''ਲੌਕ ਡਾਊਨ'' ਨੇ ਤੋੜਿਆ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ''ਸਬਰ''

4/21/2020 1:48:30 PM

ਜਲੰਧਰ (ਵੈੱਬ ਡੈਸਕ) - ਮੈਗਾ ਸਟਾਰ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਐਤਵਾਰ ਹੁਣ ਮੇਰੇ ਲਈ ਪਹਿਲਾਂ ਵਰਗਾ ਨਹੀਂ ਰਹਿ ਗਿਆ ਕਿਉਂਕਿ ਪਿਛਲੇ 38 ਸਾਲ ਤੋਂ ਇਸ ਪ੍ਰਸ਼ੰਸ਼ਕਾਂ ਨੂੰ ਮਿਲਣ ਸਿਲਸਿਲਾ ਕੋਰੋਨਾ ਵਾਇਰਸ ਕਾਰਨ ਟੁੱਟ ਗਿਆ ਹੈ। ਅਮਿਤਾਭ ਬੱਚਨ ਜੁਹੂ ਸਥਿਤ ਆਪਣੇ ਘਰ ਜਲਸਾ ਵਿਚ ਹਰ ਐਤਵਾਰ ਨੂੰ ਆਪਣੇ ਪ੍ਰਸ਼ੰਸ਼ਕਾਂ ਨਾਲ ਮਿਲਦਾ ਸੀ ਅਤੇ ਆਟੋਗ੍ਰਾਫ ਦਿੰਦਾ ਸੀ। ਪਿਛਲੇ ਮਹੀਨੇ ਅਮਿਤਾਭ ਬੱਚਨ ਨੇ ਕਿਹਾ ਸੀ ਕਿ ਇਸ ਹਫਤੇ ਗਤੀਵਿਧੀ ਨੂੰ ਕੋਵਿਡ 19 ਕਾਰਨ ਬੰਦ ਕਰ ਰਹੇ ਹਾਂ। ਹੁਣ ਅਭਿਨੇਤਾ ਨੂੰ ਓਸੇ ਪੁਰਾਣੇ ਦਿਨਾਂ ਦੀ ਯਾਦ ਆ ਰਹੀ ਹੈ।

ਦੱਸ ਦੇਈਏ ਕਿ ਅਮਿਤਾਭ ਬੱਚਨ ਨੇ ਆਪਣੇ ਬਲਾਗ ਵਿਚ ਲਿਖਿਆ ਕਿ ਐਤਵਾਰ ਦਾ ਮਤਲਬ ਹੁਣ ਪਹਿਲਾ ਵਰਗਾ ਨਹੀਂ ਰਹਿ ਗਿਆ ਹੈ। ਪਹਿਲੇ ਮੈਂ ਇਸ ਦਿਨ ਦਾ ਇੰਤਜ਼ਾਰ ਕਰਦਾ ਸੀ। ਮੇਰੇ ਘਰ ਦੇ ਦਰਵਾਜੇ 'ਤੇ ਪ੍ਰਸ਼ੰਸ਼ਕਾਂ ਦੀ ਗੂੰਜ ਸੁਣਾਈ ਦਿੰਦੀ ਹੈ। ਇੰਨੀ ਦਿਨੀਂ ਅਮਿਤਾਭ ਬੱਚਨ ਨੂੰ ਲਗਾਤਾਰ ਆਪਣੇ ਪੁਰਾਣੇ ਦਿਨਾਂ ਦੀ ਯਾਦ ਸਤਾ ਰਹੀ ਹੈ। ਹਾਲ ਹੀ ਵਿਚ ਅਮਿਤਾਭ ਨੇ ਆਪਣੇ ਮਾਤਾ-ਪਿਤਾ ਦੀ ਬੇਹੱਦ ਖੂਬਸੂਰਤ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਅਮਿਤਾਭ ਬੱਚਨ ਨਾਲ ਉਨ੍ਹਾਂ ਦੇ ਮਾਂ-ਬਾਪ ਅਤੇ ਜਯਾ ਬੱਚਨ ਨਜ਼ਰ ਆ ਰਹੇ ਹਨ। ਅਮਿਤਾਭ ਬੱਚਨ ਨੇ ਦੱਸਿਆ ਕਿ ਇਹ ਤਸਵੀਰ 'ਸ਼ੋਅਲੇ' ਫਿਲਮ ਦੇ ਪ੍ਰੀਮੀਅਰ ਦੌਰਾਨ ਦੀ ਹੈ।

ਦੱਸਣਯੋਗ ਹੈ ਕਿ ਅਮਿਤਾਭ ਬੱਚਨ ਟਵਿੱਟਰ 'ਤੇ ਕਾਫੀ ਐਕਟਿਵ ਹਨ ਅਤੇ ਅਕਸਰ ਕੁਝ ਨਾ ਕੁਝ ਟਵੀਟ ਕਰਦੇ ਰਹਿੰਦੇ ਹਨ। ਜਦੋਂ ਤੋਂ 'ਕੋਰੋਨਾ ਵਾਇਰਸ' ਭਾਰਤ ਵਿਚ ਆਇਆ ਹੈ, ਅਮਿਤਾਭ ਬੱਚਨ ਇਸ ਨੂੰ ਲੈ ਕੇ ਜਨਤਾ ਵਿਚ ਜਾਗਰੂਕਤਾ ਫੈਲਾਉਣ ਵਿਚ ਲੱਗੇ ਹੋਏ ਹਨ। ਵਿਗਿਆਪਨ ਹੋਵੇ, ਵੀਡੀਓ ਹੋਵੇ ਜਾ ਫਿਰ ਸ਼ਾਰਟ ਫਿਲਮ ਅਮਿਤਾਭ ਹਰ ਤਾਰੀਕੇ ਨਾਲ ਜਨਤਾ ਨੂੰ ਜਾਗਰੂਕ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਘਰ ਵਿਚ ਰਹਿਣ ਲਈ ਕਹਿ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News