ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਕੀਤੀ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਨਾਲ ਮੁਲਾਕਾਤ

10/20/2020 1:33:28 PM

ਪਾਲਮਪੁਰ (ਬਿਊਰੋ) ਬਾਲੀਵੁੱਡ ਅਦਾਕਾਰਾ ਤੇ ਪਿਛਲੇ ਕਾਫੀ ਸਮੇਂ ਤੋਂ ਚਰਚਾ 'ਚ ਰਹੀ ਕੰਗਨਾ ਰਣੌਤ ਨੇ ਹਾਲ ਹੀ 'ਚ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨਾਲ ਮੁਲਾਕਾਤ ਕੀਤੀ ਹੈ। ਕੰਗਨਾ ਸਾਬਕਾ ਮੁੱਖ ਮੰਤਰੀ ਨੂੰ ਮਿਲਣ ਲਈ ਵਿਸ਼ੇਸ਼ ਤੌਰ 'ਤੇ ਪਾਲਮਪੁਰ ਪਹੁੰਚੀ ਸੀ। ਇਸ ਮੁਲਾਕਾਤ ਦੌਰਾਨ ਕੰਗਨਾ ਰਣੌਤ ਨਾਲ ੳੇੁਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਸਨ।

PunjabKesari
ਦੱਸਿਆ ਜਾ ਰਿਹਾ ਹੈ ਕਿ ਕੰਗਨਾ ਰਣੌਤ ਪਾਲਮਪੁਰ ਸ਼ਾਂਤਾ ਕੁਮਾਰ ਨੂੰ ਭਰਾ ਦੇ ਵਿਆਹ ਦਾ ਸੱਦਾ ਦੇਣ ਲਈ ਪਹੁੰਚੀ ਸੀ ਤੇ ਦੂਜੇ ਪਾਸੇ ਸ਼ਾਂਤਾ ਕੁਮਾਰ ਦਾ ਕਹਿਣਾ ਹੈ ਕੀ ਕੰਗਣਾ ਇਕ ਪਰਿਵਾਰਿਕ ਮੈਂਬਰ ਵੱਜੋਂ ਉਨ੍ਹਾਂ ਕੋਲ ਆਈ ਹੈ।ਇਸ ਮਿਲਣੀ ਦੌਰਾਨ ਕੰਗਨਾ ਰਣੌਤ ਨੇ ਪੱਤਰਕਾਰਾਂ ਦੇ ਕਿਸੀ ਸਵਾਲ ਦਾ ਜਵਾਬ ਨਹੀਂ ਦਿੱਤਾ। ਦੱਸ ਦਈਏ ਕੰਗਨਾ ਸੁਸ਼ਾਂਤ ਰਾਜਪੂਤ ਮਾਮਲੇ ਕਾਰਨ ਬੀਤੇ ਕਈ ਦਿਨਾਂ ਤੋਂ ਚਰਚਾ 'ਚ ਸੀ ।ਹਾਲਾਂਕਿ ਕਈ ਲੋਕਾਂ ਨੇ ਕੰਗਨਾ ਤੇ ਸ਼ਾਂਤਾ ਕੁਮਾਰ ਦੀ ਇਸ ਮਿਲਣੀ ਨੂੰ ਰਾਜਨੀਤਿਕ ਵੀ ਦੱਸਿਆ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan Pal

This news is Content Editor Lakhan Pal

Related News