ਬਚਪਨ ਦੀਆਂ ਯਾਦਾਂ ''ਚ ਗੁਆਚੀ ਮਾਧੁਰੀ ਦੀਕਸ਼ਿਤ, ਸ਼ੇਅਰ ਕੀਤੀ ਖਾਸ ਤਸਵੀਰ
5/10/2020 1:08:58 PM

ਮੁੰਬਈ (ਬਿਊਰੋ) — ਦੇਸ਼ ਭਰ 'ਚ ਲੌਕ ਡਾਊਨ ਚੱਲ ਰਿਹਾ ਹੈ। ਅਜਿਹੇ 'ਚ ਹਰ ਕੋਈ ਆਪਣੇ ਘਰਾਂ 'ਚ ਆਪਣੇ ਪਰਿਵਾਰ ਵਾਲਿਆਂ ਨਾਲ ਸਮਾਂ ਬਿਤਾ ਰਿਹਾ ਹੈ। ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਵੀ ਆਪਣੇ ਪਰਿਵਾਰ ਵਾਲਿਆਂ ਨਾਲ ਘਰ 'ਚ ਹੀ ਰਹਿ ਕੇ ਤਰ੍ਹਾਂ-ਤਰ੍ਹਾਂ ਦੀਆਂ ਐਕਟੀਵਿਟੀਜ਼ ਕਰ ਰਹੇ ਹਨ, ਜਿਸ ਦੀਆਂ ਉਹ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਬਚਪਨ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਉਹ ਆਪਣੀ ਭੈਣ ਨਾਲ ਨਜ਼ਰ ਆ ਰਹੇ ਹਨ। ਇਹ ਤਸਵੀਰ ਉਨ੍ਹਾਂ ਦੇ ਬਚਪਨ ਦੀ ਹੈ, ਜਿਸ 'ਚ ਉਹ ਆਪਣੀ ਭੈਣ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਅਦਾਕਾਰਾ ਨੇ ਲਿਖਿਆ ਕਿ ''ਇਹ ਮੇਰੀਆਂ ਮਨ ਪਸੰਦ ਯਾਦਾਂ 'ਚੋਂ ਇਕ ਹੈ, ਜੋ ਮੇਰੀ ਭੈਣ ਨਾਲ ਹੈ। ਅਸੀਂ ਹਮੇਸ਼ਾ ਸਕੂਲ ਦੇ ਮੁਕਾਬਲਿਆਂ 'ਚ ਹਿੱਸਾ ਲੈਂਦੇ ਸਨ। ਇਹ ਮੇਰੇ ਮਨਪਸੰਦ ਡਾਂਸ ਬੱਡੀ ਦੇ ਨਾਲ ਇਕ ਮੇਜਰ ਥ੍ਰੋ ਬੈਕ ਬਚਪਨ ਦੀ ਯਾਦ ਨੂੰ ਸਾਂਝਾ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫੈਨਸ ਤੋਂ ਇਹ ਵੀ ਪੁੱਛਿਆ ਕਿ ਮੈਨੂੰ ਦੱਸੋ ਤੁਹਾਡੀ ਮਨਪਸੰਦ ਬਚਪਨ ਦੀ ਯਾਦ ਕੀ ਹੈ।
ਦੱਸ ਦਈਏ ਕਿ ਮਾਧੁਰੀ ਦੀਕਸ਼ਿਤ ਇੰਨੀਂ ਦਿਨੀਂ ਜਿੱਥੇ ਆਪਣੇ ਗਾਇਕੀ ਦਾ ਜਲਵਾ ਦਿਖਾ ਰਹੇ ਹਨ, ਉੱਥੇ ਹੀ ਡਾਂਸ ਉਨ੍ਹਾਂ ਦਾ ਬਚਪਨ ਤੋਂ ਹੀ ਸ਼ੌਂਕ ਰਿਹਾ ਹੈ ਅਤੇ ਆਪਣੇ ਡਾਂਸ ਵੀਡੀਓ ਵੀ ਉਹ ਅਕਸਰ ਸਾਂਝੇ ਕਰਦੇ ਰਹਿੰਦੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