ਸਖਤ ਮਿਹਨਤ ਦੇ ਬਾਵਜੂਦ ਵੀ ਬਾਲੀਵੁੱਡ ’ਚ ਨਾ ਚੱਲ ਸਕਿਆ ਇਨ੍ਹਾਂ ਅਭਿਨੇਤਰੀਆਂ ਦਾ ਸਿੱਕਾ

5/18/2020 9:35:27 AM

ਮੁੰਬਈ(ਬਿਊਰੋ)- ਬਾਲੀਵੁੱਡ ਵਿਚ ਅਕਸਰ ਨਵੇਂ ਚਿਹਰੇ ਦੇਖਣ ਨੂੰ ਮਿਲਦੇ ਹਨ। ਅਜਿਹੇ ਵਿਚ ਕਈ ਚਿਹਰੇ ਅਜਿਹੇ ਹੁੰਦੇ ਹਨ, ਜੋ ਸਾਲਾਂ ਤੋਂ ਇੰਡਸਟਰੀ ਦਾ ਹਿੱਸਾ ਤਾਂ ਹੁੰਦੇ ਹਨ ਪਰ ਉਨ੍ਹਾਂ ਨੂੰ ਏ ਲਿਸਟਰਸ ਦੀ ਸਪਾਟਲਾਈਟ ਨਹੀਂ ਮਿਲ ਪਾਉਂਦੀ। ਬਾਲੀਵੁੱਡ ਵਿਚ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜੋ ਬੇਹੱਦ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਹਨ ਪਰ ਬਾਵਜੂਦ ਇਸ ਦੇ ਇੰਡਸਟਰੀ ਵਿਚ ਉਨ੍ਹਾਂ ਦਾ ਸਿੱਕਾ ਨਹੀਂ ਚੱਲ ਸਕਿਆ। ਇਨ੍ਹਾਂ ’ਚੋਂ ਕਈ ਤਾਂ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨਾਲ ਵੀ ਕੰਮ ਕਰ ਚੁੱਕੀਆਂ ਹਨ।  ਇਸ ਪੈਕੇਜ ਵਿਚ ਅਜਿਹੀ ਹੀ ਅਭੀਨੇਤਰੀਆਂ ਦੇ ਬਾਰੇ ਵਿਚ ਤੁਹਾਨੂੰ ਦੱਸਾਂਗੇ, ਜਿਨ੍ਹਾਂ ਦਾ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਬਾਲੀਵੁੱਡ ਵਿਚ ਸਿੱਕਾ ਨਹੀਂ ਚੱਲ ਸਕਿਆ।
ਟਿਸਕਾ ਚੋਪੜਾ
ਬਾਲੀਵੁੱਡ ਅਦਾਕਾਰਾ ਟਿਸਕਾ ਚੋਪੜਾ ਖੂਬਸੂਰਤੀ ਦੇ ਮਾਮਲੇ ਵਿਚ ਵੱਡੀਆਂ ਤੋਂ ਵੱਡੀਆਂ ਅਭਿਨੇਤਰੀਆਂ ਨੂੰ ਟੱਕਰ ਦਿੰਦੀ ਹੈ ਪਰ ਇਨ੍ਹਾਂ ਦਾ ਫਿਲਮੀ ਕਰੀਅਰ ਕੁੱਝ ਖਾਸ ਨਹੀਂ ਰਿਹਾ ਹੈ। ਟਿਸਕਾ ਨੇ ਫਿਲਮ ‘ਪਲੇਟਫਾਰਮ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਉਨ੍ਹਾਂ ਨੂੰ ਥੋੜ੍ਹੀ ਬਹੁਤ ਜੋ ਪਛਾਣ ਹਾਸਿਲ ਹੋਈ, ਉਹ ਫਿਲਮ ‘ਤਾਰੇ ਜ਼ਮੀਨ ਪਰ’ ਨਾਲ ਹੋਈ ਹੈ। ਇਸ ਫਿਲਮ ਵਿਚ ਉਨ੍ਹਾਂ ਨੇ ਈਸ਼ਾਨ (ਦਰਸ਼ੀਲ ਸਫਾਰੀ) ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਹਾਸਟੇਜੇਸ’, ‘ਗੁੱਡ ਨਿਊਜ਼’ ਵਰਗੀਆਂ ਫਿਲਮਾਂ ਵਿਚ ਵੀ ਮਹੱਤਵਪੂਰਣ ਕਿਰਦਾਰ ਨਿਭਾਏ ਹਨ।

