ਅਨੁਪਮ ਖੇਰ ਬੋਲੇ, ''ਟੁਕੜੇ-ਟੁਕੜੇ ਗੈਂਗ'', ਸਵਰਾ ਭਾਸਕਰ ਨੇ ਦਿੱਤਾ ਜਵਾਬ

5/1/2019 9:24:03 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਆਪਣੇ ਬੇਬਾਕ ਬਿਆਨਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਹੁਣ ਚੋਣਾਂ ਦੇ ਮੌਸਮ 'ਚ ਸਵਰਾ ਖੁੱਲ੍ਹ ਕੇ ਆਪਣੀ ਵਿਚਾਰਧਾਰਾ ਦਾ ਸਮਰਥਨ ਕਰ ਰਹੀ ਹੈ। ਇਸ ਨੂੰ ਲੈ ਕੇ ਉਸ ਨੇ ਹਾਲ ਹੀ 'ਚ ਅਦਾਕਾਰ ਅਨੁਪਮ ਖੇਰ ਨੂੰ ਕਰਾਰਾ ਜਵਾਬ ਦਿੱਤਾ।

 

ਦਰਅਸਲ, ਸਵਰਾ ਭਾਸਕਰ ਕਨ੍ਹਈਆ ਕੁਮਾਰ ਦੇ ਸਮਰਥਨ 'ਚ ਲੱਗੀ ਹੋਈ ਹੈ। ਇਸੇ ਨੂੰ ਲੈ ਕੇ ਉਸ ਦੀ ਅਨੁਪਮ ਖੇਰ ਨਾਲ ਬਹਿਸ ਜਿਹੀ ਛਿੜ ਗਈ ਹੈ। ਇਸ ਦਾ ਕਾਰਨ ਹੈ ਅਨੁਪਮ ਖੇਰ ਦਾ ਬੇਗੂਸਰਾਏ ਤੋਂ ਚੋਣ ਲੜ ਰਹੇ ਉਮੀਦਵਾਰ ਖਿਲਾਫ ਟਵੀਟ ਕਰਨਾ। ਇਸ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਹ ਕਨ੍ਹਈਆ ਕੁਮਾਰ ਦੀ ਗੱਲ ਕਰ ਰਹੇ ਹਨ। ਇਸ ਦਾ ਜਵਾਬ ਦਿੰਦੇ ਹੋਏ ਸਵਰਾ ਨੇ ਕਾਫੀ ਕਰਾਰਾ ਜਵਾਬ ਦਿੱਤਾ।


ਦੱਸ ਦਈਏ ਕਿ ਸਵਰਾ ਭਾਸਕਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਸ ਨੂੰ ਅਕਸਰ ਹੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਪਹਿਲਾਂ ਸਵਰਾ ਨੂੰ 'ਵੀਰੇ ਦੀ ਵੈਡਿੰਗ' ਫਿਲਮ 'ਚ ਮਾਸਟਰਬੇਸ਼ਨ ਕਿਰਦਾਰ ਨਿਭਾਉਣ ਲਈ ਟਰੋਲ ਕੀਤਾ ਗਿਆ ਸੀ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News