ਹੁਣ ਸਿਧਾਰਥ ਦੇ ਸਭ ਤੋਂ ਵੱਡੇ ਇਸ ਸਪੋਰਟਰ ਦੀ ਹੋਵੇਗੀ ''ਬਿੱਗ ਬੌਸ 13'' ''ਚ ਐਂਟਰੀ

1/9/2020 5:03:10 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਝਗੜੇ, ਬਹਿਸਬਾਜ਼ੀ, ਹੱਥੋਂਪਾਈ ਖੂਬ ਸੁਰਖੀਆ ਬਟੋਰ ਰਹੀਆਂ ਹਨ। ਦੋ ਹਫਤੇ ਲਈ ਦੇਵੋਲੀਨਾ ਦੇ ਰਿਪਲੇਸਮੈਂਟ 'ਚ 'ਬਿੱਗ ਬੌਸ 11' ਫੇਮ ਵਿਕਾਸ ਗੁਪਤਾ ਪਹੁੰਚੇ ਸਨ। ਹਾਲਾਂਕਿ ਉਨ੍ਹਾਂ ਨੂੰ ਘਰੋਂ ਐਲਿਮਿਨੇਟ ਕਰ ਦਿੱਤਾ ਗਿਆ ਪਰ ਹੁਣ ਚਰਚਾ ਹੈ ਕਿ ਇਕ ਹੋਰ ਐਕਸ ਕੰਟੈਸਟੈਂਟ ਘਰ 'ਚ ਐਂਟਰੀ ਲੈਣ ਵਾਲੇ ਹਨ। 'ਬਿੱਗ ਬੌਸ 3' ਦੇ ਜੇਤੂ ਵਿੰਦੂ ਦਾਰਾ ਸਿੰਘ ਸੋਸ਼ਲ ਮੀਡੀਆ 'ਤੇ ਘਰ 'ਚ ਹੋ ਰਹੀਆਂ ਹਲਚਲਾਂ ਦੇ ਬਾਰੇ 'ਚ ਟਿਪੱਣੀਆਂ ਕਰਦੇ ਨਜ਼ਰ ਆ ਰਹੇ ਹਨ ਅਤੇ ਸਿਧਾਰਥ ਸ਼ੁਕਲਾ ਦੇ ਵੱਡੇ ਸਪੋਰਟਰ ਹਨ। ਹੁਣ ਵਿੰਦੂ ਦਾਰਾ ਸਿੰਘ ਨੂੰ ਲੈ ਕੇ ਚਰਚਾ ਹੈ ਕਿ ਉਹ ਘਰ 'ਚ ਦਾਖਲ ਹੋ ਸਕਦੇ ਹਨ।

 

ਖਬਰਾਂ ਮੁਤਾਬਕ, ਵਿੰਦੂ ਦਾਰਾ ਸਿੰਘ ਇਕ ਵਾਰ ਫਿਰ ਘਰ 'ਚ ਪ੍ਰਵੇਸ਼ ਕਰਨ ਵਾਲੇ ਹਨ। ਉਨ੍ਹਾਂ ਦੇ ਘਰ 'ਚ ਆਉਣ ਦਾ ਇਕ ਕਾਰਨ ਹੈ ਕਿ ਉਹ 13ਵੇਂ ਸੀਜ਼ਨ ਨੂੰ ਬਹੁਤ ਬਾਰੀਕੀ ਨਾਲ ਦੇਖ ਰਹੇ ਹਨ ਤੇ ਉਸ ਨੂੰ ਲੈ ਕੇ ਆਪਣੇ ਬੇਬਾਕ ਤਰੀਕੇ ਨਾਲ ਵਿਚਾਰ ਰੱਖ ਰਹੇ ਹਨ। ਸਿਧਾਰਥ ਸ਼ੁਕਲਾ ਨੂੰ ਸਪੋਰਟ ਕਰਨ ਤੋਂ ਇਲਾਵਾ ਉਹ ਰਸ਼ਮੀ ਦੇਸਾਈ ਤੇ ਉਨ੍ਹਾਂ ਦੀਆਂ ਹਰਕਤਾਂ 'ਤੇ ਵਿਚਾਰ ਰੱਖਦੇ ਹਨ ਤੇ ਖਾਸ ਗੱਲ ਸਿਧਾਰਥ ਦੇ ਦੋਸਤ ਤੋਂ ਦੁਸ਼ਮਣ ਬਣੇ ਆਸਿਮ ਰਿਆਜ਼ 'ਤੇ ਭੜਕਦੇ ਰਹਿੰਦੇ ਹਨ। ਉਨ੍ਹਾਂ ਦੇ ਘਰ 'ਚ ਆਉਣ ਨਾਲ ਆਸਿਮ ਰਿਆਜ਼ ਦੀ ਪ੍ਰੇਸ਼ਾਨੀ ਨਾ ਵਧ ਜਾਵੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਕੰਟੈਸਟੈਂਟ ਇਕ ਹਫਤੇ ਤਕ ਘਰ 'ਚ ਰਹਿਣਗੇ। ਜੇ ਅਜਿਹਾ ਹੁੰਦਾ ਤਾਂ ਵਿੰਦੂ ਕਈ ਲੋਕਾਂ ਦੀ ਘਰ 'ਚ ਕਲਾਸ ਲੈਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News