ਪ੍ਰਿਯੰਕਾ ਤੇ ਹੰਸਲ ਮਹਿਤਾ ਨੇ ‘ਪੈਰਾਸਾਈਟ’ ਨੂੰ ਇਤਿਹਾਸਿਕ ਆਸਕਰ ਜਿੱਤਣ ’ਤੇ ਦਿੱਤੀ ਵਧਾਈ

2/11/2020 9:10:02 AM

ਮੁੰਬਈ (ਭਾਸ਼ਾ) – ਪ੍ਰਿਯੰਕਾ ਚੋਪੜਾ, ਨਿਰਦੇਸ਼ਕ ਹੰਸਲ ਮਹਿਤਾ ਅਤੇ ਅਸ਼ਵਨੀ ਅਈਅਰ ਤਿਵਾੜੀ ਸਮੇਤ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ‘ਪੈਰਾਸਾਈਟ’ ਦੀ ਟੀਮ ਨੂੰ ਸਰਬੋਤਮ ਫਿਲਮ ਦਾ ਆਸਕਰ ਪੁਰਸਕਾਰ ਜਿੱਤਣ ਵਾਲੀ ਪਹਿਲੀ ਗੈਰ-ਅੰਗਰੇਜ਼ੀ ਅਤੇ ਦੱਖਣੀ ਕੋਰੀਆਈ ਫਿਲਮ ਬਣਨ ’ਤੇ ਵਧਾਈ ਦਿੱਤੀ। ਬੋਂਗ ਜੂਨ ਹੋ ਦੀ ਇਸ ਫਿਲਮ ਨੇ ਸਾਰੇ ਚੋਟੀ ਦੇ ਪੁਰਸਕਾਰ ਆਪਣੀ ਝੋਲੀ ’ਚ ਪਾਏ, ਜਿਨ੍ਹਾਂ ’ਚ ਸਰਬੋਤਮ ਕੌਮਾਂਤਰੀ ਫੀਚਰ ਫਿਲਮ, ਸਰਬੋਤਮ ਨਿਰਦੇਸ਼ਕ ਅਤੇ ਮੂਲ ਕਹਾਣੀ ਦਾ ਪੁਰਸਕਾਰ ਸ਼ਾਮਲ ਹੈ।

ਚੋਪੜਾ ਨੇ ਆਪਣੇ ਇੰਸਟਾਗ੍ਰਾਮ ’ਤੇ ਫਿਲਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੈਰਾਸਾਈਟ ਵਰਗੀ ਫਿਲਮ ਨੂੰ ਆਸਕਰ ਜਿੱਤਦੇ ਦੇਖਣਾ ਕਾਫੀ ਭਾਵੁਕ ਪਲ ਹੈ। ਕੋਰੀਆਈ ’ਚ ਅੰਗਰੇਜ਼ੀ ਸਬਟਾਈਟਲਸ ਦੇ ਨਾਲ ਬਣੀ ਇਸ ਫਿਲਮ ਨੂੰ ਦੁਨੀਆ ਭਰ ’ਚ ਦਰਸ਼ਕਾਂ ਨੇ ਤਾਂ ਸਲਾਹਿਆ ਹੀ ਹੈ ਅਤੇ ਇਸ ਨੂੰ ਦੁਨੀਆ ਦੇ ਸਭ ਤੋਂ ਮਸ਼ਹੂਰ ਪੁਰਸਕਾਰਾਂ ’ਚੋਂ ਇਕ ਮੰਨੇ ਜਾਣ ਵਾਲੇ ਆਸਕਰ ’ਚ ਵੀ ਪਛਾਣ ਬਣੀ। ਉਨ੍ਹਾਂ ਕਿਹਾ ਕਿ ਇਹ ਨੁਮਾਇੰਦਗੀ ਦਾ ਸਮਾਂ ਹੈ। ਮਨੋਰੰਜਨ ਜਗਤ ਨਾਲ ਜੁੜੇ ਹੋਣ ਕਾਰਣ ਸਾਡੀ ਕਲਾ ’ਚ ਉਹ ਤਾਕਤ ਹੈ ਕਿ ਉਹ ਸਰਹੱਦਾਂ ਅਤੇ ਭਾਸ਼ਾ ਦੀਆਂ ਸੀਮਾਵਾਂ ਤੋਂ ਪਰ੍ਹੇ ਹੈ ਅਤੇ ਅੱਜ ਰਾਤ ਪੈਰਾਸਾਈਟ ਨੇ ਇਹ ਸਾਬਤ ਕਰ ਦਿੱਤਾ। ਪੂਰੀ ਟੀਮ ਨੂੰ ਸਰਬੋਤਮ ਫਿਲਮ ਦਾ ਪੁਰਸਕਾਰ ਜਿੱਤਣ ਵਾਲੀ ਪਹਿਲੀ ਗੈਰ-ਅੰਗਰੇਜ਼ੀ ਫਿਲਮ ਬਣਨ ਲਈ ਵਧਾਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News