ਇਨ੍ਹਾਂ ਫਿਲਮੀ ਕਲਾਕਾਰਾਂ ਨੇ ਬਦਲਿਆ ਧਰਮ, ਕਿਸੇ ਨੇ ਪਿਆਰ ਪਾਉਣ ਲਈ ਤੇ ਕਿਸੇ ਨੇ ਆਤਮਿਕ ਸ਼ਾਂਤੀ ਲਈ!

6/14/2020 1:21:55 PM

ਮੁੰਬਈ (ਬਿਊਰੋ) — ਬਾਲੀਵੁੱਡ 'ਚ ਬਹੁਤ ਸਾਰੇ ਅਜਿਹੇ ਫਿਲੰਮੀ ਕਲਾਕਾਰ ਹਨ, ਜਿਨ੍ਹਾਂ ਨੇ ਧਰਮ ਪਰਿਵਰਤਨ ਕੀਤਾ ਹੈ। ਕੁਝ ਕਲਾਕਾਰਾਂ ਨੇ ਆਤਮਿਕ ਸ਼ਾਂਤੀ ਲਈ ਧਰਮ ਪਰਿਵਰਤਨ ਕੀਤਾ ਅਤੇ ਕੁਝ ਕਲਾਕਾਰਾਂ ਨੇ ਆਪਣੇ ਪਿਆਰ ਨੂੰ ਪਾਉਣ ਲਈ ਆਪਣਾ ਧਰਮ ਬਦਲਿਆ ਸੀ। ਇਸ ਖ਼ਬਰ ਰਾਹੀਂ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਫਿਲਮੀ ਕਲਾਕਾਰਾਂ ਬਾਰੇ ਦੱਸਣ ਜਾ ਰਹੇ ਹਨ, ਜਿਨ੍ਹਾਂ ਨੇ ਆਪਣਾ ਧਰਮ ਬਦਲਿਆ।

ਸ਼ਰਮੀਲਾ ਟੈਗੋਰ :- ਇਸ ਲਿਸਟ 'ਚ ਸਭ ਤੋਂ ਪਹਿਲਾਂ ਸ਼ਰਮੀਲਾ ਟੈਗੋਰ ਆਉਂਦੀ ਹੈ, ਜਿਨ੍ਹਾਂ ਨੇ ਮੰਸੂਰ ਅਲੀ ਖ਼ਾਨ ਨਾਲ ਵਿਆਹ ਕਰਵਾਉਣ ਲਈ ਹਿੰਦੂ ਧਰਮ ਛੱਡ ਕੇ ਇਸਲਾਮ ਧਰਮ ਅਪਣਾਇਆ ਸੀ।

ਬਾਲੀਵੁੱਡ ਦੇ ਹੀਮੈਨ ਧਰਮਿੰਦਰ:- ਬਾਲੀਵੁੱਡ ਐਕਟਰ ਧਰਮਿੰਦਰ ਨੇ ਜਿਸ ਸਮੇਂ ਹੇਮਾ ਮਾਲਿਨੀ ਦੇ ਪਿਆਰ ਪਏ ਸਨ ਉਸ ਸਮੇਂ ਉਹ ਚਾਰ ਬੱਚਿਆਂ ਦੇ ਪਿਤਾ ਸਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੇ ਉਨ੍ਹਾਂ ਨੂੰ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਵਜ੍ਹਾ ਕਰਕੇ ਧਰਮਿੰਦਰ ਤੇ ਹੇਮਾ ਮਾਲਿਨੀ ਨੇ ਇਸਲਾਮ ਧਰਮ ਕਬੂਲ ਕੇ ਆਪਸ 'ਚ ਵਿਆਹ ਕਰਵਾਇਆ ਸੀ। ਹਾਲਾਂਕਿ ਦੋਵੇਂ ਇਸ ਗੱਲ ਤੋਂ ਕੋਰੀ ਨਾਂਹ ਕਰਦੇ ਰਹੇ ਹਨ।

