ਪੰਜਾਬੀ ਰੰਗ 'ਚ ਰੰਗੀ ਸ਼ਿਲਪਾ ਸ਼ੈੱਟੀ, ਸੋਨਮ ਬਾਜਵਾ ਨੇ ਸ਼ੇਅਰ ਕੀਤੀ ਵੀਡੀਓ

4/20/2020 2:11:40 PM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਕਾਰਨ ਪੂਰੇ ਦੇਸ਼ ਭਰ ਵਿਚ 'ਲੌਕ ਡਾਊਨ' ਕੀਤਾ ਗਿਆ ਹੈ। ਅਜਿਹੇ ਵਿਚ ਜਿੱਥੇ ਆਮ ਲੋਕ ਆਪਣੇ ਘਰਾਂ ਵਿਚ ਆਪਣਾ ਸਮਾਂ ਆਪਣੇ ਪਰਿਵਾਰ ਵਾਲਿਆਂ ਨਾਲ ਬਿਤਾ ਰਹੇ ਹਨ। ਉੱਥੇ ਹੀ ਫ਼ਿਲਮੀ ਸਿਤਾਰੇ ਵੀ ਆਪਣੇ-ਆਪਣੇ ਪਰਿਵਾਰਾਂ ਨਾਲ ਕੁਵਾਲਿਟੀ ਸਮਾਂ ਬਿਤਾ ਰਹੇ ਹਨ। ਇਸ ਦੌਰਾਨ ਫਿਮਲੀ ਸਿਤਾਰੇ ਘਰ ਵਿਚ ਰਹਿ ਕੇ ਕਈ ਤਰ੍ਹਾਂ ਦੀਆਂ ਐਕਟਿਵਿਟੀਜ਼ ਕਰ ਰਹੇ ਹਨ, ਜਿਸ ਦੀਆਂ ਅਕਸਰ ਉਹ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਸ਼ਿਲਪਾ ਸ਼ੈੱਟੀ ਪੰਜਾਬੀ ਫਿਲਮ 'ਅੜਬ ਮੁਟਿਆਰਾਂ' ਦਾ ਡਾਇਲਾਗ ਬੋਲਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਸ਼ਿਲਪਾ ਸ਼ੈੱਟੀ ਕਿਸ ਕਦਰ ਪੰਜਾਬੀ ਰੰਗ ਵਿਚ ਰੰਗੀ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਇਹ ਵੀਡੀਓ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ 'ਤੇ ਲਗਾਤਾਰ ਕੁਮੈਂਟ ਕਰ ਰਹੇ ਹਨ।

 
 
 
 
 
 
 
 
 
 
 
 
 
 

😂 😂👌👌 @theshilpashetty

A post shared by Sonam Bajwa (@sonambajwa) on Apr 18, 2020 at 8:07pm PDT

ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਇਸ ਵੀਡੀਓ ਵਿਚ ਜਿਹੜੇ ਡਾਇਲਾਗਸ ਬੋਲ ਰਹੇ ਹਨ, ਉਹ ਸੋਨਮ ਬਾਜਵਾ 'ਤੇ ਹੀ ਫਿਲਮਾਇਆ ਗਿਆ ਸੀ। ਖਾਸ ਗੱਲ ਤਾਂ ਇਹ ਗੱਲ ਹੈ ਕਿ ਇਸ ਵੀਡੀਓ ਨੂੰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ 'ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।

 
 
 
 
 
 
 
 
 
 
 
 
 
 

My little sunshine ☀️ Simba

A post shared by Sonam Bajwa (@sonambajwa) on Apr 19, 2020 at 9:10pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News