਉਹਾਰ ਨੂੰ ਕਾਫੀ ਪਸੰਦ ਕਰਦੀ ਹੈ ਪਰ ਜਦੋਂ ਤੋਂ ਉਨ੍ਹਾਂ ਦੇ ਦਾਦਾ ਜੀ ਅਤੇ ਮਹਾਨ ਐਕਟਰ ਰਾਜ ਕਪੂਰ ਦਾ ਦਿਹਾਂਤ ਹੋਇਆ ਹੈ, ਉਨ੍ਹਾਂ ਨੇ ਰੰਗਾਂ ਦਾ ਇਹ ਖੂਬਸੂਰਤ ਤਿਉਹਾਰ ਖੇਡਣਾ ਛੱਡ ਦਿੱਤਾ ਹੈ। ਕਰੀਨਾ ਆਪਣੇ ਦਾਦਾ ਜੀ ਨੂੰ ਕਾਫ਼ੀ ਜ਼ਿਆਦਾ ਮਿਸ ਕਰਦੀ ਹੈ। ਉਨ੍ਹਾਂ ਦੇ ਦਾਦਾ ਜੀ ਹੋਲੀ ਦੀ ਸਭ ਤੋਂ ਵਧੀਆ ਪਾਰਟੀ ਦਿੰਦੇ ਸਨ, ਇਸ ਦੇ ਚਲਦੇ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਕਰੀਨਾ ਨੇ ਹੋਲੀ ਖੇਡਣਾ ਛੱਡ ਦਿੱਤਾ।

Image result for kareena kapoor
ਬਾਲੀਵੁੱਡ ਦੇ ਐਕਸ਼ਨ ਹੀਰੋ ਨੂੰ ਵੀ ਅਜਿਹਾ ਲੱਗਦਾ ਹੈ ਕਿ ਹੋਲੀ ਦੇ ਚਲਦੇ ਸਿਰਫ ਪਾਣੀ ਦੀ ਬਰਬਾਦੀ ਹੁੰਦੀ ਹੈ। ਟਾਈਗਰ ਨੂੰ ਹੋਲੀ ’ਤੇ ਇਸਤੇਮਾਲ ਹੋਣ ਵਾਲੇ ਰੰਗਾਂ ਤੋਂ ਵੀ ਡਰ ਲੱਗਦਾ ਹੈ। ਪਿਛਲੇ ਕੁੱਝ ਸਾਲਾਂ ਤੋਂ ਟਾਈਗਰ ਹੋਲੀ ਦੇ ਦਿਨ ਵੀ ਫਿਲਮਾਂ ਦੀ ਸ਼ੂਟਿੰਗ ਵਿਚ ਰੁੱਝੇ ਰਹਿੰਦੇ ਹਨ।
Image result for Tiger Shroff
ਐਕਟਰ ਰਣਬੀਰ ਕਪੂਰ ਨੇ ਕਈ ਸਾਲਾਂ ਵਤੋਂ ਹੋਲੀ ਨਹੀਂ ਖੇਡੀ ਹੈ। ਉਹ ਵੀ ਕਰੀਨਾ ਕਪੂਰ ਦੀ ਤਰ੍ਹਾਂ ਰਾਜ ਕਪੂਰ ਨੂੰ ਕਾਫ਼ੀ ਮਿਸ ਕਰਦੇ ਹਨ। ਰਣਬੀਰ ਨੂੰ ਹੁਣ ਰੰਗਾਂ ਨੂੰ ਲੈ ਕੇ ਕੋਈ ਕਰੇਜ ਨਹੀਂ ਰਹਿ ਗਿਆ ਹੈ। ਕਿਹਾ ਤਾਂ ਅਜਿਹਾ ਵੀ ਜਾਂਦਾ ਹੈ ਕਿ ‘ਬਲਮ ਪਿਚਕਾਰੀ’ ਦੀ ਸ਼ੂਟਿੰਗ ਦੌਰਾਨ ਉਹ ਬਿਲਕੁੱਲ ਵੀ ਸਹਿਜ ਨਹੀਂ ਸੀ ਕਿਉਂਕਿ ਉਹ ਹੋਲੀ ਦੇ ਰੰਗਾਂ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ।

Image result for ranveer kapoor
ਅਦਾਕਾਰਾ ਸ਼ਰੂਤੀ ਹਾਸਨ ਆਪਣੀ ਸਕਿਨ ਨੂੰ ਲੈ ਕੇ ਕਾਫ਼ੀ ਫਿਕਰਮੰਦ ਰਹਿੰਦੀ ਹੈ। ਉਹ ਆਪਣੀ ਸਕਿਨ ਦੀ ਕਾਫ਼ੀ ਕੇਅਰ ਕਰਦੀ ਹੈ। ਅਜਿਹੇ ਵਿਚ ਉਹ ਕਦੇ ਪਸੰਦ ਨਹੀਂ ਕਰਦੀ ਕਿ ਕੋਈ ਵੀ ਉਨ੍ਹਾਂ ਦੇ ਚਿਹਰੇ ’ਤੇ ਕੈਮੀਕਲ ਵਾਲੇ ਰੰਗ ਲਗਾਵੇ। ਇਸ ਦੇ ਚਲਦੇ ਸ਼ਰੂਤੀ ਰੰਗਾਂ ਦੇ ਤਿਉਹਾਰ ਕੋਲੋਂ ਦੂਰ ਭੱਜਦੀ ਹੈ। ਉਨ੍ਹਾਂ ਨੂੰ ਵੀ ਹੋਲੀ ਖੇਡਣਾ ਪਾਣੀ ਦੀ ਬਰਬਾਦੀ ਲੱਗਦਾ ਹੈ।
Image result for shruti hassan

ਇਹ ਵੀ ਦੇਖੋ: ਇੰਟਰਨੈੱਟ ’ਤੇ ਖੂਬ ਸੁਰਖੀਆਂ ਬਟੋਰ ਰਿਹੈ ਸਲਮਾਨ ਤੇ ਉਨ੍ਹਾਂ ਦੀ ਭਾਣਜੀ ਆਯਤ ਦਾ ਇਹ ਕਿਊਟ ਵੀਡੀਓ
    



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News