ਏ. ਆਰ. ਰਹਿਮਾਨ :- ਸੰਗੀਤਕਾਰ ਏ. ਆਰ. ਰਹਿਮਾਨ ਦੇ ਪਿਤਾ ਹਿੰਦੂ ਹਨ ਅਤੇ ਮਾਂ ਮੁਸਲਿਮ। ਏ. ਆਰ. ਰਹਿਮਾਨ 'ਤੇ ਉਨ੍ਹਾਂ ਦੀ ਮਾਂ ਦਾ ਬਹੁਤ ਪ੍ਰਭਾਵ ਸੀ ਅਤੇ ਉਨ੍ਹਾਂ ਨੇ ਆਤਮਿਕ ਸ਼ਾਂਤੀ ਲਈ ਇਲਾਮ ਧਰਮ ਨੂੰ ਕਬੂਲਿਆ ਸੀ। ਇਸ ਤਰ੍ਹਾਂ ਉਹ ਦਲੀਪ ਕੁਮਾਰ ਤੋਂ ਅੱਲਾ ਰੱਖਾ ਰਹਿਮਾਨ ਬਣ ਗਏ।

ਨਗਮਾ :- ਬਾਲੀਵੁੱਡ ਅਦਾਕਾਰਾ ਨਗਮਾ ਵੀ ਆਪਣਾ ਧਰਮ ਬਦਲ ਚੁੱਕੀ ਹੈ। ਉਨ੍ਹਾਂ ਦੀ ਮਾਂ ਮੁਸਲਿਮ ਹੈ ਅਤੇ ਪਿਤਾ ਹਿੰਦੂ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਇਸਾਈ ਧਰਮ ਅਪਣਾ ਲਿਆ ਸੀ। ਉਨ੍ਹਾਂ ਨੇ ਵੀ ਆਪਣੀ ਆਤਮਿਕ ਸ਼ਾਂਤੀ ਲਈ ਧਰਮ ਪਰਿਵਰਤਨ ਕੀਤਾ ਹੈ।

ਅੰਮ੍ਰਿਤਾ ਸਿੰਘ :- ਸਿੱਖ ਪਰਿਵਾਰ 'ਚ ਜਨਮੀ ਅੰਮ੍ਰਿਤਾ ਸਿੰਘ ਨੇ ਵੀ ਸੈਫ ਅਲੀ ਖ਼ਾਨ ਨਾਲ ਵਿਆਹ ਕਰਵਾਉਣ ਲਈ ਧਰਮ ਪਰਿਵਰਤਨ ਕੀਤਾ ਸੀ।
ਨਰਗਿਸ : ਨਰਗਿਸ ਦਾ ਜਨਮ ਮੁਸਲਿਮ ਪਰਿਵਾਰ 'ਚ ਹੋਇਆ ਸੀ ਪਰ ਉਨ੍ਹਾਂ ਨੇ ਸੁਨੀਲ ਦੱਤ ਨਾਲ ਵਿਆਹ ਕਰਵਾਉਣ ਲਈ ਮੁਸਲਿਮ ਧਰਮ ਛੱਡ ਕੇ ਹਿੰਦੂ ਧਰਮ ਅਪਣਾ ਲਿਆ ਸੀ। ਵਿਆਹ ਤੋਂ ਬਾਅਦ ਉਹ ਨਰਗਿਸ ਤੋਂ ਨਿਰਮਲ ਦੱਤ ਬਣ ਗਈ ਸੀ।

ਹੇਜਲ ਕੀਚ :- ਬਾਲੀਵੁੱਡ ਅਦਾਕਾਰਾ ਹੇਜਲ ਕੀਚ ਨੇ ਆਪਣਾ ਧਰਮ ਛੱਡ ਕੇ ਸਿੱਖ ਧਰਮ ਅਪਣਾ ਲਿਆ ਹੈ। ਯੁਵਰਾਜ ਸਿੰਘ ਨਾਲ ਵਿਆਹ ਕਰਨ ਤੋਂ ਬਾਅਦ ਹੇਜ਼ਲ ਨੇ ਆਪਣਾ ਨਾਂ ਗੁਰਬਸੰਤ ਕੌਰ ਰੱਖ ਲਿਆ ਹੈ।

ਸਲਮਾ ਖਾਨ :- ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਮਾਂ ਸਲਮਾ ਖਾਨ ਜਨਮ ਤੋਂ ਹੀ ਸਿੱਖ ਹੈ। ਉਨ੍ਹਾਂ ਦਾ ਅਸਲੀ ਨਾਂ ਸੁਸ਼ੀਲਾ ਚਰਕ ਹੈ। ਸਲੀਮ ਖਾਨ ਨਾਲ ਵਿਆਹ ਕਰਨ ਲਈ ਉਨ੍ਹਾਂ ਨੇ ਇਸਲਾਮ ਧਰਮ ਅਪਣਾ ਲਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News