टिस्का चोपड़ा
ਹੁਮਾ ਕੁਰੈਸ਼ੀ
ਹੁਮਾ ਕੁਰੈਸ਼ੀ ਦਾ ਨਾਮ ਵੀ ਇਸ ਲਿਸਟ ਵਿਚ ਸ਼ਾਮਿਲ ਹੈ। ਹੁਮਾ ਕੁਰੈਸ਼ੀ ਨੇ ਅਕਸ਼ੈ ਕੁਮਾਰ, ਇਮਰਾਨ ਹਾਸ਼ਮੀ ਵਰਗੇ ਸਿਤਾਰਿਆਂ ਨਾਲ ਕੰਮ ਕੀਤਾ ਹੈ ਪਰ ਫਿਰ ਵੀ ਉਨ੍ਹਾਂ ਨੂੰ ਕੁੱਝ ਖਾਸ ਪਛਾਣ ਨਾ ਮਿਲੀ। ਹੁਮਾ ਨੂੰ ਅਨੁਰਾਗ ਕਸ਼ਿਅੱਪ ਦੀ ਫਿਲਮ ‘ਗੈਂਗਸ ਆਫ ਵਾਸੇਪੁਰ’ ਨਾਲ ਪਛਾਣ ਮਿਲੀ ਸੀ ਪਰ ਇਸ ਦੇ ਬਾਅਦ ਵੀ ਹੁਮਾ ਦਾ ਸੰਘਰਸ਼ ਹੁਣ ਵੀ ਜਾਰੀ ਹੈ।

Actress Huma Qureshi
ਨਿਮਰਤ ਕੌਰ
ਫਿਲਮ ‘ਏਅਰਲਿਫਟ’ ਵਿਚ ਅਕਸ਼ੈ ਕੁਮਾਰ ਨਾਲ ਨਜ਼ਰ ਆਉਣ ਵਾਲੀ ਅਦਾਕਾਰਾ ਨਿਮਰਤ ਕੌਰ ਵੀ ਇਸ ਲਿਸਟ ਵਿਚ ਸ਼ੁਮਾਰ ਹਨ। ਹਾਲਾਂਕਿ ਨਿਮਰਤ ਨੇ ਜ਼ਿਆਦਾ ਫਿਲਮਾਂ ਵਿਚ ਕੰਮ ਨਹੀਂ ਕੀਤਾ ਹੈ ਪਰ ਉਹ ਅਕਸ਼ੈ ਨਾਲ ਕੰਮ ਕਰਨ ਤੋਂ ਬਾਅਦ ਵੀ ਹੁਣ ਤੱਕ ਆਪਣੀ ਵੱਖਰੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Actress Nimrat Kaur
ਮਾਹੀ ਗਿੱਲ
‘ਦੇਵ ਡੀ’ ਨਾਲ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਮਾਹੀ ਗਿੱਲ ਬੇਹੱਦ ਖੂਬਸੂਰਤ ਅਭਿਨੇਤਰੀਆਂ ਦੀ ਲਿਸਟ ਵਿਚ ਆਉਂਦੀ ਹੈ। ਮਾਹੀ ਨੇ ਬਾਲੀਵੁੱਡ ਵਿਚ ਕੁੱਝ ਗਿਣੀਆਂ ਚੁਣੀਆਂ ਫਿਲਮਾਂ ਵਿਚ ਹੀ ਕੰਮ ਕੀਤਾ ਹੈ। ਫਿਲਮਾਂ ਤੋਂ ਇਲਾਵਾ ਮਾਹੀ ਨੇ ਵੈੱਬ ਸੀਰੀਜ ਵਿਚ ਵੀ ਆਪਣੀ ਕਿਸਮਤ ਅਜ਼ਮਾਈ ਪਰ ਉੱਥੇ ਵੀ ਕੁਝ ਖਾਸ ਮੁਕਾਮ ਬਣਾ ਨਾ ਸਕੀ।

Actress mahi gillਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News